ਸਰਕਾਰੀ ਕੰਨਿਆ ਸਕੂਲ ਮਹਿਤਪੁਰ ਦੇ ਮੈਗਜ਼ੀਨ ਮੇਰੀ ਅਵਾਜ਼ ਦੀ ਘੁੰਡ ਚੁਕਾਈ ਸੁਭਾਸ਼ ਕੱਕੜ ਵੱਲੋਂ ਕੀਤੀ

ਮਹਿਤਪੁਰ,(ਸਮਾਜ ਵੀਕਲੀ) (ਹਰਜਿੰਦਰ ਛਾਬੜਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਦੇ ਸਕੂਲ ਮੈਗਜ਼ੀਨ ਮੇਰੀ ਆਵਾਜ਼ ਦੀ ਘੁੰਡ ਚੁਕਾਈ ਸਮਾਜ ਸੇਵੀ ਸੁਭਾਸ਼ ਕੱਕੜ  ਵੱਲੋਂ ਕੀਤੀ ਗਈ।ਇਸ ਮੈਗਜ਼ੀਨ ਵਿਚ ਸੈਸ਼ਨ 2023-24 ਵਿੱਚ ਸਕੂਲ ਵਿਚ ਹੋਈਆਂ ਵੱਖ-ਵੱਖ ਗਤੀਵਿਧੀਆਂ ਨੂੰ ਤਸਵੀਰਾਂ ਦੇ ਮਾਧਿਅਮ ਰਾਹੀਂ ਬੜੇ ਸੁੱਚਜੇ ਤਰੀਕੇ ਨਾਲ ਦਰਸਾਇਆ ਗਿਆ ਹੈ। ਇਸ ਦੇ ਨਾਲ ਹੀ ਮੈਗਜ਼ੀਨ ਵਿਚ ਬੱਚਿਆਂ ਅਤੇ ਅਧਿਆਪਕਾਂ ਦੀਆਂ ਲਿਖਤਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਮੈਗਜ਼ੀਨ ਦੀ ਤਿਆਰੀ ਵਿਚ ਸਕੂਲ ਦੇ ਅਧਿਆਪਕ  ਬਲਵਿੰਦਰ ਕੌਰ,  ਸਰਬਜੀਤ ਸਿੰਘ,  ਯੋਗੇਸ਼ ਕੁਮਾਰ ਕਾਲੜਾ ਅਤੇ ਸ੍ਰੀਮਤੀ ਨੌਰੀਨ ਦਾ ਖਾਸ ਯੋਗਦਾਨ ਰਿਹਾ। ਉਘੇ ਸਮਾਜ ਸੇਵੀ ਸੁਭਾਸ਼ ਕੱਕੜ ਵੱਲੋਂ ਮੈਗਜ਼ੀਨ ਦੀ ਖੂਬ ਸ਼ਲਾਘਾ ਕੀਤੀ ਗਈ। ਇਸ ਮੌਕੇ ਸੁਭਾਸ ਕੱਕੜ ਵੱਲੋਂ ਕੰਨਿਆ ਸਕੂਲ ਨੂੰ ਚਾਰ ਪੱਖੇ ਵੀ ਦਾਨ ਕੀਤੇ ਗਏ। ਅਖੀਰ ਵਿਚ ਪ੍ਰਿੰਸੀਪਲ ਹਰਜੀਤ ਸਿੰਘ ਵੱਲੋਂ ਉਘੇ ਸਮਾਜ ਸੇਵੀ ਸੁਭਾਸ਼ ਕੱਕੜ ਜੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਸਮੂਹ ਸਟਾਫ ਨੂੰ ਸਕੂਲ ਮੈਗਜ਼ੀਨ ਜਾਰੀ ਹੋਣ ਤੇ ਮੁਬਾਰਕ ਬਾਦ ਪੇਸ਼ ਕੀਤੀ।

Previous articleSHAHEEDI FOOTBALL TOURNAMENT DERBY 2024
Next articleਸਵਾਤੀ ਮਾਲੀਵਾਲ ਨੇ ਅਦਾਲਤ ‘ਚ ਕਿਹਾ, ਮੇਰੀ ਜਾਨ ਨੂੰ ਖ਼ਤਰਾ, ਬਿਭਵ ਨੂੰ ਬਚਾ ਰਹੇ ਕੇਜਰੀਵਾਲ