ਪਿੰਡ ਬਖੋਪੀਰ ਵਿਖੇ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਸਬੰਧੀ ਜਾਗਰੂਕਤਾ ਦਿਵਸ ਮਨਾਇਆ ਗਿਆ ਮਨਾਇਆ ਗਿਆ।

(ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ:-ਪਿੰਡ ਬਖੋਪੀਰ ਤੋਂ ਸਾਬਕਾ ਸਰਪੰਚ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਸੀ.ਐਚ.ਓ ਮੈਡਮ ਅਮਨਦੀਪ ਕੌਰ ਜੀ ਦੁਆਰਾ ਸਿਵਲ ਸਰਜਨ ਸੰਗਰੂਰ ਡਾਕਟਰ ਕਿਰਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡਾਕਟਰ ਵਿਨੋਦ ਕੁਮਾਰ ਐਸ.ਐਮ.ਓ ਜੀ ਦੀ ਯੋਗ ਅਗਵਾਈ ਹੇਠ ਪਿੰਡ ਬਖੋਪੀਰ ਵਿਖੇ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧ ਦਿਵਸ ਮਨਾਇਆ ਤੇ ਇਸ ਸਬੰਧੀ ਪਿੰਡ ਬਖੋਪੀਰ ਦੇ ਸੂਝਵਾਨ ਵਿਅਕਤੀਆਂ ਨੂੰ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਸਮਾਜ ਵਿੱਚ ਫੈਲੇ ਨਸ਼ੇ ਅਤੇ ਦੇਸ਼ ਵਿਰੋਧੀ ਤਾਕਤਾਂ ਦੇ ਉੱਠਾਏ ਰਹੇ ਕਦਮਾਂ ਪ੍ਰਤੀ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਅਤੇ ਦੇਸ਼ ਭਲਾਈ ਵੱਲ ਨਾਗਰਿਕਾਂ ਨੂੰ ਆਪਣੇ ਕਦਮ ਵਧਾਉਣ ਲਈ ਸਿੱਖਿਅਤ ਕੀਤਾ, ਦੇਸ਼ ਪ੍ਰਤੀ ਵਫ਼ਾਦਾਰੀ,ਇਮਾਨਦਾਰੀ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਪਿੰਡ ਦੇ ਸੂਝਵਾਨ ਲੋਕਾਂ ਨੂੰ ਗੈਰ ਕਾਨੂੰਨੀ ਹੋ ਰਹੀਆਂ ਤਸਕਰੀਆਂ ਤੋਂ ਜਾਣੂ ਕਰਵਾ ਕੇ ਸਮਾਜ ਵਿੱਚ ਫੈਲੇ ਨਸ਼ਿਆਂ ਤੇ ਤਸਕਰੀ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਾਉਂਦੇ ਹੋਏ ਸੇਧ ਦਿੱਤੀ ਗਈ ਤੇ ਇਹਨਾਂ ਬੁਰਾਈਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਦੇਸ਼ ਦਰੋਹੀ ਵਰਗੇ ਕਲੰਕ ਤੋਂ ਮੁਕਤ ਕਰਨ ਲਈ ਵਡਮੁੱਲੇ ਵਿਚਾਰ ਸਾਂਝੇ ਕੀਤੇ ਗਏ ਮੌਕੇ ਅਤੇ ਨਗਰ ਪੰਚਾਇਤ ਬਖੋਪੀਰ ਦੇ ਸੂਝਵਾਨ ਵਿਅਕਤੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਈ ਟੀ ਟੀ ਅਧਿਆਪਕ ਯੂਨੀਅਨ ਵੱਲੋਂ ਲੈਕਚਰਾਰ ਗੁਰਮੀਤ ਸਿੰਘ ਚਾਨਾ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ
Next articleਨਸ਼ੇ ਖਿਲਾਫ ਬਾਲ ਵਿਕਾਸ ਅਫਸਰ ਅਤੇ ਸਟਾਫ ਵੱਲੋ ਜਾਗਰੂਕਤਾ ਰੈਲੀ ਕੱਢੀ ਗਈ