(ਸਮਾਜ ਵੀਕਲੀ)
ਕਿਸੇ ਦੀ ਅੱਤ ਦਾ ਸਾਹਮਣਾ ਕਰਨ ਵਾਲਿਓ,ਘਬਰਾਓ ਨਾ,
ਅੱਤ ਦਾ ਵੀ ਅੰਤ,ਜਰੂਰ ਹੁੰਦਾ।
ਚੜ੍ਹਦੇ ਸੂਰਜ ਨੂੰ ਚਮਕ ਤੇ ਹੁੰਦਾ ਮਾਣ ਪੁੱਜਕੇ, ਉਹਨੇ ਵੀ ਸ਼ਾਮਾਂ ਨੂੰ,
ਢਲਣਾ ਜ਼ਰੂਰ ਹੁੰਦਾ
ਹੁੰਦਾ ਚੰਨ ਨੂੰ ਵੀ ਮਗ਼ਰੂਰ ਚਿੱਟੀ ਚਾਨਣੀ ਦਾ, ਹਨੇਰੇ ਪਿੱਛੋਂ ਵੀ ਚਾਨਣ ਜ਼ਰੂਰ ਹੁੰਦਾ।
ਫੁੱਲ ਰੰਗ ਤੇ ਰੂਪ ਦਾ ਮਾਣ ਕਰਦਾ, ਉਹਨੇ ਵੀ ਸੁੱਕ ਟਾਹਣੀਓ ਝੜਨਾ ਜ਼ਰੂਰ ਹੁੰਦਾ।
ਬੱਦਲ ਗਜ਼ਰੇ, ਘਟਾ ਤੇ ਮਾਣ ਕਰਦਾ, ਹਵਾ ਨੇ ਉਸਨੂੰ ਵੀ ਡੱਕਣਾ ਜ਼ਰੂਰ ਹੁੰਦਾ।
ਸੂਰਜ ਚੜ੍ਹਦਾ, ਚੜ੍ਹਤ ਦੇ, ਗੱਡੇ ਝੰਡੇ, ਸ਼ਾਮਾਂ ਹੋਈਆਂ ਤੋਂ ਉਸਨੇ ਢਲਣਾ ਜ਼ਰੂਰ ਹੁੰਦਾ।
ਅੱਗ ਆਖਦੀ, ਫੂਕ ਦਿਊ ਜੱਗ ਸਾਰਾ,ਪਾਣੀ ਅੱਗੇ ਕੀ ਉਸਦਾ ਵਜ਼ੂਦ ਹੁੰਦਾ।
ਮੈਂ-ਮੈਂ ਕਰਦਾ ਰਹੇ,ਬੰਦਾ ਉਮਰ ਸਾਰੀ, ਆਖ਼ਰ ਮੈਂ ਨੇ ਵੀ, ਮੁੱਕਣਾ ਜ਼ਰੂਰ ਹੁੰਦਾ।
ਮੈਂ,ਮੇਰੀ,ਤੇ ਮੈਨੂੰ ਨੇ ਪੱਟੀ ਦੁਨੀਆਂ, ਤਾਂਹੀਓ ਰੱਬ ਵੀ ਪਿਆ ਸਾਥੋਂ ਦੂਰ ਹੁੰਦਾ।
ਸੰਦੀਪ ਸਬਰ ਦੇ ਘੁੱਟਾਂ ਨਾਲ ਜੀਅ ਜ਼ਿੰਦਗੀ,ਸਬਰ ਆਖ਼ਰ ਨੂੰ ਜਿੱਤਦਾ ਜ਼ਰੂਰ ਹੁੰਦਾ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017