ਪਿੰਡ ਬਖੋਪੀਰ ਵਿਖੇ ਸਮਰ ਕੈਂਪ ਦੌਰਾਨ ਖਿਡਾਰੀਆਂ ਨੇ ਖੇਡ ਮੈਦਾਨ ਦੀ ਸਫ਼ਾਈ ਕਰਕੇ ਮਨਾਇਆ ਵਿਸ਼ਵ ਯੋਗਾ ਦਿਵਸ।

ਸਮਾਜ ਵੀਕਲੀ (ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਿੰਡ ਬਖੋਪੀਰ ਵਿੱਚ ਪਿਛਲੇ ਇੱਕ ਹਫਤੇ ਤੋਂ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਹੈ।ਜਿਸ ਵਿੱਚ ਸੀਨੀਅਰ ਅਤੇ ਜੂਨੀਅਰ ਖਿਡਾਰੀਆਂ ਨੂੰ ਫੁੱਟਬਾਲ ਖੇਡ ਨਾਲ ਜੋੜਨ ਲਈ ਅਤੇ ਫਿਜੀਕਲ ਅਤੇ ਮਾਨਸਿਕ ਤੌਰ ਤੇ ਫਿੱਟ ਰੱਖਣ ਲਈ ਕੋਚ ਕੁਲਵੰਤ ਸਿੰਘ, ਅੰਮ੍ਰਿਤ ਸਿੰਘ, ਲਖਪ੍ਰੀਤ ਸਿੰਘ,ਪੁਸ਼ਪਿੰਦਰ ਸਿੰਘ, ਗੁਰਦੀਪ ਸਿੰਘ ਅਤੇ ਪ੍ਰਦੀਪ ਸਿੰਘ, ਗੁਰਜੰਟ ਸਿੰਘ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਹਰ ਰੋਜ਼ ਖਿਡਾਰੀਆਂ ਨੂੰ ਗਰਾਊਂਡ ਵਿੱਚ ਦੋ ਟਾਈਮ ਐਕਸਰਸਾਈਜ਼ ਕਰਵਾਈ ਜਾਂਦੀ ਹੈ ਅਤੇ ਨੇੜੇ ਦੇ ਪਿੰਡਾਂ ਦੀਆਂ ਫੁੱਟਬਾਲ ਖੇਡਣ ਵਾਲੀਆਂ ਟੀਮਾਂ ਨਾਲ ਰੋਜ਼ਾਨਾ ਦੋਸਤਾਂਨਾ ਮੈਚ ਖੇਡੇ ਜਾਂਦੇ ਹਨ। ਅੱਜ 21 ਜੂਨ 2024 ਨੂੰ ਪੂਰੀ ਦੁਨੀਆਂ ਵਿੱਚ ਵਿਸ਼ਵ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੇ ਸੰਬੰਧ ਵਿੱਚ ਸਮੂਹ ਖਿਡਾਰੀਆਂ ਨੇ ਗਰਾਊਂਡ ਵਿੱਚ ਇਕੱਤਰ ਹੋ ਕੇ ਸਭ ਤੋਂ ਪਹਿਲਾਂ ਗਰਾਊਂਡ ਦੀ ਸਫ਼ਾਈ ਕੀਤੀ ਅਤੇ ਉਸ ਤੋਂ ਬਾਅਦ ਸਮੂਹਿਕ ਤੌਰ ਤੇ ਯੋਗਾ ਦੇ ਵੱਖ-ਵੱਖ ਆਸਣ ਕੀਤੇ ਇਸ ਸਮੇਂ ਦੌਰਾਨ ਪੰਜਾਬੀ ਅਧਿਆਪਕ ਸੰਦੀਪ ਸਿੰਘ ਵੱਲੋਂ ਖਿਡਿਆਰੀਆਂ ਨੂੰ ਯੋਗਾ ਦੇ ਸਰੀਰ ਲਈ ਫਾਇਦੇ ਦੱਸੇ ਗਏ ਅਤੇ ਨਿਯਮਿਤ ਰੂਪ ਵਿੱਚ ਯੋਗਾ ਕਰਕੇ ਨਿਰੋਗ ਸਰੀਰਕ ਅਵਸਥਾ ਬਣਾਉਣ ਲਈ ਪ੍ਰੇਰਤ ਕੀਤਾ ਗਿਆ ਅਤੇ ਕੋਚ ਕੁਲਵੰਤ ਸਿੰਘ ਵੱਲੋਂ ਪੂਰੀ ਦੁਨੀਆਂ ਦੇ ਨਾਂ ਸੁਨੇਹਾ ਦਿੱਤਾ ਗਿਆ ਕਿ ਆਓ ਆਪਾਂ ਰਲ ਕੇ ਯੋਗਾ ਕਰੀਏ ਅਤੇ ਸਰੀਰ ਨੂੰ ਨਿਰੋਗ ਰੱਖੀਏ। ਮੌਕੇ ਉੱਤੇ ਜੁਝਾਰ,ਜਗਮੇਲ,ਜੱਸੀ ਫੌਜੀ,ਹੈਪੀ,ਗੈਬਨ,ਗੁਰਪ੍ਰੀਤ,ਨੂਰਦੀਪ, ਮਨਪ੍ਰੀਤ ਸਿੰਘ ਤੇ ਸਮੂਹ ਸਮਰ ਕੈਂਪ ਦੇ ਸਾਰੇ ਖਿਡਾਰੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 22/06/2024
Next articleਕੁੜੀਆਂ ਤੇ ਚਿੜੀਆਂ