ਪੰਜਾਬ ਸਰਕਾਰ ਦੇ ਯੋਗਾ ਸਮਾਗਮ ਤੋਂ ਕੁੱਝ ਫਰਲਾਂਗ ਦੂਰ ਲਾਈ ਅੱਗ ਨੇ ਤੰਦਰੁਸਤੀ ਜਾਗਰੂਕਤਾ ਮੁਹਿੰਮ ਦੀ ਕੱਢੀ ਫੂਕ

ਇੰਡੋਰ ਸਟੇਡੀਅਮ ਹੁਸ਼ਿਆਰਪੁਰ ਦੇ ਨਜ਼ਦੀਕ ਕੂੜੇ ਨੂੰ ਲਾਈ ਹੋਈ ਅੱਗ ਸਰਕਾਰ ਦੇ ਸਿਹਤ ਸੰਭਾਲ ਤੇ ਤੰਦਰੁਸਤੀ ਦੇ ਦਾਅਵਿਆਂ ਦੀ ਪੋਲ ਖੋਲਦੀ ਹੋਈ ਤਸਵੀਰ । ਫੋਟੋ : ਅਜ਼ਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) 
 ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਮਨਾਉਣ ਲਈ ਸੀਐਮ ਦੀ ਯੋਗ ਸ਼ਾਲਾ ਪ੍ਰੋਗਰਾਮ ਅਧੀਨ ਸਥਾਨਕ ਪੁਲਿਸ ਲਾਈਨ ਵਿੱਚ ਜ਼ਿਲਾ  ਪ੍ਰਸ਼ਾਸਨ ਵੱਲੋਂ ਪ੍ਰਆਯੋਜਿਤ “ਮੈਗਾ ਯੋਗਾ ਈਵੇੰਟ” ਲੋਕਾਂ ਨੂੰ ਚੰਗੀ ਸਿਹਤ ਅਤੇ ਤੰਦਰੁਸਤੀ ਪ੍ਰਤੀ ਜਾਗਰੂਕ ਕਰਨ ਲਈ ਕੀਤਾ ਗਿਆ ਵਧੀਆ ਉਪਰਾਲਾ ਸੀ ਜਿਸ ਵਿੱਚ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਅਤੇ ਉਹਨਾਂ ਦੇ ਨਾਲ ਕੈਬਨਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨਵੇ ਚੁਣੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੀਵਾਲ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ ਸਮੇਤ ਜਿਲੇ ਦੇ ਸਾਰੇ ਆਲਾ ਦਰਜੇ ਦੇ ਉੱਚ ਅਧਿਕਾਰੀ ਮੌਜੂਦ ਰਹੇ | ਜਿਸ ਦੌਰਾਨ ਸਿਹਤ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿਹਤ ਅਤੇ ਤੰਦਰੁਸਤੀ ਲਈ ਵੱਡੇ ਵੱਡੇ ਉਪਦੇਸ਼ ਦਿੱਤੇ ਪਰ ਆਮ ਲੋਕਾਂ ਨੂੰ ਦਿੱਤੇ ਗਏ ਇਹਨਾਂ ਉਪਦੇਸ਼ਾਂ ਦੀ ਉਸ ਸਮੇਂ ਦੇ ਫੂਕ ਨਿਕਲ ਗਈ ਜਦੋਂ ਅੰਤਰਰਾਸ਼ਟਰੀ ਯੋਗਾ ਦਿਵਸ ਸਥਾਨ ਦੇ ਕੁਝ ਫਰਲਾਂਗ ਦੂਰੀ ਤੇ ਹੀ ਬਿਲਕੁਲ ਇੰਡੋਰ ਸਟੇਡੀਅਮ ਦੇ ਸਾਹਮਣੇ ਅਤੇ ਪੀਡਬਲਡੀ ਬੀ ਐਂਡ ਆਰ ਦਫਤਰਾਂ ਦੇ ਸਾਹਮਣੇ ਸੜਕ ਦੇ ਨਾਲ ਕੂੜੇ ਦੇ ਵੱਡੇ ਵੱਡੇ ਢੇਰਾਂ ਨੂੰ ਲਾਈ ਅੱਗ ਕਾਰਨ ਕੁੜੇ ਧੂਏ ਦੇ ਗੁਬਾਰ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹੋਏ ਦੇਖੇ ਗਏ | ਜਿਸ ਦਾ ਜਾਇਜ਼ਾ ਲੈਂਦਿਆਂ ਪੱਤਰਕਾਰਾਂ  ਦੀ ਟੀਮ ਨੇ ਦੇਖਿਆ ਕਿ ਇਸ ਥਾਂ ਤੇ ਪਹਿਲਾਂ ਵੀ ਦਰਖਤਾਂ ਤੋਂ ਡਿੱਗੇ ਪੱਤਿਆਂ ਅਤੇ ਕੂੜਾ ਕਰਕਟ ਨੂੰ ਇਕੱਠਾ ਕਰਕੇ ਅੱਗ ਲਾਉਣ ਦੇ ਨਿਸ਼ਾਨ ਦਿਖਾਈ ਦਿੰਦੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਜਗਹਾ ਤੇ ਕੂੜੇ ਨੂੰ ਅੱਗ ਲਾਉਣ ਦਾ ਵਰਤਾਰਾ ਨਵਾਂ ਨਹੀਂ | ਆਲੇ ਦੁਆਲੇ ਦੇ ਲੋਕਾਂ ਤੋਂ ਪੁੱਛਗਿਛ ਕਰਨ ਤੇ ਇਹ ਸਾਹਮਣੇ ਆਇਆ ਕਿ ਇਸ ਅਮਲ ਨੂੰ ਸਰਕਾਰੀ ਸਫਾਈ ਸੇਵਕ ਹੀ ਅੰਜਾਮ ਦਿੰਦੇ ਹਨ | ਇਹ ਸਫਾਈ ਸੇਵਕ ਨਗਰ ਨਿਗਮ ਦੇ ਹਨ ਜਾਂ ਨਜ਼ਦੀਕੀ ਸਥਿਤ ਸਰਕਾਰੀ ਵਿਭਾਗਾਂ ਦੇ ਇਸ ਬਾਰੇ ਖੁਲਾਸਾ ਨਹੀਂ ਹੋ ਸਕਿਆ | ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੱਡੇ ਵੱਡੇ ਸਰਕਾਰੀ ਅਧਿਕਾਰੀਆਂ ਦੇ ਨੱਕ ਹੇਠਾਂ ਖੁੱਲੇਆਮ ਹੋ ਰਿਹਾ ਅਜਿਹਾ ਵਰਤਾਰਾ ਕੀ ਖੁਦ ਸਰਕਾਰ ਦੇ ਹੀ ਸਿਹਤ ਸੰਭਾਲ ਅਤੇ ਤੰਦਰੁਸਤੀ ਦੇ ਪ੍ਰੋਗਰਾਮਾਂ ਦੀ ਖਿਲੀ ਤਾਂ ਨਹੀਂ ਉਡਾ ਰਿਹਾ ?
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹੁਸ਼ਿਆਰਪੁਰ ਪੁਲਿਸ ਵਲੋਂ ਥਾਣਾ ਸਿਟੀ ਦੇ ਏਰੀਆ ਵਿੱਚ ਹੋਈ ਲੁੱਟ ਖੋਹ ਦੇ ਦੋਸ਼ੀਆ ਨੂੰ 24 ਘੰਟੇ ਦੇ ਅੰਦਰ ਕੀਤਾ ਕਾਬੂ। 
Next articleਕਵਿਤਾ ਚਾਹ