“ਬਾਪੂ ਦੀ ਰੂਹ” ਪੰਜਾਬੀ ਗੀਤ ਨੂੰ ਮਿਲ ਰਿਹਾ ਬਹੁਤ ਪਿਆਰ

 ਹਰਜੀਤ ਧੀਮਾਨ ਵੱਲੋਂ ਗਾਇਆ ਗਿਆ ਗੀਤ
ਡੇਰਾਬੱਸੀ(ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ, ਮੋਹਾਲੀ

ਅੱਜ ਕੱਲ “ਬਾਪੂ ਦੀ ਰੂਹ ” ਪੰਜਾਬੀ ਗੀਤ ਸੋਸ਼ਲ ਮੀਡਿਆ ਤੇ ਬਹੁਤ ਚਲ ਰਿਹਾ ਹੈ, ਜਿਸ ਨੂੰ ਸਰਦਾਰ ਹਰਜੀਤ ਸਿੰਘ ਧੀਮਾਨ ਡੇਰਾਬੱਸੀ ਨੇ ਗਾਇਆ ਹੈ । ਬਹੁਤ ਹੀ ਸੁਚੱਜੇ ਢੰਗ ਨਾਲ ਇੱਕ ਬਾਪੂ ਦੇ ਜਾਣ ਤੋਂ ਬਾਅਦ ਜੋ ਔਲਾਦ ਨੂੰ ਸਹਿਣਾ ਪੈਂਦਾ ਹੈ। ਸਾਰੇ ਹੀ ਰਿਸ਼ਤੇਦਾਰ ਸਾਥ ਤੱਕ ਛੱਡ ਜਾਂਦੇ ਹਨ। ਕੋਈ ਆ ਕੇ ਪੁੱਛਦਾ ਵੀ ਨਹੀਂ ਕਿ ਪੁੱਤ ਤੁਸੀਂ ਰੋਟੀ ਖਾਦੀ ਵੀ ਹੈ ਜਾਂ ਨਹੀਂ।ਇਸ ਗੀਤ ਵਿੱਚ ਦੱਸਿਆ ਗਿਆ ਹੈ।ਹਰਜੀਤ ਧੀਮਾਨ ਜੀ ਨਾਲ ਗੱਲ ਕਰਨ ਤੇ ਓਹਨਾਂ ਨੇ ਆਪਣੇ ਇਸ ਗਾਣੇ ਪ੍ਰਤੀ ਆਪਣੇ ਵਿਚਾਰ ਦੱਸਦੇ ਕਿਹਾ ਕਿ ਛੋਟੀ ਉਮਰ ਵਿਚ ਉਹਨਾਂ ਦੇ ਪਿਤਾ ਜੀ ਇਸ ਸੰਸਾਰ ਤੋਂ ਰੁਖ਼ਸਤ ਕਰ ਗਏ ਸਨ। ਜਿਸ ਤਰ੍ਹਾਂ ਉਨਾਂ ਨੇ ਹੁਣ ਤੱਕ ਇਹ ਸਮਾਂ ਹੰਡਾਇਆ, ਇਸ ਗਾਣੇ ਵਿਚ ਦੱਸਿਆ ਗਿਆ ਹੈ। ਧੀਮਾਨ ਜੀ ਨੇ ਕਿਹਾ ਕਿ ਉਹ ਆਪਣੇ ਪਿਤਾ ਜੀ ਨੂੰ ਬਹੁਤ ਪਿਆਰ ਕਰਦੇ ਸੀ ਤੇ ਉਨ੍ਹਾਂ ਦਾ ਅਚਾਨਕ ਚਲੇ ਜਾਣਾ ਤੇ ਸਮਾਜ ਵਿੱਚ ਫੇਰ ਬਾਪੂ ਤੋਂ ਬਿਨਾਂ ਰਹਿਣਾ ਬਹੁਤ ਔਖਾ ਹੁੰਦਾ ਹੈ । ਧੀਮਾਨ ਜੀ ਨੇ ਦਸਿਆ ਕਿ ਦੇਸ਼ ਵਿਦੇਸ਼ਾਂ ਵਿੱਚੋ ਬਹੁਤ ਜ਼ਿਆਦਾ ਫੋਨ ਆ ਰਹੇ ਨੇ ,  ਗਾਣੇ ਨੂੰ ਬਹੁਤ ਪਸੰਦ ਕਰ ਰਹੇ ਹਨ ।ਇਹ ਗਾਣਾ ਹਰ ਉਸ ਵੀਰ ਤੇ ਭੈਣ ਨੂੰ ਬਹੁਤ ਪਸੰਦ ਆ ਰਿਹਾ ਜਿਹਨਾਂ ਦੇ ਬਾਪੂ ਜੀ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ ਹਨ । ਧੀਮਾਨ ਜੀ ਨੇ ਕਿਹਾ ਕਿ ਮੈਂ ਹਮੇਸ਼ਾ ਹੀ ਲੋਕਾਂ ਦਾ ਕਰਜ਼ਦਾਰ ਰਹਾਂਗਾ ,ਜੋ ਇਸ ਗਾਣੇ ਨੂੰ ਬਹੁਤ ਪਿਆਰ ਦੇ ਰਹੇ ਹਨ। ਤਕਰੀਬਨ ਹਰ ਵਰਗ ਵੱਲੋਂ ਇਸ ਗੀਤ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਵੇਂ ਕਿਉਂ
Next articleਇਮਾਨ ਦੀ ਪਰਖ਼