ਪਿਛਲੇ ਦੋ ਤਿੰਨ ਮਹੀਨਿਆਂ ਤੋਂ ਪਾਣੀ ਨਹੀ ਆ ਰਿਹਾ ਲੋਕ ਪ੍ਰੇਸ਼ਾਨ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਪਰਾ ਦੇ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ। ਅਤੇ ਅੱਪਰਾ ਨਿਵਾਸੀਆਂ ਨੇ ਪਾਣੀ ਵਾਲੀ ਟੈਂਕੀ ਤੇ ਜਾ ਕੇ ਰੋਸ ਪ੍ਰਦਰਸ਼ਨ ਕੀਤਾ। ਕਸਬਾ ਅੱਪਰਾ ਵਿਖੇ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਪੀਣ ਵਾਲਾ ਪਾਣੀ 24 ਘੰਟੇ ਤੋਂ ਬਾਅਦ ਇੱਕ ਵਾਰ ਆਉਂਦਾ ਹੈ ਅਤੇ ਕਈ ਵਾਰ ਦੋ-ਦੋ ਦਿਨ ਪਾਣੀ ਨਹੀਂ ਆਉਂਦਾ ਅਤੇ ਪਾਣੀ ਛੱਡਣ ਦਾ ਕੋਈ ਟਾਇਮ ਟੇਬਲ ਵੀ ਨਹੀਂ ਬਣਾਇਆ ਹੈ। ਇਸ ਸਬੰਧੀ ਕਈ ਵਾਰ ਅੱਪਰਾ ਦੇ ਸਰਪੰਚ ਗਿਆਨ ਸਿੰਘ ਅਤੇ ਪੰਚਾਇਤ ਮੈਂਬਰਾਂ ਨੂੰ ਵੀ ਸ਼ਿਕਾਇਤ ਕੀਤੀ। ਜਦੋਂ ਇਸ ਗੰਭੀਰ ਸਮੱਸਿਆ ਸਬੰਧੀ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਹੱਲਾ ਵਾਲਮੀਕੀ ਦੇ ਨਜ਼ਦੀਕ ਇੱਕ ਟਿਊਬਲ ਮੋਟਰ ਦਾ ਮਤਾ ਪਾਸ ਹੋ ਗਿਆ ਹੈ ਜਲਦੀ ਹੀ ਮੋਟਰ ਚਾਲੂ ਕਰਕੇ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਲੋਕਾਂ ਨੇ ਇਕੱਠੇ ਜਦੋਂ ਜਿਲਾ ਪ੍ਰੀਸ਼ਦ ਗੁਰਪ੍ਰੀਤ ਕੌਰ ਸਹੋਤਾ ਦੇ ਘਰ ਜਾ ਕੇ ਗੱਲਬਾਤ ਕੀਤੀ ਤਾਂ ਵਿਸ਼ਵਾਸ ਦਵਾਇਆ ਕਿ ਜਲਦੀ ਇਸ ਗੰਭੀਰ ਸਮੱਸਿਆ ਕਰ ਦਿੱਤਾ ਜਾਵੇਗਾ। ਅੱਪਰਾ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਜਲਦੀ ਹੀ ਉਹਨਾਂ ਦੀ ਉਕਤ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਮਿਲੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਰਬਾਰ ਹਜ਼ਰਤ ਪੀਰ ਬਾਬਾ ਆਸਾ ਰੂੜਾ ਜੀ ਵਿਖੇ ਸਾਲਾਨਾ ਜੋੜ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ
Next articleਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸਥਾਪਿਤ ਕੀਤਾ ਗਿਆ ਸਵਾਗਤ ਤੇ ਸਹਾਇਤਾ ਕੇਂਦਰ – ਡੀ. ਸੀ