ਸਰਕਾਰੀ ਹਾਈ ਸਕੂਲ ਡਘਾਮ ਵਿੱਚ ਮੋਬਾਈਲ ਤੇ ਵਿਦਿਆਰਥੀ ਵਿਸ਼ੇ ‘ਤੇ ਸੈਮੀਨਾਰ ਕਰਵਾਇਆ

ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਰਕਾਰੀ ਹਾਈ ਸਕੂਲ ਡਘਾਮ ਵਿਖੇ ਮੁੱਖ ਅਧਿਆਪਕਾ ਨਵਦੀਪ ਸਹਿਗਲ ਅਤੇ ਸਕੂਲ ਕਰੀਅਰ ਗਾਈਡੈਂਸ ਕਾਊਂਸਲਰ ਹਰਦੀਪ ਕੁਮਾਰ ਦੀ ਅਗਵਾਈ ਹੇਠ ਕੈਰੀਅਰ ਗਾਈਡੈਂਸ ਐਕਟੀਵਿਟੀ ਤਹਿਤ ਮੋਬਾਈਲ ਅਤੇ ਵਿਦਿਆਰਥੀ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਸੇਵਾਮੁਕਤ ਮੁੱਖ ਅਧਿਆਪਕ ਬਿੱਕਰ ਰਾਮ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਮੋਬਾਈਲ ਫ਼ੋਨ ਦੀ ਸਹੀ ਵਰਤੋਂ ਕਰਕੇ ਪੜ੍ਹਾਈ ਵਿੱਚ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਅਤੇ ਮੋਬਾਈਲ ਫ਼ੋਨ ਦੀ ਗਲਤ ਵਰਤੋਂ ਦੇ ਗੰਭੀਰ ਨੁਕਸਾਨਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ 10ਵੀਂ ਤੋਂ ਬਾਅਦ ਵੱਖ-ਵੱਖ ਕਿੱਤਿਆਂ ‘ਤੇ ਆਧਾਰਿਤ ਵਿਸ਼ਿਆਂ ਦੀ ਚੋਣ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰੀਖਿਆਵਾਂ ‘ਚ ਚੰਗੇ ਅੰਕ ਪ੍ਰਾਪਤ ਕਰਨ ਅਤੇ ਜੀਵਨ ‘ਚ ਸਫਲ ਹੋਣ ਲਈ ਨੁਕਤੇ ਸਾਂਝੇ ਕੀਤੇ। ਉਨ੍ਹਾਂ ਦਾ ਸਵਾਗਤ ਕਰਦਿਆਂ ਮੁੱਖ ਅਧਿਆਪਕਾ ਨਵਦੀਪ ਸਹਿਗਲ ਨੇ ਵਿਦਿਆਰਥੀਆਂ ਨੂੰ ਸੈਮੀਨਾਰ ਦੌਰਾਨ ਦੱਸੀਆਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਸਕੂਲ ਕੌਂਸਲਰ ਹਰਦੀਪ ਕੁਮਾਰ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਮੁੱਖ ਬੁਲਾਰੇ ਬਿੱਕਰ ਰਾਮ, ਮੁੱਖ ਅਧਿਆਪਕਾ ਨਵਦੀਪ ਸਹਿਗਲ, ਕਰੀਅਰ ਗਾਈਡੈਂਸ ਕਾਊਂਸਲਰ ਹਰਦੀਪ ਕੁਮਾਰ, ਜੋਤਿਕਾ ਲੱਧੜ, ਵਰਿੰਦਰ ਕੌਰ, ਜਤਿੰਦਰ ਕੁਮਾਰ, ਅੰਸ਼ੂ ਰਾਣਾ, ਮੈਡਮ ਰੀਨਾ, ਜੋਤੀ ਸ਼ਰਮਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਸਮਾਨ ਤੋਂ ਬੱਦਲ ਵਾਂਗ ਡਿੱਗੀ ਬਿਜਲੀ, ਬੱਚੇ ਸਮੇਤ 6 ਲੋਕਾਂ ਦੀ ਮੌਤ
Next articleਖ਼ਾਲਸਾ ਕਾਲਜ ਦਾ ਨਵੇਂ ਵਿਦਿਅਕ ਵਰ੍ਹੇ ਦਾ ਪ੍ਰਾਸਪੈਕਟਸ ਜਾਰੀ