ਵੱਧਦਾ,ਘੱਟਦਾ ਹਾਂ….

ਮਨਜੀਤ ਕੌਰ ਧੀਮਾਨ
(ਸਮਾਜ ਵੀਕਲੀ)
ਮੈਂ ਹੱਸਦਾ ਰਹਿੰਦਾ ਹਾਂ,
ਕਿ ਹੱਸਿਆਂ ਵੱਧਦਾ ਹਾਂ।
ਮੈਂ ਰੋਣੇ-ਧੋਣੇ ਨਹੀਂ ਰੋਂਦਾ,
ਕਿ ਰੋਇਆਂ ਘੱਟਦਾ ਹਾਂ।
ਮੈਂ ਹੱਸਦਾ …
ਮੈਂ ਟੁਰਦਾ ਰਹਿੰਦਾ ਹਾਂ,
ਕਿ ਤੁਰਿਆਂ ਵੱਧਦਾ ਹਾਂ।
ਖਲੋਂਦਾ ਨਹੀਂ ਮੈਂ ਕਦੇ,
ਕਿ ਖਲੋਇਆ ਘੱਟਦਾ ਹਾਂ।
ਮੈਂ ਟੁਰਦਾ…
ਮੈਂ ਜਾਗਦਾ ਰਹਿੰਦਾ ਹਾਂ,
ਕਿ ਜਾਗਿਆਂ ਵੱਧਦਾ ਹਾਂ।
ਮੈਂ ਸੌਦਾ ਨਹੀਂ ਹਰ ਵੇਲ਼ੇ,
ਕਿ ਸੋਇਆਂ ਘੱਟਦਾ ਹਾਂ।
ਮੈਂ ਜਾਗਦਾ….
ਮੈਂ ਖਾਂਦਾ ਬਹੁਤ ਘਟ ਹਾਂ,
ਕਿ ਖਾਇਆਂ ਵੱਧਦਾ ਹਾਂ।
ਭੁੱਖਾ ਢਿੱਡ ਨਹੀਂ ਰੱਖਦਾ,
ਕਿ ਭੁੱਖਿਆਂ ਘੱਟਦਾ ਹਾਂ।
ਮੈਂ ਖਾਂਦਾ…
ਮੈਂ ਮੰਨ ਜਾਨਾਂ ਹਾਂ ਛੇਤੀ,
ਕਿ ਮੰਨਿਆਂ ਵੱਧਦਾ ਹਾਂ।
ਮੈਂ ਰੁੱਸਦਾ ਨਹੀਂ ਬੇਵਜ੍ਹਾ,
ਕਿ ਰੁੱਸਿਆ ਘੱਟਦਾ ਹਾਂ।
ਮੈਂ ਮੰਨ….
ਮੈਂ ਪੜ੍ਹਦਾ ਕਿਤਾਬਾਂ ਹਾਂ ,
ਕਿ ਪੜ੍ਹਿਆ ਵੱਧਦਾ ਹਾਂ।
ਮੈਂ ਵਿਹਲਾ ਨਹੀਂ ਰਹਿੰਦਾ,
ਕਿ ਵਿਹਲਾ ਘੱਟਦਾ ਹਾਂ।
ਮੈਂ ਪੜ੍ਹਦਾ…
ਮੈਂ ਉੱਚੀ ਸੋਚ ਸੋਚਦਾ ਹਾਂ,
ਕਿ ਸੋਚਿਆ ਵੱਧਦਾ ਹਾਂ।
ਮੈਂ ਮਾੜੇ ਕੰਮ ਨਹੀਂ ਕਰਦਾ,
ਕਿ ਮੰਦੇ ਕੰਮੀਂ ਘੱਟਦਾ ਹਾਂ।
ਮੈਂ ਉੱਚੀ….
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ। 
ਸੰ:9464633059 
Previous articleਬੁੱਧ ਚਿੰਤਨ
Next articleਲਘੂ ਕਹਾਣੀ