ਪੁਸਤਕ ਪੜਚੋਲ
(ਸਮਾਜ ਵੀਕਲੀ) ਤੇਜਿੰਦਰ ਚੰਡਿਹੋਕ- ਕਾਵਿ ਪੁਸਤਕ ‘ਮਨ-ਮੰਥਨ ਦੀ ਇਬਾਰਤ’ ਪ੍ਰਵਾਸੀ ਕਵਿਤਰੀ ਕੁਲਵੰਤ ਢਿੱਲੋਂ ਦੀ ਪਲੇਠੀ ਸਿਰਜਨਾ ਕਹੀ ਜਾ ਸਕਦੀ ਹੈ ਕਿਉਂ ਕਿ ਇਸ ਤੋਂ ਪਹਿਲਾਂ ਆਈ ਉਸ ਦੀ ਕਿਸੇ ਵੀ ਪੁਸਤਕ ਦਾ ਜ਼ਿਕਰ ਨਹੀਂ ਮਿਲਦਾ| ਕਵਿਤਰੀ ਢਿੱਲੋਂ ਭਾਵੇਂ ਮੂਲ ਰੂਪ ਵਿੱਚ ਪੰਜਾਬੀ (ਭਾਰਤੀ) ਹੈ ਪਰ ਇਸ ਸਮੇਂ ਸਾਉਥ ਹਾਲ ਯੂ. ਕੇ ਵਿਖੇ ਰਹਿ ਰਹੀ ਹੈ ਜਿੱਥੇ ਉਹ ਪੰਜਾਬੀ ਭਾਸ਼ਾ ਦੀ ਤਰਜਮਾਨੀ ਕਰ ਰਹੀ ਹੈ| ਉਹ ਯੂ. ਕੇ ਦੀ ਸਾਹਿਤ ਸਭਾ ਦੀ ਪ੍ਰਧਾਨ ਵੀ ਹੈ ਅਤੇ ਦੇਸੀ ਰੇਡੀਓ ਦਾ ਪ੍ਰਬੰਧ ਵੀ ਚਲਾ ਰਹੀ ਹੈ| ਹਥਲੀ ਪੁਸਤਕ ਉਸ ਨੇ ਆਪਣੇ ਹਮਸਫ਼ਰ ਸ਼ਵਿੰਦਰ ਸਿੰਘ ਢਿੱਲੋਂ ਨੂੰ ਸਮਰਪਿਤ ਕੀਤੀ ਹੈ| ਪੁਸਤਕ ਬਾਰੇ ਪ੍ਰਸਿੱਧ ਵਿਦਵਾਨਾਂ ਪ੍ਰੋ. ਰਵਿੰਦਰ ਭੱਠਲਲੂ ਗੁਰਇਕਬਾਲ ਸਿੰਘ (ਡਾ.) ਅਤੇ ਅਜ਼ੀਮ ਸ਼ੇਖਰ ਨੇ ਵੀ ਆਪਣੇ ਦ੍ਰਿਸ਼ਟੀਕੌਣ ਤੋਂ ਵਿਚਾਰ ਪੇਸ਼ ਕੀਤੇ ਹਨ|
ਇਸ ਪੁਸਤਕ ਦਾ ਮੰਥਨ ਕਰਦਿਆਂ ਪਤਾ ਲੱਗਦਾ ਹੈ ਕਿ ਇਸ ਵਿੱਚ ਉਸ ਨੇ ਕਵਿਤਾਲੂ ਗੀਤਲੂ ਗ਼ਜ਼ਲਲੂ ਲਘੂ ਕਵਿਤਾਵਾਂ ਅਤੇ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਬੋਲੀਆਂ ਨੂੰ ਸ਼ਾਮਲ ਕੀਤਾ ਹੈ| ਉਸ ਦਾ ਵਿਚਾਰ ਹੈ ਕਿ ਕਵਿਤਾ ਆਉਂਦੀ ਨਹੀਂ ਬਣ ਜਾਂਦੀ ਹੈ ਜਿਵੇਂ ਉਸ ਨੇ ਆਪਣੀ ਪਹਿਲੀ ਕਵਿਤਾ ‘ਕਵਿਤਾ ਤਾਂ ਬਣ ਜਾਂਦੀ ਹੈ’ ਵਿੱਚ ਵਰਨਣ ਕੀਤਾ ਹੈ| ੳਸ ਦੀ ਕਵਿਤਾ ਵਿੱਚ ਇਨਸਾਨ ਦੀਆਂ ਲੋੜਾਂਲੂ ਥੁੜਾਂਲੂ ਦਰਦਲੂ ਰਿਸ਼ਤਿਆਂ ਦੀ ਤਰਾਸਦੀਲੂ ਖਤਮ ਹੁੰਦੀ ਮਨੁੱਖਤਾਲੂ ਭਰੂਣ ਹੱਤਿਆਲੂ ਰੁੱਖਾਂ ਦੀ ਬਰਬਾਦੀਲੂ ਪਾਣੀਆਂ ਅਤੇ ਵਾਤਾਰਵਣ ਲਈ ਚਿੰਤਾਲੂ ਪਰਿਵਾਰਕ ਫਿਕਰਲੂ ਮੋਹਲੂ ਰੱਬ ਨੂੰ ਉਲਾਹਮੇਂ ਵਰਗੇ ਵੱਖ-ਵੱਖ ਪਹਿਲੂਆਂ ਨੂੰ ਅਧਾਰ ਬਣਾ ਕੇ ਇਸ ਕਾਵਿ ਸੰਗ੍ਰਹਿ ਦੀ ਸਿਰਜਨਾ ਕੀਤੀ ਹੈ|
ਅਜੋਕੇ ਸਮੇਂ ਮਨੁੱਖਤਾ ਦੇ ਹੋ ਰਹੇ ਘਾਣ ਤੋਂ ਬਚਣ ਲਈ ਕਲਮਾਂ ਵਾਲਿਆਂ ਨੂੰ ਹੌਕਾ ਦਿੰਦੀ ਉਸ ਦੀ ਕਵਿਤਾ ‘ਬਦਲਾਅ’ ਅਤੇ ਰਿਸ਼ਤਿਆਂ ’ਚ ਆਏ ਬਦਲਾਅ ਦਾ ਸੱਚ ਪੇਸ਼ ਕਰਦੀ ਹੈ| ਉਸ ਦੀ ਕਵਿਤਾ ਦੱਸਦੀ ਹੈ ਕਿ ਅਸੀ ਭਾਵੇਂ ਪੈਸਾ ਬਹੁਤ ਕਮਾਉਂਦੇ ਹਾਂ ਪਰ ਲੋੜਵੰਦਾਂ ਨੂੰ ਦਾਨ ਨਹੀਂ ਕਰਦੇਲੂ ਪਾਠ ਕਰਦੇ ਹਾਂ ਪਰ ਦੂਜੇ ਦਾ ਦਿਲ ਵੀ ਦੁਖਾਉਂਦੇ ਹਾਂਲੂ ਅਣਜੰਮੀਆਂ ਧੀਆਂ ਦਾ ਕਤਲਲੂ ਰੁੱਖਾਂ ਦਾ ਉਜਾੜਾ ਕਰਦੇ ਹਾਂ ਪਰ ਕਵਿਤਾ ‘ਕੁੱਝ ਵੀ ਬਣੋ’ ਵਿੱਚ ਮਨੁੱਖ ਨੂੰ ਸਭ ਤੋਂ ਪਹਿਲਾਂ ਇਨਸਾਨ ਬਣਨ ਦੀ ਦੁਹਾਈ ਦਿੰਦੀ ਜਾਪਦੀ ਹੈ|
