(ਸਮਾਜ ਵੀਕਲੀ) ਦੋਸਤੋ ! ਅੱਜ ਹੈਦਰਾਬਾਦ ਦਾ ਅਗਲਾ ਦਿਨ ਵੀ ਸਾਰਥਿਕ ਰਿਹਾ। ਅੱਜ ਮੈਂ ਸਰਕਾਰੀ ਹਾਈ ਸਕੂਲ ਕੌਂਡਾਪੁਰ ਹੈਦਰਾਬਾਦ ‘ਚ ਗਿਆ। ਮੈਂ ਪੰਜਾਬ ਦੇ ਸਕੂਲਾਂ ਨਾਲ ਤੈਲੰਗਾਨਾ ਦੇ ਸਕੂਲਾਂ ਦਾ ਅਧਿਐਨ ਕਰਨਾ ਚਾਹੁੰਦਾ ਸੀ। ਉੱਥੋਂ ਦੇ ਕਬੱਡੀ ਖੇਡਦੇ,ਕੈਰਮ ਬੋਰਡ ਖੇਡਦੇ, ਮਿੱਡ ਡੇ ਮੀਲ ਖਾਂਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਮਿਲਿਆ। ਇੱਥੇ ਪਹਿਲੀ ਭਾਸ਼ਾ ਤੇਲਗੂ,ਦੂਜੀ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਛੇਵੀਂ ਜਮਾਤ ਤੋਂ ਸ਼ੁਰੂ ਹੁੰਦੀ ਹੈ। ਕੁਝ ਅਧਿਆਪਕ ਜਿਲ੍ਹਾ ਪ੍ਰੀਸ਼ਦ ਦੇ ਤਹਿਤ ਹਨ ਤੇ ਕੁਝ ਨੂੰ ਅੰਗਰੇਜ਼ੀ ਸਕੂਲਾਂ ਨੇ ਅਪਣਾਇਆ ਹੋਇਆ ਹੈ।
ਸਰਕਾਰੀ ਸਕੂਲਾਂ ਦੀ ਤਨਖ਼ਾਹ ਤਾਂ ਸਰਕਾਰ ਦਿੰਦੀ ਹੈ ਪਰ ਕੱਚੇ ਅਧਿਆਪਕਾਂ ਦੀ ਤਨਖ਼ਾਹ ਅੰਗਰੇਜ਼ੀ ਸਕੂਲ ਦੀਆਂ ਮੈਨੇਜਮੈਂਟਸ ਦਿੰਦੀਆਂ ਹਨ। ਮਾਹੌਲ ਸੁਖਾਵਾਂ ਤੇ ਵਤੀਰਾ ਬਹੁਤ ਅੱਛਾ ਸੀ। ਹੈਡਮਾਸਟਰ ਰੈਡੀ ਸਾਹਿਬ ਨਾਲ ਬਹੁਤ ਗੱਲਾਂ ਹੋਈਆਂ। ਉਹਨਾਂ ਨਾਲ ਤੇ ਸਮੁੱਚੇ ਸਟਾਫ਼ ਨਾਲ ਯਾਦਗਾਰੀ ਫ਼ੋਟੋ ਵੀ ਹੋਈ । ਉੱਥੇ ਹੀ ਟ੍ਰੈਫ਼ਿਕ ਪੁਲਿਸ ਦੇ ਸਬ- ਇੰਸਪੈਕਟਰ ਰਘੂ ਕੁਮਾਰ ਨਾਲ ਮਿਲਣੀ ਹੋਈ ਜੋ ਉਸੇ ਸਕੂਲ ਵਿਚ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਲਈ ਬੱਚਿਆਂ ਨੂੰ ਲੈਕਚਰ ਦੇਣ ਲਈ, ਹੈਡਮਾਸਟਰ ਸਾਹਿਬ ਤੋਂ ਸਮਾਂ ਲੈਣ ਆਏ ਹੋਏ ਸਨ। ਉਹਨਾਂ ਨਾਲ ਵੀ ਪੁਲਿਸ ਪ੍ਰਸ਼ਾਸਨ ਸੰਬੰਧੀ ਚਰਚਾ ਹੋਈ। ਪੰਜਾਬ ਪੁਲਿਸ ਦੇ ਟਾਕਰੇ ਉੱਥੋਂ ਦੀ ਪੁਲਿਸ ਦਾ ਵਤੀਰਾ ਕਾਫ਼ੀ ਸਲਾਹੁਣਯੋਗ ਸੀ।ਜਿੱਥੋਂ ਤੱਕ ਸਕੂਲਾਂ ਦਾ ਸੰਬੰਧ ਹੈ ਸਰਕਾਰੀ ਸਕੂਲਾਂ ਦਾ ਹਾਲ ਪੰਜਾਬ ਤੋਂ ਬਿਹਤਰ ਨਹੀਂ । ਅੱਜ ਕੱਲ੍ਹ ਇੱਕ ਹੋਰ ਗੱਲ ਪਤਾ ਲੱਗੀ ਕਿ ਸਰਕਾਰੀ ਸਕੂਲਾਂ ਵਿਚ ਪੰਜਵੀਂ ਤੋਂ ਬਾਅਦ ਮਿਡਲ ਸਕੂਲ ਵਿਚ ਦਾਖਲੇ ਲਈ ਇੰਟਰਵਿਊ ਰੱਖ ਲਈ ਹੈ। ਇਸ ਦਾ ਮਤਲਬ ਬੱਚਿਆਂ ਨੂੰ ਹੁਣ ਸਰਕਾਰੀ ਸਕੂਲਾਂ ਵਿੱਚ ਵੀ ਦਾਖਲੇ ਲਈ ਜੱਦੋਜਹਿਦ ਕਰਨੀ ਪਵੇਗੀ।
ਹੋਰ ਬਹੁਤ ਗੱਲਾਂ ਜੋ ਪੰਜਾਬ ਆ ਕੇ ਵਿਸ਼ੇਸ਼ ਆਰਟੀਕਲ ਵਿਚ ਲਿਖਾਂਗਾ। ਧੰਨਵਾਦ ਪਿਆਰਿਓ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly