(ਸਮਾਜ ਵੀਕਲੀ)
ਤੇਰੇ ਜਿਹਾ ਕੋਈ ਹੋਰ ਨਾ,
ਤੇਰੀ ਠੰਡੀ-ਮਿੱਠੀ ਛਾਂ ਮੇਰੀ ਮਾਂ,
ਤੈਨੂੰ ਮੇਰੀ ਫ਼ਿਕਰ,
ਕਰੇ ਮੇਰਾ ਜ਼ਿਕਰ,
ਤੇਰੇ ਜਿਹਾ ਕੋਈ ਹੋਰ ਨਾ,
ਰੱਬਾ!ਤੇਰੇ ਵੱਲੋਂ ਮਿਲਿਆ,
ਮਾਂ, ਇੱਕ ਸੱਚਾ ਤੋਹਫ਼ਾ ਆ,
ਮੈਂ ਦੇਣ ਨਹੀਂ ਦੇ ਸਕਦੀ,
ਉਸ ਦੇ ਕੀਤੇ ਪਿਆਰ ਦਾ ।
ਮੇਰੇ ਮਨ ਦੇ ਖ਼ਾਬਾਂ ਨੂੰ,
ਮਾਂ ਪੂਰਾ ਕਰ ਦਿਖਾਉਂਦੀ ਏ,
ਕਮੀ ਕਿਸੇ ਵੀ ਤਰ੍ਹਾਂ ਦੀ,
ਨਾ ਮੈਨੂੰ ਆਉਣ ਦਿੰਦੀ ਏ,
ਉਹਦੇ ਸਾਹਾਂ ਦੇ ਨਾਲ ਹੈ,
ਮੇਰਾ ਇਹ ਜ਼ਿੰਦਗੀ ਜਿਉਣਾ,
ਰੱਬਾ!ਤੇਰੇ ਵੱਲੋਂ ਮਿਲਿਆ,
ਮਾਂ, ਇੱਕ ਸੱਚਾ ਤੋਹਫ਼ਾ ਆ,
ਮੈਂ ਦੇਣ ਨਹੀਂ ਦੇ ਸਕਦੀ,
ਉਸ ਦੇ ਕੀਤੇ ਪਿਆਰ ਦਾ ।
ਮੇਰੇ ਦੁੱਖ-ਸੁੱਖ ਵਿੱਚ,
ਮਾਂ ਹੌਸਲਾ ਵਧਾਉਂਦੀ ਏ,
ਜਿਸ ਥਾਂ ਕੋਈ ਨਹੀਂ ਖੜ੍ਹਦਾ,
ਉਸ ਥਾਂ ਤੇ ਖੜਾਉਦੀ ਏ,
ਉਹਦੇ ਸਾਹਾਂ ਦੇ ਨਾਲ ਹੈ,
ਮੇਰਾ ਇਹ ਜ਼ਿੰਦਗੀ ਜਿਉਣਾ,
ਰੱਬਾ!ਤੇਰੇ ਵੱਲੋਂ ਮਿਲਿਆ,
ਮਾਂ, ਇੱਕ ਸੱਚਾ ਤੋਹਫ਼ਾ ਆ,
ਮੈਂ ਦੇਣ ਨਹੀਂ ਦੇ ਸਕਦੀ,
ਉਸ ਦੇ ਕੀਤੇ ਪਿਆਰ ਦਾ ।
ਉਸ—————।
ਕਿਰਨਦੀਪ ਕੌਰ
ਪਿੰਡ ਤੇ ਡਾਕ;ਹੰਬੜਾਂ ਜਿਲ੍ਹਾ ਲੁਧਿਆਣਾ