ਇਕ ਬੇਨਤੀ

ਕੰਵਲਜੀਤ ਕੌਰ
ਕੰਵਲਜੀਤ ਕੌਰ
(ਸਮਾਜ ਵੀਕਲੀ) ਇਹ ਬੇਨਤੀ ਉਹਨਾਂ ਵੀਰਾਂ ਨੂੰ ਹੈ ਜਿਹੜੇ ਰਿਟਾਇਰ ਹੋ ਚੁੱਕੇ ਹਨ ਜਾਂ 60 ਸਾਲ 70 ਸਾਲ ਦੀ ਉਮਰ ਦੇ ਹਨ ਕਿਉਂਕਿ ਅੱਜ ਤੋਂ 40 ਕੁ ਸਾਲ ਪਹਿਲਾਂ ਜਿਨਾਂ ਦੀਆਂ ਸ਼ਾਦੀਆਂ ਹੋਈਆਂ ਹਨ, ਉਸ ਵੇਲੇ ਜ਼ਮਾਨਾ ਹੋਰ ਸੀ ਜੋ ਇਹ ਆਪਣੀਆਂ ਪਤਨੀਆਂ ਲੈ ਕੇ ਆਏ ਸੀ ਤਾਂ ਉਹ ਬਹੁਤ ਸਲੀਕੇ ਵਾਲੀਆਂ ਘਰ ਦੀਆਂ ਨੂੰਹਾਂ ਸੀ ,ਵੱਡਿਆਂ ਦਾ ਸਤਿਕਾਰ ਕਰਦੀਆਂ ਸਨ ਤੇ ਕੋਈ ਉੱਚਾ ਨੀਚਾ ਸੱਸ ਮਾਂ ਬੋਲ ਵੀ ਦਿੰਦੀ ਸੀ ਤਾਂ ਸੱਜੀ ਗੱਲ ਘਰੇ ਨਹੀਂ ਸੀ ਕਰਦੀਆਂ ਤੇ ਘਰ ਵਾਲੇ ਵੀ ਸਮਝਾਉਂਦੇ ਸੀ ਕਿ ਛੋਟੀ ਮੋਟੀਆਂ ਗੱਲਾਂ ਘਰਾਂ ਵਿੱਚ ਨਹੀਂ ਆ ਕੇ ਦੱਸਦੇ , ਘਰ ਟੁੱਟੇ ਜਾਂਦੇ ਹਨ ਉਹ ਬਿਲਕੁਲ ਹੀ ਸਮਾਂ ਅਲੱਗ ਸੀ।
              ਹੁਣ ਸਮੇਂ ਬਦਲ ਗਏ ਹਨ,  ਕੁੜੀਆਂ ਹੋਣ ਭਾਵੇ ਨੂੰਹਾਂ ਹੋਣ, ਕਿਉਂਕਿ ਨੂੰਹਾਂ ਹਾਂ  ਕੁੜੀਆਂ ਹਨ ਕੁੜੀਆਂ ਹੀ ਨੂੰਹਾਂ ,
 ਗਲ ਪਹਿਲਾਂ ਵਾਂਗ ਨਹੀਂ ਰਹੀ, ਇਸ ਵਾਸਤੇ ਇਹਨਾਂ ਵੀਰਾਂ ਅੱਗੇ ਬੇਨਤੀ ਹੈ ਕਿ ਪਹਿਲਾਂ ਤਾਂ ਚਲੋ ਆਪਣੇ ਆਪਣੇ  ਸਮੇਂ ਤੁਸੀਂ ਪਤਨੀਆਂ ਨੂੰ ਦਬਾ ਕੇ ਰੱਖ ਲਿਆ ਹੋਣਾ ਹੈ ਜਾਂ ਘਰ ਦੇ ਵਿੱਚ ਨਿਨਾਣ ਹੋਵੇ ਸੱਸ ਹੋਵੇ ਹੋ ਸਕਦਾ ਹੈ ਤੁਸੀਂ ਪਤਨੀ ਦੀ ਵੀ ਸਾਈਡ ਨਾ ਲੈਂਦੇ ਹੋਵੋ ,ਪਰ ਜੇ ਤੁਸੀਂ ਉਸੇ ਹੀ ਆਪਣੇ ਸੁਭਾਵ ਨਾਲ ਚੱਲੇ ਆਉਂਦੇ ਹਾਂ ਤਾਂ ਆਪਣੀ ਪਤਨੀ ਨਾਲ ਸਹੀ ਨਹੀਂ ਕਰੋਗੇ, ਕਿਉਂਕਿ ਸੁਹਰੇ ਨੂੰ ਕਦੇ ਕਿਸੇ ਨੇ ਭੈੜਾ ਨਹੀਂ ਆਖਿਆ ,ਸੱਸ ਨੂੰ ਹੀ ਕੁਪਤੀ ਆਖਿਆ ਗਿਆ, ਸੱਸ ਓਹੀ ਚੰਗੀ ਜਿਹੜੀ ਕੰਧ ਤੇ ਹੋਵੇ ਟੰਗੀ ਇਹੀ ਜੇ ਅੱਖਰ ਸੱਸਾਂ ਲਈ ਵਰਤੇ ਜਾਂਦੇ ਹਨ ,ਇਹ ਜਗ੍ਹਾ ਆਪ ਲੋਕ ਬਣਾਉਂਦੇ ਹੋ, ਜੇਕਰ ਮੁੰਡੇ ਦੀ ਮਾਂ ਨੂੰ ਇਨਾਂ  ਭਰੋਸਾ ਤੇ ਕਿ ਤੁਸੀਂ  ਉਹਦੀ ਪਿੱਠ ਤੇ ਖੜੇ ਹੋ ਤਾਂ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ,ਪਰ ਜਦੋਂ ਸਭ ਨੂੰ ਇਹ ਕਮਜ਼ੋਰੀ ਸਮਝ ਆ ਜਾਂਦੀ ਹੈ ਕਿ ਤੁਸੀਂ ਵੀ ਆਪਣੇ ਘਰਵਾਲੀ ਦੀ ਪਹਿਲਾਂ ਵਾਂਗ ਪਰਵਾਹ ਨਹੀਂ ਕਰਦੀ ਉਹ ਪਹਿਲਾਂ ਵੀ  ਪਿਸਦੀ ਰਹੀ, ਨੂੰਹ ਬਣ ਕੇ ਫਿਰ ਸੱਸ ਬਣ ਕੇ ਪਿਸਦੀ ਹੈ ਜਿਸ ਦਾ ਖਾਮਿਆਜਾ਼ ਕਈ ਵਾਰੀ ਸਿਹਤ ਖਰਾਬ ਹੋ ਜਾਣਾ ਜਾਂ ਕੁਝ ਵੀ ਕਹਿ ਲਓ ਹੋ ਜਾਂਦਾ ਹੈ ਸੋ ਆਪ ਅੱਗੇ ਬੇਨਤੀ ਹੈ ਆਪਣੀ ਘਰਵਾਲੀ , ਤੁਹਾਡੀ ਹਮਸਫਰ ਹੈ ਉਹਦੀ ਇੱਜ਼ਤ ਕਰੋ ,ਕੱਲ ਨੂੰ ਖੁਦਾ ਨਾ ਖਾਸ ਆਪ ਨੂੰ ਕੁਝ ਹੋ ਵੀ ਜਾਂਦਾ ਹੈ ਤਾਂ ਪਿੱਛੋਂ ਉਹਦੇ ਲਈ ਕੰਢੇ ਨਾ ਬੀਜ ਕੇ ਜਾਣਾ ਕਿ ਉਹ ਉਸੇ ਹੀ ਘਰ ਦੇ ਵਿੱਚ ਇੱਕ ਭਿਖਾਰਨ ਬਣ ਜਾਵੇ ,ਉਹਦਾ ਆਪਣਾ ਵਜੂਦ ਹੈ, ਇਹ ਤੁਹਾਡੇ ਹੱਥ ਵਿੱਚ ਹੈ ਤੁਸੀਂ ਕਿਵੇਂ ਕਰਨਾ ਹੈ ਕੁਝ ਵੱਧ ਘੱਟ ਲਿਖਿਆ  ਗਿਆ ਤਾਂ ਮਾਫ ਕਰਨਾ ਜੀ ,ਕਿਉਂਕਿ ਤਕਰੀਬਨ ਇਹ ਵਾਲੀ ਸ਼ਿਕਾਇਤ ਇੱਕ ਦੀ ਨਹੀਂ ਬਹੁਤ ਦੀ ਹੈ , ਚੰਗੀ ਲੱਗੇ ਤਾਂ ਵਾਹ ਭਲੀ ,ਨਹੀਂ ਤਾਂ ਨਜ਼ਰ ਅੰਦਾਜ਼ ਕਰਨਾ ਜੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਿਦਿਆਰਥੀ ਗੁਰਸ਼ਰਨਜੀਤ ਸਿੰਘ ਦੀ ਪ੍ਰਤਿਭਾ ਨਾਲ ਚਮਕਿਆ ਕੇਂਦਰੀ ਵਿਦਿਆਲਿਆ-1 (ਰੇਲਵੇ ਕੋਚ ਫੈਕਟਰੀ) ਦਾ ਨਾਂ
Next articleਔਰਤ