ਲਘੂ ਕਵਿਤਾ ਵਿੱਚ ਹੱਥਾਂ ਦੀਆਂ ਲਕੀਰਾਂ ਦੀ ਥਾਂ ਪਗਡੰਡੀਆਂ ਤੇ ਚਲਣਾ ਚਾਹੁੰਦੀ ਹੈ ਜਿਸ ਨਾਲ਼ ਜ਼ਿੰਦਗੀ ਦੇ ਰਾਹ ਬਣਦੇ ਨਜ਼ਰੀਂ ਪੈਂਦੇ ਹਨ-
‘‘ਉਹ ਹੱਥਾਂ ਦੀਆਂ ਲਕੀਰਾਂ ਨੂੰ ਨਹੀਂ
ਹਥੇਲੀਆਂ ਦੀਆਂ ਪਗਡੰਡੀਆਂ ਨੂੰ ਨਿਹਾਰਦੀ ਰਹੀ
ਤੇ ਰਾਹ ਬਣਦੇ ਰਹੇ|’’ (ਪੰਨਾ 52)
ਕਵਿਤਾ ‘ਮਾਂ ਤੇ ਮੈਂ’ ਮਾਂ ਨੂੰ ਚੇਤੇ ਕਰਦੀ ਹੋਈ ਉਹਨਾਂ ਚੇਤਿਆਂ ਦੀ ਵਿਰਾਸਤ ਨੂੰ ਸਾਂਭਦੀ ਹੈ ਜਿਹੜੀ ਉਸ ਦੀ ਮਾਂ ਨੇ ਵਿਰਾਸਤ ਵਿੱਚ ਦਿੱਤੇ ਹਨ ਅਤੇ ਨਾਲ਼ ਹੀ ਸੀਮਤ ਹੁੰਦੇ ਜਾ ਰਹੇ ਰਿਸ਼ਤਿਆਂ ਦੀ ਚਿੰਤਾ ਸਤਾਉਂਦੀ ਹੈ ਜਿਸ ਬਾਰੇ ਕਵਿਤਾ ‘ਸਵਾਲ-ਜਵਾਬ’ ਤਰਜਮਾਨੀ ਕਰਦੀ ਹੈ| ਤੁਰ ਗਈ ਮਾਂ ਦੀ ਅਭੁੱਲ ਯਾਦ ਨੂੰ ਸੀਨੇ ਵਿੱਚ ਸਮਾਈ ਰੱਖਦੀ ਹੈ| ਉਸ ਦੀ ਕਵਿਤਾ ‘ਭੁੱਲੀ ਨਾ ਤੇਰੀ ਤਸਵੀਰ’ ਇਸ ਦਾ ਬਿਆਨ ਕਰਦੀ ਹੈ| ਕਿਤੇ ਉਸ ਦੀ ਕਵਿਤਾ ਅਤੀਤ ਦੀਆਂ ਯਾਦਾਂ ਵਿੱਚ ਗੜੁੰਦ ਹੁੰਦੀ ਹੈ ਅਤੇ ਕਿੱਧਰੇ ਬੀਤੇ ਸਾਲ ਦੀਆਂ ਪ੍ਰੇਸ਼ਾਨੀਆਂ ਨੂੰ ਇੱਕ ਪਾਸੇ ਰੱਖਦੀ ਨਵੇਂ ਸਾਲ ਦੀ ਆਮਦ ਨੂੰ ਖੁਸ਼ ਆਮਦੀਦ ਕਹਿੰਦਿਆਂ ਨਵਾਂ ਵਰ੍ਹਾ ਮੁਬਾਰਕ ਕਰਦੀ ਹੈ|
