ਸਿੱਖਾਂ ਵਿਰੁੱਧ ਬੋਲਣ ਵਾਲੇ ਸੰਦੀਪ ਗੋਰੇ ਉੱਤੇ ਨਿਹੰਗ ਸਿੰਘਾਂ ਵੱਲੋਂ ਹਮਲਾ ਸਖਤ ਜ਼ਖਮੀ

ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ 
ਸ਼ਿਵ ਸੈਨਾ ਆਗੂ ਸੰਦੀਪ ਉਰਫ਼ ਗੋਰਾ ਥਾਪਰ

ਅੱਜ ਲੁਧਿਆਣਾ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 2 ਦੇ ਇਲਾਕੇ ਵਿਚ ਸ਼ਿਵ ਸੈਨਾ ਆਗੂ ਸੰਦੀਪ ਉਰਫ਼ ਗੋਰਾ ਥਾਪਰ ਉਤੇ ਕੁਝ ਅਣਪਛਾਤੇ ਨਿਹੰਗਾਂ ਨੇ ਸ਼ਰੇਆਮ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਨਿਹੰਗਾਂ ਦੇ ਬਾਣੇ ਵਿਚ ਤਿੰਨ ਵਿਅਕਤੀਆਂ ਨੇ ਐਕਟਿਵਾ ਉਤੇ ਜਾ ਰਹੇ ਸ਼ਿਵ ਸੈਨਾ ਆਗੂ ਸੰਦੀਪ ਉਰਫ਼ ਗੋਰਾ ਨੂੰ ਭਰੇ ਬਾਜ਼ਾਰ ਵਿਚ ਰੋਕਿਆ ਅਤੇ ਇਕ ਤੋਂ ਬਾਅਦ ਇਕ ਤਲਵਾਰ ਨਾਲ ਤਾਬੜ-ਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ।

   ਇਸ ਦੌਰਾਨ ਖੂਨ ਨਾਲ ਲਥਪਥ ਸੰਦੀਪ ਉਰਫ ਗੋਰਾ ਜ਼ਮੀਨ ‘ਤੇ ਡਿੱਗ ਗਿਆ ਅਤੇ ਇਸ ਦੇ ਬਾਵਜੂਦ ਇਕ ਨਿਹੰਗ ਉਸ ‘ਤੇ ਤਲਵਾਰ ਨਾਲ ਤਾਬੜਤੋੜ ਵਾਰ ਕਰਦਾ ਰਿਹਾ। ਜਿਸ ਤੋਂ ਬਾਅਦ ਬੇਹੱਦ ਗੰਭੀਰ ਹਾਲਤ ਵਿਚ ਗੋਰਾ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਸੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਇਥੇ ਹੈਰਾਨ ਕਰ ਵਾਲੀ ਗੱਲ ਇਹ ਹੈ ਕਿ ਜਿਸ ਸਮੇਂ ਸ਼ਿਵ ਸੈਨਾ ਆਗੂ ‘ਤੇ ਹਮਲਾ ਹੋਇਆ, ਉਸ ਸਮੇਂ ਉਸ ਨਾਲ ਪੰਜਾਬ ਪੁਲਸ ਦਾ ਸੁਰੱਖਿਆ ਮੁਲਾਜ਼ਮ ਵੀ ਮੌਜੂਦ ਸੀ ਅਤੇ ਇਕ ਨਿਹੰਗ ਉਸ ਨੂੰ ਗੱਲਾਂ ਵਿਚ ਪਾ ਕੇ ਪਿੱਛੇ ਲੈ ਗਿਆ ਜਿਸ ਤੋਂ ਬਾਅਦ ਉਹ ਨਜ਼ਰ ਨਹੀਂ ਆਇਆ।
    ਸਿਵਲ ਹਸਪਤਾਲ ਨਜਦੀਕ ਹੋਏ ਇਸ ਹਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਨਹਿੰਗ ਸਿੰਘ ਗੋਰਾ ਦੇ ਉੱਤੇ ਤਲਵਾਰ ਨਾਲ ਵਾਰ ਕਰਦਾ ਹੈ ਨਜ਼ਰ ਆ ਰਿਹਾ ਹੈ ਤੇ ਇੱਕ ਨਹਿੰਗ ਸਕੂਟਰੀ ਉੱਤੇ ਖੜਾ ਹੈ ਹਮਲਾਵਰ ਸਿੰਘ ਗੋਰੇ ਦੀ ਕੁੱਟਮਾਰ ਕਰਨ ਤੋਂ ਬਾਅਦ ਸਕੂਟੀ ਉੱਤੇ ਬੈਠ ਕੇ ਚਲੇ ਗਿਆ।ਸ਼ਿਵ ਸੈਨਾ ਆਗੂ ਦੇ ਹਮਲੇ ਦੇ ਵਿਰੋਧ ਵਿੱਚ ਸ਼ਿਵ ਸੈਨਾ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਇਕੱਤਰ ਹੋ ਕੇ ਪੰਜਾਬ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੰਪਿਊਟਰ ਅਧਿਆਪਕ ਯੂਨੀਅਨ ਕਰੇਗੀ ਸੂਬਾ ਪੱਧਰੀ ਰੈਲੀ 7 ਨੂੰ ਜਲੰਧਰ ਵਿੱਚ, ਕੰਪਿਊਟਰ ਅਧਿਆਪਕਾਂ ਦੀਆ ਜਾਇਜ ਅਤੇ ਲੰਬਿਤ ਮੰਗਾਂ ਨੂੰ ਹੱਲ ਨਹੀ ਕੀਤਾ ਜਾ ਰਿਹਾ-ਹਰਮਿੰਦਰ ਸਿੰਘ ਸੰਧਾ
Next articleਲੋਕ ਸਭਾ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਉੱਤੇ ਰਾਜਾ ਗਿੱਲ ਵੱਲੋਂ ਸੁਰਿੰਦਰ ਸ਼ਿੰਦੀ ਦਾ ਸਨਮਾਨ