ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਇਸ ਕਥਾ ਦਾ ਰਾਜਨੀਤੀ ਦੇ ਕੋਈ ਸਬੰਧ ਨਹੀਂ, ਜੇਕਰ ਇਸ ਕਥਾ ਵਿੱਚ ਕਿਸੇ ਰਾਜ ਦੀ ਤੁਹਾਨੂੰ ਤਸਵੀਰ ਦਿਖਾਈ ਦੇਵੇ ਤਾਂ ਇਤਫ਼ਾਕ ਸਮਝਣਾ। ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਮਾਜ ਦੇ ਵਿੱਚ ਵਾਪਰਦੀਆਂ ਰਹਿੰਦੀਆਂ ਹਨ। ਤੁਸੀਂ ਕਥਾ ਪੜ੍ਹ ਲਵੋ। ਹੋਰ ਤਾਂ ਆਪਾਂ ਕੁੱਝ ਕਰ ਨਹੀਂ ਸਕਦੇ।
ਕਥਾ ਸ੍ਰਵਨ ਕਰੋ ਜੀ।
—-
ਭਾਰਤੀ ਮੀਡੀਆ ਰਫੂਗਰ!
ਇੱਕ ਬਾਦਸ਼ਾਹ ਹੁੰਦਾ ਸੀ ਜਿਸ ਨੂੰ ਗੱਪਾਂ ਮਾਰਨ ਦੀ ਬਹੁਤ ਆਦਤ ਸੀ । ਬਾਦਸ਼ਾਹ ਨੇ ਇੱਕ ਰਫੂ ਕਰਨ ਵਾਲਾ ਵੀ ਰੱਖਿਆਂ ਹੋਇਆਂ ਸੀ, ਪਰ ਓਹਦਾ ਕੰਮ ਕੱਪੜੇ ਰਫੂ ਕਰਨਾ ਨੀ, ਬਾਦਸ਼ਾਹ ਦਿਆਂ ਗੱਪਾਂ ਰਫੂ ਕਰਨ ਦਾ ਸੀ । ਇੱਕ ਵਾਰ ਬਾਦਸ਼ਾਹ ਨੇ ਅਪਣਾ ਦਰਬਾਰ ਲਗਾਇਆ ਹੋਇਆਂ ਤੇ ਅਪਣੇ ਸ਼ਿਕਾਰ ਦੇ ਕਿੱਸੇ ਸੁਣਾਉਣ ਲੱਗ ਪਿਆਂ , ਕਿੱਸਾ ਸੁਣਾਉਦਾ ਸੁਣਾਉਂਦਾ ਜੋਸ਼ ਵਿੱਚ ਆ ਗਿਆ ਤੇ ਕਹਿੰਦਾ,
ਇੱਕ ਵਾਰ ਮੈ ਅੱਧੇ ਕਿੱਲੋਮੀਟਰ ਤੋਂ ਖਿੱਚ ਕੇ ਤੀਰ ਦਾ ਨਿਸ਼ਾਨਾ ਲਾਇਆ, ਤੀਰ ਹਿਰਨ ਦੀ ਸੱਜੀ ਅੱਖ ਵਿੱਚੋਂ ਹੋ ਕੇ ਖੱਬੇ ਕੰਨ ਵਿੱਚੋਂ ਲੰਘਦਾ ਹੋਇਆਂ ਹਿਰਨ ਦਾ ਪੈਰ ਪਾੜ ਕੇ ਲੰਘ ਗਿਆ।
ਰਾਜੇ ਨੇ ਐਨੀਂ ਗੱਲ ਆਖੀ ਤਾਂ ਦਰਬਾਰ ਵਿੱਚਲੀ ਭੀੜ ਸੁਸਰੀ ਵਾਂਗੂੰ ਚੁੱਪ ਹੋ ਗਈ, ਜਿਹੜੀ ਦਰਬਾਰ ਬੈਠੀ ਸੀ। ਕਿਸੇ ਨੇ ਵਾਹ ਵਾਹ ਨੀ ਕੀਤੀ। ਕਿਉਂਕਿ ਕਿਸੇ ਨੂੰ ਵੀ ਗੱਲ ਹਜ਼ਮ ਨਹੀਂ ਆ ਰਹੀ ਸੀ। ਓਧਰ ਬਾਦਸ਼ਾਹ ਵੀ ਸਮਝ ਗਿਆ ਵੀ ਮੈਂ ਅੱਜ ਜ਼ਰੂਰਤ ਤੋਂ ਜ਼ਿਆਦਾ ਹੀ ਵੱਡੀ ਗੱਪ ਸੁੱਟ ਬੈਠਾ।
ਬਾਦਸ਼ਾਹ ਵੜਾ ਮਸ਼ਕਰਾ ਸੀ, ਰੰਗ ਮੰਚ ਦਾ ਕਲਾਕਾਰ ਸੀ, ਭੀੜ ਦੀ ਨਬਜ਼ ਪਹਿਚਾਣ ਗਿਆ। ਉਸ ਨੇ ਕਰਤਾ ਰਫ਼ੂਗਰ ਵੱਲ ਇਸ਼ਾਰਾ ਕਰਤਾ ਕਿ ਸਾਂਭ ਹੁਣ ।
