ਹੋਮਿਓਪੈਥਕ ਵਿਭਾਗ ਵੱਲੋਂ ਨਸ਼ਿਆਂ ਸਬੰਧੀ ਸੈਮੀਨਾਰ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾ. ਰੁਪਿੰਦਰ ਕੌਰ  ਦੀ ਅਗਵਾਈ ‘ਚ ਹੋਮਿਓਪੈਥਿਕ ਮੈਡੀਕਲ ਅਫਸਰ ਡਾ ਮਨਪ੍ਰੀਤ ਕੌਰ, ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਸੁਲਤਾਨਪੁਰ ਲੋਧੀ ਵਿਖੇ ਅੰਤਰਰਾਸ਼ਟਰੀ ਨਸ਼ਾ ਵਰੋਧੀ ਦਿਵਸ ਮਨਾਇਆ ਗਿਆ l ਇਸ ਮੌਕੇ ਬੋਲਦਿਆਂ ਡਾਕਟਰ ਮਨਪ੍ਰੀਤ ਕੌਰ ਨੇ ਕਿਹਾ ਕਿ  ਨਸ਼ੇ ਸਮੁੱਚੇ ਰੂਪ ਵਿੱਚ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਖਤਮ ਕਰਦੇ ਹਨ l ਅਫੀਮ, ਚਰਸ, ਭੰਗ, ਗਾਂਜਾ, ਹੀਰੋਇਨ, ਸ਼ਰਾਬ, ਚਿੱਟਾ ਆਦਿ ਆਮ ਵਰਤੇ ਜਾਂਦੇ ਨਸ਼ੇ ਹਨ l ਇਹਨਾਂ     ਕਰਕੇ ਮੂੰਹ ਦਾ ਕੈਂਸਰ, ਫੇਫੜੇ ਦਾ ਕੈਂਸਰ, ਸਟਰੋਕ, ਬਲੱਡ ਸਰਕੂਲੇਸ਼ਨ ਚ ਕਮੀ,ਦਿਲ ਦੀ ਬਿਮਾਰੀ, ਸ਼ੂਗਰ ਅਤੇ ਹੋਰ ਕਈ ਜਾਨਲੇਵਾ ਬਿਮਾਰੀਆਂ ਸ਼ਾਮਿਲ ਹਨ l ਨਸ਼ੇ ਨਾਲ ਇਕੱਲਾ ਵਿਅਕਤੀ ਪੀੜਤ ਨਹੀਂ ਹੁੰਦਾ ਸਗੋਂ ਉਸਦਾ ਪਰਿਵਾਰ ਅਤੇ ਸਮਾਜ ਵੀ ਪੀੜਤ ਹੁੰਦਾ ਹੈ l ਕਿਉਕਿ ਸਿਹਤਮੰਦ ਵਿਅਕਤੀਆਂ ਨਾਲ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਹੁੰਦੀ ਹੈ l ਉਹਨਾਂ ਦੱਸਿਆ ਕਿ ਹੋਮਿਓਪੈਥਿਕ ਪ੍ਰਣਾਲੀ ਵਿੱਚ ਨਸ਼ਿਆਂ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ।ਇਲਾਜ਼ ਦੇ ਨਾਲ ਸਹੀ ਖੁਰਾਕ, ਕਾਊਂਸਲਿੰਗ ,ਰੀਲੇਕਸਸੈਸ਼ਨ ਥਰੈਪੀ, ਸਾਈਕਓੱਥੇਰਾਪੀ,ਕਸਰਤ ਇਸ ਵਿੱਚ ਕਾਰਗਾਰ ਹਨ l ਇਸ ਮੌਕੇ ਸ੍ਰੀ ਸ਼ੇਰ ਸਿੰਘ ਸੇਵਾਦਾਰ, ਅੰਕੁਸ਼ ਕੁਮਾਰ ਕਾਊਂਸਲਰ, ਲਖਬੀਰ ਸਿੰਘ ਐਂਟਰੀ ਡਾਟਾ ਓਪਰੇਟਰ, ਮਨਜੀਤ ਨਰਸ ਆਦਿ ਹਾਜ਼ਰ ਸਨ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਬੁੱਧ ਬਾਣ