ਪੁਸਤਕ ਵਿੱਚ ਪਾਸ਼ਲੂ ਸਹੇਲੀ ਵੀਨਾਲੂ ਪੰਜ ਪਿਆਰੇਲੂ ਗੁਰੂ ਅਰਜਨ ਦੇਵਲੂ ਗੁਰੂ ਨਾਨਕ ਅਤੇ ਸ਼ਵੀ ਦੇ ਨਾਂ ਕਵਿਤਾਵਾਂ ਵੀ ਸ਼ਾਮਲ ਕੀਤੀਆਂ ਹਨ ਜਿਹੜੀਆਂ ਆਪਣੀ ਵੱਖਰੀ ਅਹਿਮੀਅਤ ਰੱਖਦੀਆਂ ਹਨ| ਹੁਣ ਇਹ ਯਾਦਾਂ ਹੀ ਤਾਂ ਬਣ ਕੇ ਰਹਿ ਗਈਆਂ ਹਨ| ਜ਼ਿੰਦਗੀ ਨੂੰ ਜਿਉਂਣਾ ਅਤਿ ਔਖਾ ਕੰਮ ਹੁੰਦਾ ਹੈ ਕੋਈ ਮਨੁੱਖ ਕਿਵੇਂ ਆਪਣੇ ਆਪ ਨੂੰ ਭੁਲਾਵਾ ਦੇ ਕੇ ਜਿਉਂਦਾ ਰੱਖ ਸਕਦਾ ਹੈ| ਉਸ ਦੀ ਕਵਿਤਾ ‘ਸਹੁੰ’ ਇਸੇ ਵੱਲ ਇਸ਼ਾਰਾ ਕਰਦੀ ਹੈ ਜਦੋਂ ਕਹਿੰਦੀ ਹੈ-
‘‘ਬੜਾ ਔਖਾ ਹੁੰਦੈ ਆਪਣੇ ਆਪ ਨੂੰ
ਭੁਲਾਵਾ ਦੇ ਜਿਉਂਦੇ ਰਹਿਣਾ—|’’ (ਪੰਨਾ 89)
ਇਸ ਪੁਸਤਕ ਵਿੱਚ ਕਵਿਤਾ ਦੀ ਸਿਰਜਨਾਲੂ ਸਰੂਪ ਅਤੇ ਮਨ ਮਸਤਕ ਵਿੱਚ ਉਤਰਨ ਬਾਰੇ ਵੀ ਕੁਝ ਕਵਿਤਾਵਾਂ ਸ਼ਾਮਲ ਕੀਤੀਆਂ ਹਨ ਜਿਵੇਂ ਕਵਿਤਾ ਤਾਂ ਬਣ ਜਾਂਦੀ ਹੈਲੂ ਕਵਿਤਾਵਾਂ ਵਹਿੰਦਾ ਦਰਿਆ ਹੈਲੂ ਆਓ ਸ਼ਬਦੋਲੂ ਮਾਂ ਬੋਲੀ ਅਤੇ ਕਲਮ ਆਦਿ| ਪ੍ਰੀਤਮ ਦਾ ਮਿਲਾਪ ਅਤੇ ਵੈਰਾਗ ਵੀ ਪੁਸਤਕ ਦਾ ਹਿੱਸਾ ਬਣਿਆ ਹੈ| ਪ੍ਰੇਮ ਜਬਰਦਸਤੀ ਨਹੀਂ ਕੀਤਾ ਜਾਂਦਾ ਆਪੇ ਹੋ ਜਾਂਦਾ ਹੈ ਅਤੇ ਫਿਰ ਪ੍ਰੇਮੀ ਵਲੋਂ ਵਿੱਚ ਵਿਚਕਾਰ ਛੱਡ ਕੇ ਤੁਰ ਜਾਣਾਲੂ ਵੈਰਾਗ ਨੂੰ ਪੈਦਾ ਕਰਦਾ ਹੈ| ਪੁਸਤਕ ਦੇ ਬੰਦ ਇਸ ਤਰ੍ਹਾਂ ਦਰਸਾਉਂਦੇ ਹਨ-
‘‘ਮੇਰੇ ਮਹਿਬੂਬਲੂ ਸੋਚਦੀ ਹਾਂ ਕਿੰਜ ਤੇ ਕਿਵੇਂ
ਤੂੰ ਮੈਨੂੰ ਮਿਲ ਗਿਆਲੂ
ਨਿਹੁੰ ਨਾ ਲਗਦੈ ਜੋਰੀ–|’’ (ਪੰਨਾ 76)
ਅਤੇ