ਰਫ਼ੂਗਰ ਉੱਠਕੇ ਕਹਿੰਦਾ – ਅਸਲ ਵਿੱਚ ਮੈਂ ਸਮਝਾਉਂਦਾ ਤੁਹਾਨੂੰ , ਕਿਉਂਕਿ ਮੈਂ ਇਸ ਘਟਨਾ ਦਾ ਗਵਾਹ ਰਿਹਾ। ਉਸਨੇ ਆਪਣੀ ਕਥਾ ਸ਼ੁਰੂ ਕਰ ਦਿੱਤੀ। ਕਹਿੰਦਾ ਅਸਲ ਵਿੱਚ ਬਾਦਸ਼ਾਹ ਪਹਾੜੀ ਦੇ ਉੱਤੇ ਖੜੇ ਸੀ ਤੇ ਹਿਰਨ ਥੱਲੇ, ਹਵਾ ਵੀ ਹਿਰਨ ਵੱਲ ਚੱਲ ਰਹੀ ਸੀ, ਨਹੀਂ ਅੱਧਾ ਕਿੱਲੋਮੀਟਰ ਦੂਰ ਤੀਰ ਕਿੱਥੇ ਜਾਂਦਾ। ਸੌ ਜਿੱਥੋਂ ਤੱਕ ਗੱਲ ਆ ਤੀਰ ਦੇ ਅੱਖ ਅਤੇ ਕੰਨ ਵਿੱਚੋਂ ਲੰਘਦੇ ਹੋਏ ਪੈਰ ਵਿੱਚ ਲੱਗਣ ਦੀ । ਬਾਦਸ਼ਾਹ ਨੇ ਤੀਰ ਮਾਰਿਆ ਤਾਂ ਅੱਖ ਵਿੱਚ ਸੀ ਪਰ ਉਸੇ ਟਾਇਮ ਹਿਰਨ ਅਪਣੇ ਪੈਰ ਨਾਲ ਖੱਬੇ ਕੰਨ ਤੇ ਖਾਜ ਕਰ ਰਿਹਾ ਸੀ। ਤੀਰ ਅੱਖ਼ ਦੇ ਵਿੱਚ ਹੋ ਕੇ ਪੈਰ ਵਿੱਚ ਲੱਗਿਆ ਐ। ਜਿਵੇਂ ਦਿੱਲੀ ਬੈਠੇ ਪੱਤਰਕਾਰ ਨੇ ਜੇਲ੍ਹ ਵਿੱਚ ਸੰਨ੍ਹ ਲਾਈ ਸੀ।
ਬੱਸ ਏਨਾ ਸੁਣਦੇ ਹੀ ਜਨਤਾ ਲੱਗ ਪਈ ਤਾੜੀਆਂ ਮਾਰਨ । ਬਾਦਸ਼ਾਹ ਖ਼ੁਸ਼ ਹੋ ਗਿਆ ਤੇ ਰਫੂਗਰ ਨੂੰ ਚੋਖਾ ਇਨਾਮ ਮਿਲਿਆ। ਜਿਵੇਂ ਸਰਕਾਰ ਦੇ ਵਿੱਚ ਹੁੰਦਾ।
ਅਗਲੇ ਹੀ ਦਿਨ ਰਫ਼ੂਗਰ ਅਪਣਾ ਬੋਰੀਆਂ ਬਿਸਤਰ ਚੁੱਕ ਕੇ ਜਾਣ ਲੱਗਾ ਤਾ ਬਾਦਸ਼ਾਹ ਨੇ ਪਰੇਸ਼ਾਨ ਹੁੰਦੇ
ਪੁੱਛਿਆਂ ਤੂੰ ਕਿੱਥੇ ਚੱਲਿਆਂ?
ਰਫ਼ੂਗਰ ਹੱਥ ਜੋੜਕੇ ਕਹਿੰਦਾ-
ਬਾਦਸ਼ਾਹ ਸਲਾਮਤ ਮੈਂ ਤਾਂ ਥੋੜ੍ਹੀ ਬਹੁਤੀ ਤਰਪਾਈ ਕਰ ਲੈਂਦਾ। ਟੈਂਟ ਰਫੂ ਕਰਨਾ ਮੇਰੇ ਵੱਸ ਦੀ ਗੱਲ ਨੀ। ਤੁਸੀ ਭਾਰਤੀ ਮੀਡੀਆ ਨੂੰ ਬੁਲਾ ਲਓ…।ਉਹ ਸੱਚ ਦਾ ਝੂਠ ਤੇ ਝੂਠ ਦਾ ਸੱਚ ਬਣਾਉਣ ਲਈ ਦੁਨੀਆ ਭਰ ਵਿੱਚ ਅੱਵਲ ਐ।
ਬੁੱਧ ਸਿੰਘ ਨੀਲੋਂ
ਪੋਲ ਖੋਲ੍ਹ ਅੰਤਰ-ਯੂਨੀਵਰਸਿਟੀ
ਨੀਲੋਂ ਨਹਿਰ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly