ਏ. ਐੱਸ. ਆਈ ਸੁਖਵਿੰਦਰਪਾਲ ਸਿੰਘ ਮੁਲਤਾਨੀ ਨੂੰ ਸਬ ਇੰਸਪੈਕਟਰ ਬਨਣ ’ਤੇ ਦਿੱਤੀ ਮੁੁਬਾਰਕਬਾਦ

*ਸ. ਮੁਲਤਾਨੀ ਜਿਹੇ ਯੋਗ ਤੇ ਮਿਹਨਤੀ ਪੁਲਿਸ ਅਫਸਰਾਂ ਦੀ ਹਰ ਸਮਾਜ ਨੂੰ ਲੋੜ-ਭਾਰਦਵਾਜ, ਗਰੇਵਾਲ ਤੇ ਮਨਵੀਰ ਢਿੱਲੋਂ*

ਸਮਾਜ ਸੇਵਕ ਵਿਨੋਦ ਭਾਰਦਵਾਜ ਮੋਂਰੋਂ
ਗੁਰਮੀਤ ਸਿੰਘ ਗਰੇਵਾਲ
ਸਮਾਜ ਸੇਵਕ ਮਨਵੀਰ ਸਿੰਘ ਢਿੱਲੋਂ

ਫਿਲੌਰ/ਅੱਪਰਾ (ਸਮਾਜ ਵੀਕਲੀ)(ਜੱਸੀ)-ਪੁਲਿਸ ਚੌਂਕੀ ਅੱਪਰਾ ਦੇ ਇੰਚਾਰਜ ਏ. ਐੱਸ. ਆਈ ਸੁਖਵਿੰਦਰਪਾਲ ਸਿੰਘ ਮੁਲਤਾਨੀ ਨੂੰ ਸਬ ਇੰਸਪੈਕਟਰ ਬਨਣ ’ਤੇ ਸਮਾਜ ਸੇਵਕ ਵਿਨੋਦ ਭਾਰਦਵਾਜ ਮੋਂਰੋਂ, ਗੁਰਮੀਤ ਸਿੰਘ ਗਰੇਵਾਲ ਜਨਰਲ ਸਕੱਤਰ ਭਾਕਿਯੂ ਜਿਲਾ ਲੁਧਿਆਣਾ ਤੇ ਨੌਜਵਾਨ ਸਮਾਜ ਸੇਵਕ ਮਨਵੀਰ ਸਿੰਘ ਢਿੱਲੋਂ ਨੇ ਮੁਬਾਰਕਬਾਦ ਤੇ ਵਧਾਈਆਂ ਦਿੱਤੀਆਂ ਗਈਆਂ। ਬੀਤੇ ਦਿਨੀਂ ਏ. ਐੱਸ. ਆਈ ਸੁਖਵਿੰਦਰਪਾਲ ਸਿੰਘ ਮੁਲਤਾਨੀ ਨੂੰ ਡਾ. ਅੰਕੁਰ ਗੁਪਤਾ ਐੱਸ. ਐੱਸ. ਪੀ ਜਲੰਧਰ (ਦਿਹਾਤੀ) ਤੇ ਸ੍ਰੀ ਮੁਖਤਿਆਰ ਰਾਏ ਐੱਸ. ਪੀ ਹੈੱਡਕੁਆਰਟਰ ਨੇ ਤਰੱਕੀ ਦੇ ਕੇ ਸਟਾਰ ਲਗਾਏ ਸਨ। ਇਸ ਮੌਕੇ ਬੋਲਦਿਆਂ ਤਿੰਨਾਂ ਆਗੂਆਂ ਨੇ ਕਿਹਾ ਕਿ ਸ. ਮੁਲਤਾਨੀ ਜਿਹੇ ਯੋਗ ਤੇ ਮਿਹਨਤੀ ਪੁਲਿਸ ਅਫਸਰਾਂ ਦੀ ਹਰ ਇਲਾਕੇ ਨੂੰ ਲੋੜ ਹੈ ਤਾਂ ਕਿ ਗੁੰਡਾ ਤੇ ਗਲਤ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਉਨਾਂ ਅੱਗੇ ਕਿਹਾ ਕਿ ਨਸ਼ਾ ਇਸ ਸਮਾਜ ਲਈ ਕੋਹੜ ਦੀ ਤਰਾਂ ਹੈ ਤੇ ਸ. ਮੁਲਤਾਨੀ ਨੇ ਇਲਾਕੇ ’ਚ ਨਸ਼ੇ ਨੂੰ ਖਤਮ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਭਾਰਦਵਾਜ, ਗਰੇਵਾਲ ਤੇ ਢਿੱਲੋਂ ਨੇ ਅੱਗੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦੇ ਕਾਰਣ ਹੀ ਸਾਡਾ ਸਮਾਜ ਖੁੱਲ ਕੇ ਵਿਚਰ ਸਕਦਾ ਹੈ ਤੇ ਆਪਣਾ ਹਰ ਦਿਨ ਇੱਕ ਤਿਉਹਾਰ ਦੀ ਤਰਾਂ ਮਨਾ ਸਕਦਾ ਹੈ। ਸਿ ਲਈ ਸ. ਮੁਲਤਾਨੀ ਜਿਹੇ ਮਿਹਨਤੀ ਪੁਲਿਸ ਅਫਸਰਾਂ ਨੂੰ ਪੁਲਿਸ ਪ੍ਰਸ਼ਾਸ਼ਨ ਵਲੋਂ ਬਣਦਾ ਮਾਣ ਸਨਮਾਨ ਦੇਣਾ ਉਨਾਂ ਦੀ ਕਾਬਲੀਅਤ ਨੂੰ ਦਰਸਾਉਂਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

 

Previous article14 ਫਸਲਾਂ ’ਤੇ ਐੱਮ ਐੱਸ. ਪੀ ਰੇਟ ਵਧਾਉਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ-ਹੈਪੀ ਜੌਹਲ ਖਾਲਸਾ
Next articleਜ਼ਿਲ੍ਹਾ ਟਾਸਕ ਫੋਰਸ ਵੱਲੋਂ ਬਲਾਚੌਰ ਵਿਖੇ ਬਾਲ ਮਜ਼ਦੂਰੀ ਸਬੰਧੀ ਵੱਖ-ਵੱਖ ਢਾਬਿਆਂ ਅਤੇ ਦੁਕਾਨਾਂ ‘ਤੇ ਕੀਤੀ ਗਈ ਰੇਡ