‘‘ਕੰਢੇ ’ਤੇ ਜਿਸ ਨੇ ਘਰ ਬਣਾਉਣ ਦਾ ਕੀਤਾ ਵਾਅਦਾਲੂ
ਮੰਝਧਾਰ ਵਿੱਚ ਕਿਸ਼ਤੀ ਡੁਬਾ ਗਿਆ ਹੌਲੀ ਹੌਲੀ|’’ (ਪੰਨਾ 132)
ਇਹਨਾਂ ਤੋਂ ਇਲਾਵਾ ਪੁਸਤਕ ਵਿਚਲੀਆਂ ਇਹ ਕਵਿਤਾਵਾਂ ਅਰਥਾਂ ਦੀ ਵਾਟਲੂ ਹਵਾਵਾਂਲੂ ਗੱਲ ਕੁੱਝ ਵੀ ਨਾਲੂ ਲਕੀਰਲੂ ਤੂੰ ਤੇ ਤੇਰਾ ਗ਼ਮਲੂ ਰਿਸ਼ਤੇ ਅਤੇ ਬਿੰਦੂ ਆਦਿ ਵੀ ਪੜ੍ਹਨਯੌਗ ਹਨ|
ਲੇਖਿਕਾ ਦੀ ਭਾਵੇਂ ਇਹ ਪਲੇਠੀ ਪੁਸਤਕ ਹੈ ਪਰ ਇਸ ਵਿਚਲੀਆਂ ਕਵਿਤਾਵਾਂ ਆਪਣੇ ਅੰਦਰ ਡੂੰਘੇ ਅਰਥਲੂ ਜਜ਼ਬਾਤ ਅਤੇ ਚਿੰਤਨ ਨੂੰ ਸਮੋਈ ਬੈਠੀ ਹੈ| ਕਵਿਤਰੀ ਅਜੋਕੇ ਸਮਾਜ ਵਿਚਲੀਆਂ ਤੰਗੀਆਂ ਤੁਰਸ਼ੀਆਂ ਅਤੇ ਵਿਸੰਗਤੀਆਂ ਪ੍ਰਤੀ ਚੇਤਨ ਵੀ ਹੈ ਅਤੇ ਚਿੰਤਕ ਵੀ| ਉਸ ਦੀਆਂ ਕਵਿਤਾਵਾਂ ਵਿੱਚ ਸਰਲਤਾ ਪ੍ਰਵਾਸੀ ਹੋਣ ਦਾ ਭੁਲੇਖਾ ਨਹੀਂ ਪਾਉਂਦੀਆਂ ਸਗੋਂ ਪਾਠਕਾਂ ਨੂੰ ਆਪਣੇ ਨਾਲ਼ ਜੋੜਦੀਆਂ ਅਤੇ ਆਪਣੇ ਵਿੱਚ ਦਿਲਚਸਪੀ ਪੈਦਾ ਦਰਾਉਂਦੀਆਂ ਹਨ| ਉਹ ਆਪਣੇ ਨਾਲ਼ ਵੱਖ-ਵੱਖ ਵਿਸ਼ੇ ਲੈ ਕੇ ਚਲਦੀ ਹੈ| ਆਉਂਦੇ ਸਮੇਂ ਇਸ ਕਵਿਤਰੀ ਦੀਆਂ ਹੋਰ ਨਵੀਆਂ ਕਵਿਤਾਵਾਂ ਪੜ੍ਹਨ ਨੂੰ ਮਿਲਣ ਦੀ ਆਸ ਹੈ|
ਤੇਜਿੰਦਰ ਚੰਡਿਹੋਕ
ਸਾਬਕਾ ਏ.ਐਸ.ਪੀ ਨੈਸ਼ਨਲ ਐਵਾਰਡੀ
ਸੰਪਰਕ 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly