*ਅਧਿਆਪਕਾਂ ਦਾ ਸਤਿਕਾਰ*

(ਸਮਾਜ ਵੀਕਲੀ)
ਅਧਿਆਪਕਾਂ ਦਾ ਕਰੋ ਸਤਿਕਾਰ
ਬੱਚਿਓ,
ਇਹਨਾਂ ਕੋਲ ਗਿਆਨ ਦਾ ਭੰਡਾਰ
ਬੱਚਿਓ।
ਜ਼ਿੰਦਗੀ ਚ’ ਜਿਉਣ ਦਾ ਇਹ ਰਾਹ
ਦੱਸਦੇ,
ਕਿਦਾ ਮੁਸ਼ਕਿਲਾਂ ਨੂੰ ਜਿੱਤੋਗੇ ਬੱਚਿਓ
ਹੱਸਕੇ।
ਕਦੀ ਵੀ ਨਾ ਹੋਵੇ ਥੋਡੀ ਹਾਰ
ਬੱਚਿਓ,
ਅਧਿਆਪਕਾਂ ਦਾ ਕਰੋ,,,,,,,,,,,
ਇਨਾਂ ਕੋਲੋਂ ਏਕਤਾ ਚ ਬਲ ਵਾਲਾ
ਪਾਠ ਪੜ੍ਹੀਦਾ,
ਜਾਤ ਪਾਤ ਵਾਲਾ ਭੇਦ ਨੀ ਕਦੇ
ਵੀ ਕਰੀਦਾ।
ਦੱਸ ਦੇਣ ਸ਼ਬਦਾਂ ਦਾ ਸਾਰ
ਬੱਚਿਓ,
ਅਧਿਆਪਕਾਂ ਦਾ ਕਰੋ,,,,,,,,,,,
ਤਰੱਕੀ ਦੀਆਂ ਪਉੜੀਆਂ ਨੂੰ
ਕਿਵੇਂ ਚੜ੍ਹਨਾ,
ਹਰ ਮਸਲੇ ਦਾ ਹੱਲ ਫਿਰ ਕਿਵੇਂ
ਕਰਨਾ।
ਸਭਨਾਂ ਚ’ ਵੰਡਣਾ ਪਿਆਰ
ਬੱਚਿਓ,
ਅਧਿਆਪਕਾਂ ਦਾ ਕਰੋ,,,,,,,,
ਜਿੰਨੇ ਵੀ ਖ਼ੋਜੀ ਸਾਇੰਸਦਾਨ ਬਣੇ
ਨੇ,
ਉਂਗਲਾਂ ਤੇ ਉਹ ਅੱਜ ਜਾਂਦੇ ਗਿਣੇ
ਨੇ।
ਡਾਕਟਰ, ਵਕੀਲ, ਠਾਣੇਦਾਰ
ਬੱਚਿਓ,
ਅਧਿਆਪਕਾਂ ਦਾ ਕਰੋ,,,,,,,,,,
ਝਿੜਕ ਜਾਂ ਪਿਆਰ ਨਾਲ ਜੀਵਨ
ਤਰਾਸ਼ਦੇ,
ਗਿਆਨ ਦੇ ਗੁਰੂ ਨੂੰ ਟੀਚਰ ਵੀ
ਆਖਦੇ।
,ਪੱਤੋ,ਮਨਾਂ ਚੋਂ ਨਾ ਦਿਓ ਵਿਸਾਰ
ਬੱਚਿਓ।
ਅਧਿਆਪਕਾਂ ਦਾ ਕਰੋ ਸਤਿਕਾਰ
ਬੱਚਿਓ ,
ਇਹਨਾਂ ਕੋਲ ਗਿਆਨ ਦਾ ਭੰਡਾਰ
ਬੱਚਿਓ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417
Previous articleਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਕਰ ਰਿਹੈ ਲੋਕਾਂ ਨੂੰ ਜਾਗਰੂਕ, ਐਂਟੀ- ਡੇਂਗੂ ਕੰਪੇਨ “ਹਰ ਸ਼ੁਕਰਵਾਰ ਡੇਂਗੂ ਤੇ ਵਾਰ” ਤਹਿਤ ਜਾਗਰੂਕਤਾ ਗਤੀਵਿਧੀਆਂ ਜਾਰੀ : ਸਿਵਲ ਸਰਜਨ
Next articleਬੁੱਧ ਬਾਣ