(ਗੀਤ)
(ਸਮਾਜ ਵੀਕਲੀ)
ਕੁਦਰਤ ਨੂੰ ਛੇੜਨ ਵਾਲਿਓ ਇੱਕ ਦਿਨ ਪਛਤਾਵੋਗੇ
ਬਣਿਆ ਨਾ ਉੱਡਣ ਖਟੋਲਾ ਕਿੱਦਾਂ ਉੱਡ ਜਾਵੋਗੇ
ਪੁੱਟਦੇ ਜਿਉਂ ਚੂਹੇ ਖੁੱਡਾਂ ਬਿਲ ਅੰਦਰ ਵੜਨਾ ਪਉ
ਹੱਦੋਂ ਜੇ ਵਧ ਗਿਆ ਪਾਰਾ ਜਿਉਂਦੇ ਜੀਅ ਸੜਨਾ ਪਉ
ਹੁਣ ਤੋਂ ਹੀ ਸੋਚੋ ਭਲਿਓ ਹੀਲਾ ਕੋਈ ਕਰਨਾ ਪਉ
ਦੂਰ ਦੀਆਂ ਸੋਚੋ ਲੋਕੋ……
ਦੂਜਾ ਜਲ ਮੁੱਕ ਨਾ ਜਾਵੇ ਫ਼ਸਲਾਂ ਕਿੰਝ ਪਾਲ਼ੋਗੇ
ਤੀਜਾ ਜੇ ਰੁੱਖ ਰਹੇ ਨਾ ਛਾਵਾਂ ਕਿੰਝ ਭਾਲ਼ੋਗੇ
ਸਿਆਮਤ ਨੇ ਦਸਤਕ ਦੇਣੀ ਹੜ੍ਹਾਂ ਵਿੱਚ ਹੜ੍ਹਨਾ ਪਉ
ਹੱਦੋਂ ਜੇ ਵਧ ਗਈ ਗਰਮੀ ਜਿਉਂਦੇ ਜੀਅ ਰੜ੍ਹਨਾ ਪਉ
ਹੁਣ ਤੋਂ ਹੀ ਸੋਚੋ ਭਲਿਓ ਹੀਲਾ ਕੋਈ ਕਰਨਾ ਪਉ
ਦੂਰ ਦੀਆਂ ਸੋਚੋ ਭਲਿਓ…
ਕਰਨੀ ਜਦ ਭਰਨੀ ਪੈਜੂ ਮਾਂਜੇ ਸਭ ਜਾਵਣਗੇ
ਅੰਧੀ ਤੇ ਝੱਖੜ੍ਹ ਬੰਦਿਆ ਚੜ੍ਹ ਚੜ੍ਹਕੇ ਆਵਣਗੇ
ਢੰਗ ਕੋਈ ਏਕੇ ਵਾਲ਼ਾ ਨਘ ਵਾਂਙੂ ਜੜਨਾ ਪਉ
ਹੱਦੋਂ ਜੇ ਵਧ ਗਈ ਗਰਮੀ ਜਿਉਂਦੇ ਜੀਅ ਰੜ੍ਹਨਾ ਪਉ
ਦੂਰ ਦੀਆਂ ਸੋਚੋ ਲੋਕੋ ਹੀਲਾ ਕੋਈ ਕਰਨਾ ਪਉ
ਹੁਣ ਤੋਂ ਹੀ ਸੋਚੋ ਭਲਿਓ…
ਛੱਡਕੇ ਖੁਦੀ ਦੇ ਚੱਕਰ ਸੱਚ ਦਾ ਹੀ ਹੋਕਾ ਲਾਇਓ
ਠੰਢਕ ਦਿਲਾਂ ਵਿਚ ਰੱਖਿਓ ਤਾਪ ਨਾ ਹੋਰ ਵਧਾਇਓ
ਪੱਲਾ ਹੰਸਾਲ਼ੇ ਵਾਲ਼ਿਆ ਅਕਲਾਂ ਦਾ ਫੜਨਾ ਪਉ
ਹੱਦੋਂ ਜੇ ਵਧ ਗਿਆ ਪਾਰਾ ਜਿਉਂਦੇ ਜੀਅ ਸੜਨਾ ਪਉ
ਦੂਰ ਦੀਆਂ ਸੋਚੋ ਲੋਕੋ ਹੀਲਾ ਕੋਈ ਕਰਨਾ ਪਉ
ਹੁਣ ਤੋਂ ਹੀ ਸੋਚੋ ਭਲਿਓ…
ਧੰਨਾ ਧਾਲੀਵਾਲ:-9878235714