ਸੱਚ ਕਾਵਿ

ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ)
ਉੱਤੋਂ ਹੱਸਣ ਕਈ ਅੰਦਰੋਂ ਅੰਦਰੀਂ ਦੁਖੀ ਹੁੰਦੇ
ਜੱਗੋਂ ਆਪਣਾ ਦਰਦ ਕਈ ਲੁਕਾਉਣ ਇੱਥੇ
ਕਈ ਉੱਪਰੋਂ ਮਰੂੰ ਮਰੂੰ ਕਰਦੇ ਸਦਾ ਹੀ
ਅੰਦਰੋਂ ਦੂਜਿਆਂ ਦੀ ਖਿੱਲੀ ਉਡਾਉਣ ਇਥੇ
ਕਈ ਦੁੱਖ ਸੁੱਖ ਰੱਖ ਆਪਣੇ ਇਕ ਪਾਸੇ
ਦੁੱਖ ਦਰਦ ਦੂਜਿਆਂ ਦਾ ਵੰਡਾਉਣ ਇਥੇ
ਗੱਲ ਦਿਲ ਦੀ ਹਰ ਕੋਲ ਨਾ ਕਰ ਹੁੰਦੀ
ਕਈ ਬਲਦੇ ਸਿਵੇ ਤੇ ਰੋਟੀ ਲਾਹੁਣ ਇਥੇ
ਇਕਨਾਂ ਨੂੰ ਮਿਲੇ ਨਾ ਪਹਿਨਣ ਲਈ ਕੱਪੜਾ
ਕਈ ਫੈਸ਼ਨ ਵੰਨ ਸਵੰਨੇ ਹੰਢਾਉਣ ਇਥੇ
ਬਹੁਤਿਆ ਨੂੰ ਸਰਦਾ ਨਾ ਇੱਕ ਵੀ ਡੰਗ ਤੱਕਿਆ
ਕਈ ਵੰਨ ਸਵੰਨੇ ਪਕਵਾਨ ਪਕਾਉਣ ਇਥੇ
ਬੱਚੇ ਜਿਨ੍ਹਾਂ ਦੇ ਨਸ਼ਿਆਂ ‘ਚ ਗ਼ਲਤਾਨ ਹੋਏ
ਕੀਰਨੇ ਪਾ ਪਾ ਉਹ ਦੁੱਖ ਸੁਣਾਉਣ ਇੱਥੇ
ਭਲਾ ਸਰਬੱਤ ਦਾ ਮੰਗਦੇ ਨੇ ਬੱਬੀ ਵਰਗੇ
ਬਹੁਤੇ ਭਲਾ ਹੀ ਆਪਣਾ ਬਸ ਚਾਹੁਣ ਇਥੇ
ਬਲਬੀਰ ਸਿੰਘ ਬੱਬੀ
Previous articleਪ੍ਰਭ ਆਸਰਾ ਦੀ ਧੀ ਦੀ ਡੋਲੀ ਆਪਣੇ ਘਰ ਹੋਈ ਰਵਾਨਾ
Next articleਲੋਹੀਆਂ ਦਾ ਉੱਭਰਦਾ ਲੇਖ਼ਕ ਰਾਹੁਲ ਲੋਹੀਆਂ..