ਮਰਦਾਨੀ ਜਨਾਨੀ (ਲੜੀਵਾਰ ਕਹਾਣੀ) ਭਾਗ -6

ਡਾਕਟਰ ਲਵਪ੍ਰੀਤ ਕੌਰ ਜਵੰਦਾ
(ਸਮਾਜ ਵੀਕਲੀ) ਅੱਜ ਦੋ ਦਿਨ ਹੋ ਗਏ ਸਨ ਬਖ਼ਸ਼ ਨੂੰ ਪੇਕੇ ਆਏ। ਬਖ਼ਸ਼ ਆਪਣੇ ਕਮਰੇ ਵਿੱਚ ਬੈਠੀ ਪੜ ਰਹੀ ਸੀ ਤਾਂ ਉਸਦੇ ਪਾਪਾ ਆਏ ਤੇ ਬੋਲੇ, ਬੇਟਾ ਦੀਪ ਦਾ ਕੋਈ ਚਾਚਾ ਆਇਆ ਹੈ। ਵੱਡੇ ਹਾਲ ਕਮਰੇ ਵਿਚ ਆ ਜਾ। ਬਖ਼ਸ਼ ਉਠੀ ਤੇ ਦੂਸਰੇ ਕਮਰੇ ਦੇ ਰੋਸ਼ਨਦਾਨ ਵਿੱਚੋ ਦੇਖਿਆ ਸ਼ਕਲ ਸਹੁਰੇ ਦੀ ਫੋਟੋ ਨਾਲ ਮਿਲਦੀ ਸੀ। ਬਖ਼ਸ਼ ਨੇ ਆ ਕੇ ਪੈਰੀ ਹੱਥ ਲਾਇਆ ਤਾਂ ਚਾਚਾ ਪਹਿਲਾ ਹੀ ਦੱਸ ਦਾ ਨੋਟ ਹੱਥ ਚ ਫੜੀ ਬੈਠਾ ਸੀ ਉਸਨੇ ਬਹੁ ਨੂੰ ਫੜਾ ਦਿੱਤਾ। ਬਖ਼ਸ਼ ਨੋਟ ਫੜ ਆਪਣੀ ਮੰਮੀ ਕੋਲ ਆ ਕੇ ਬੈਠ ਗਈ ਮੰਮੀ ਚਾਹ ਬਣਾ ਰਹੀ ਸੀ ਹਾਲ ਕਮਰੇ ਵਿਚ ਹੀ ਬੱਤੀਆਂ ਵਾਲਾ ਸਟੋਵ ਰੱਖਿਆ ਸੀ ਕਿਉਕਿ ਬਾਹਰ ਮੀਂਹ ਪੇ ਰਿਹਾ ਸੀ। ਬਖ਼ਸ਼ ਦੀ ਮੰਮੀ ਨੇ ਬਖ਼ਸ਼ ਨੂੰ ਹੌਲੀ ਦੇਣੀ ਕਿਹਾ, ਇਹ ਦੀਪ ਦਾ ਚਾਚਾ ਹੇਵਤੇ ਤੈਨੂੰ ਲੈਣ ਆਇਆ ਹੈ। ਤੇਰੇ ਪਾਪਾ ਕਿਹਾ ਜਾਣਾ ਨਹੀਂ ਇੰਨਾ ਨਾਲ ਗੱਲ ਕਰਕੇ ਹੀ ਭੇਜਾਂਗੇ।
ਬਖ਼ਸ਼,” ਮੰਮੀ ਜੇ ਤਾ ਗੱਲ ਕਰਕੇ ਓਥੇ ਹੀ ਭੇਜਣਾ ਹੈ ਤਾਂ ਮੈਨੂੰ ਜਾਂ ਦਿਓ , ਕਿਉਕੇ ਫੇਰ ਗੱਲ ਵੱਧ ਜਾਵੇਗੀ ਉਹ ਦੋ ਤੁਹਾਨੂੰ ਕਹਿਣਗੇ ਚਾਰ ਤੁਸੀ ਉਨ੍ਹਾਂ ਨੂੰ ਨਾ ਮੈਂ ਤੁਹਾਨੂੰ ਸੁਣ ਸਕਦੀ ਹਾਂ ਨਾ ਉਣਾ ਨੂੰ ਕਹਾ ਸਕਦੀ ਹਾਂ ਕਿਉਕਿ ਰਹਿਣਾ ਹੀ ਜੇ ਓਥੇ ਹੈ ਤਾਂ, ਜੇ ਗੱਲ ਕਰਕੇ ਗੱਲ ਵਧਣ ਤੋਂ ਬਾਅਦ ਮੈਨੂੰ ਰੱਖ ਸਕਦੇ ਹੋ ਤਾਂ ਕਰ ਲੋ ਗੱਲ। ਨਹੀਂ ਤਾਂ ਇਹ ਕਹਿਣਗੇ ਮੇਰਾ ਪਿਓ ਨਹੀਂ ਸੀ ਪਿਓ ਦੀ ਥਾਂ ਚਾਚਾ ਗਿਆ ਬੇਇੱਜ਼ਤੀ ਕਰਕੇ ਖਾਲੀ ਭੇਜਿਆ। ਜਿੰਨੀ ਦੇਰ ਚਾਚੇ ਹੋਣੀ ਰੋਪੜ ਰਹਿਣਗੇ ਉਨੀ ਦੇਰ ਮੈ ਰਹਾਂਗੀ ਫੇਰ ਆ ਜਾਵਾਂਗੀ ਮੇ ਉਸ ਨੂੰ ਬੁਲਵਾਗੀ ਨਹੀਂ ਪਰ ਹੁਣ ਮੇਰਾ ਜਾਣਾ ਬਣਦਾ ਮੰਮੀ।”
ਬਖ਼ਸ਼ ਦੀ ਮੰਮੀ ਚੁੱਪ ਕਰ ਗਈ। ਤੇ ਬਖ਼ਸ਼ ਤਿਆਰ ਹੋ ਕੇ ਵਰਦੇ ਮੀਂਹ ਚ ਚਾਚੇ ਨਾਲ ਆ ਗਈ। ਰੋਪੜ ਸ਼ਾਮ ਨੂੰ ਪਹੁੰਚੇ ਤਾਂ ਦੀਪ ਦੁਕਾਨ ਤੇ ਬੈਠਾ ਸੀ ਤੇ ਸੱਸ ਪਿੱਛੋ ਡਰਦੀ ਮਾਰੀ ਜਟਾਣੇ ਪਿੰਡ ਸਹੁਰੇ ਦੇ ਦੋਸਤ ਭੱਠਾ ਸਾਹਿਬ ਦੇ ਕਥਾਵਾਚਕ ਸੰਤ ਮੁਖਤਿਆਰ ਸਿੰਘ ਦੇ ਘਰ ਚਲੇ ਗਈ ਸੀ। ਉਨਾਂ ਦਾ ਦੀਪ ਦੇ ਘਰ ਕਾਫੀ ਆਉਣਾ ਜਾਣਾ ਤੇ ਦਖਲ ਸੀ। ਵਿਆਹੁਣ ਗਏ ਵੀ ਸੰਤ ਨਾਲ ਹੀ ਗਏ ਸਨ। ਜਦੋਂ ਬਖ਼ਸ਼ ਦੁਕਾਨ ਚ ਵੜੀ ਤਾ ਦੀਪ ਮੁਸਕੁਰਾ ਪਿਆ ਤਾ ਬਖ਼ਸ਼ ਚੁੱਪ ਕਰਕੇ ਅੰਦਰ ਲੰਘ ਗਈ ਬਿਨਾ ਬੁਲਾਏ ।
 ਅੰਦਰ ਚਾਚੀ ਆਪਣੇ ਚਾਰ ਬੱਚਿਆਂ ਨਾਲ ਦੋ ਕੁੜੀਆਂ, ਵੱਡੀ
ਛੋਟੀ ਮਨੇਸ਼ ਮੁੰਡੇ ਜਸਵਿੰਦਰ ਤੇ ਸੁਰਿੰਦਰ ਕਾਲਾ ਨਾਲ ਬੈਠੀ ਸੀ ਬੱਚੇ ਛੋਟੇ ਛੋਟੇ ਸਨ।ਕੁੜੀਆ 12-14 ਕੁ ਸਾਲ ਦੇ ਨੇੜੇ ਤੇੜੇ ਤੇ ਮੁੰਡੇ 5-7 ਸਾਲ ਦੇ ਸਨ।
