‘ਸਰਦਾਰ’

(ਸਮਾਜ ਵੀਕਲੀ)

ਇਹ ਹੈ ‘ਨਿਰਵੈਰ ਸਿੰਘ’ ਸਰਦਾਰ ਲੋਕੋ।
ਬੜਾ ਕਰਦਾ ਗਰੀਬਾਂ ਨੂੰ ਪਿਆਰ ਲੋਕੋ।

ਕਿਸੇ ਨੂੰ ਰੇੜੀ ਲੈ ਦਿੰਦਾ ਕਿਸੇ ਨੂੰ ਰਿਕਸ਼ਾ,
ਤਾਂ ਜੋ ਚਲਦਾ ਰਹੇ ਉਹਦਾ ਰੁਜ਼ਗਾਰ ਲੋਕੋ।

ਕਿਸੇ ਨੂੰ ਨਗਦ ਰੁਪਏ ਦੇਕੇ ਇਹ,
ਦਿੰਦਾ ਮੁੱਖ ਤੋਂ ਉਦਾਸੀ ਉਤਾਰ ਲੋਕੋ।

ਕਿਸੇ ਕਿਸਮ ਦਾ ਨਾਂ ਭੇਦ ਭਾਵ ਰੱਖਦਾ,
ਸਮਝੇ ਸਭਨਾਂ ਨੂੰ ਇਕਸਾਰ ਲੋਕੋ।

‘ਮੇਜਰ’ ਐਸੇ ਇਨਸਾਨ ਬੜੇ ਘੱਟ ਮਿਲਦੇ,
ਭਾਵੇਂ ਵੇਖ ਲ‌ਓ ਨਿਗਾਹ ਮਾਰ ਲੋਕੋ।

ਮੇਜਰ ਸਿੰਘ ਬੁਢਲਾਡਾ
94176 42327

Previous articleSAMAJ WEEKLY = 10/07/2024
Next articleਪੰਜਾਬੀ ਲੋਕ ਗਾਇਕ ਧਰਮਿੰਦਰ ਮਸਾਣੀ ਸਟੇਜ ਸ਼ੋਅ ਕਰਨ ਲਈ ਇੰਗਲੈਂਡ ਪਹੁੰਚੇ