ਬਖ਼ਸ਼ ਚਾਚੀ ਨੂੰ ਮੱਥਾ ਟੇਕਿਆ ਤੇ ਕਮਰੇ ਵਿਚ ਚਲੇ ਗਈ। ਸਮਾਨ ਰੱਖ ਰਸੋਈ ਵਿਚ ਕੰਮ ਲੱਗ ਗਈ। ਰਾਤ ਦਾ ਖਾਣਾ ਤਿਆਰ ਕਰਕੇ ਸਭ ਨੂੰ ਖਵਾ ਜਦੋਂ ਵੇਹਲੀ ਹੋਈ ਤਾਂ ਚਾਚਾ ਰਣਧੀਰ ਸਿੰਘ ਤੇ ਚਾਚੀ ਨੇ ਦੀਪ ਨੂ ਬਹੁਤ ਸਮਝਾਇਆ ਕਿ ਬੰਦੇ ਬਣ ਜਾਵੋ ਪਹਿਲਾ ਵੱਡੀ ਪੇਕੇ ਬੈਠੀ ਹੈ ਹੁਣ ਛੋਟੀ ਲੋਕੀ ਕੀ ਕਹਿਣਗੇ। ਅੱਗੇ ਤੋਂ ਬਹੂ ਤੇ ਹੱਥ ਨਹੀਂ ਚੁੱਕਣਾ ਮੂੰਹ ਨਾਲ ਗੱਲ ਕਰ। ਦੀਪ ਨੇ ਵਾਅਦਾ ਕੀਤਾ ਹੁਣ ਨਹੀਂ ਚੁੱਕਦਾ ਗਲਤੀ ਹੋਗੀ। ਰਾਤ ਪਈ ਗਈ ਬਖ਼ਸ਼ ਜਾ ਕੇ ਬੈਡ ਤੇ ਪੈ ਗਈ ਤੇ ਦੀਪ ਆਇਆ ਉਹ ਵੀ ਪੈ ਗਿਆ ਬਖ਼ਸ਼ ਰੁੱਸੀ ਹੋਈ ਸੀ ਤੇ ਦੀਪ ਨੇ ਵੀ ਨਾ ਬੁਲਾਇਆ। ਦੋਨੋ ਸੌ ਗਏ।
 ਸਵੇਰੇ ਬਖ਼ਸ਼ ਫੇਰ ਕੰਮ ਲੱਗ ਗਈ ਤੇ ਦੀਪ ਦੁਕਾਨ ਖੋਲ ਕੇ ਬੈਠ ਗਿਆ। ਚਾਚੀ ਕਾਫੀ ਚੰਗੀ ਔਰਤ ਸੀ ਬੱਚੇ ਵੀ ਖੇਲਦੇ ਰਹੇ ਤੇ ਦਿਨ ਬੀਤਦੇ ਗਏ। ਬਖ਼ਸ਼ ਨੇ ਦੀਪ ਨਾਲ ਜੁਬਾਨ ਸਾਂਝੀ ਨਾ ਕੀਤੀ। ਚੋਥੇ ਕੁ ਦਿਨ ਦੀਪ ਗਵਾਂਡਣ ਭਾਬੀ ਦੇ ਪਾਰਲਰ ਤੇ  ਗਿਆ ਅਤੇ ਉਸ ਨੂੰ ਕਿਹਾ ਭਾਬੀ, ਬਖ਼ਸ਼ ਰੁੱਸੀ ਹੈ ਮੇਰੇ ਨਾਲ ਕੋਈ ਗਿਫ਼ਟ ਦਿਓ ਉਸ ਨੂੰ ਮਨਾ ਲਵਾ।
ਭਾਬੀ ਨੇ ਇਕ ਸਫ਼ਰ ਮੋਤੀਆਂ ਦੀ ਲੰਬੀ ਮਲਾ , ਵੱਡੇ ਵੱਡੇ ਭਾਰੇ ਭਾਰੇ ਟੋਪਸ, ਵੱਡੀਆਂ ਵੱਡੀਆਂ ਬਿੰਦੀਆਂ, ਗਜਰੇ ਚੂੜੀਆਂ, ਕਾਫੀ ਕੁਝ ਇਕ ਵੱਡੇ ਸਾਰੇ ਗੱਤੇ ਦੇ ਡੱਬੇ ਵਿੱਚ ਪਾ ਦੇ ਦਿੱਤਾ।
ਰਾਤ ਹੋਈ ਤਾ ਸਾਰੇ ਪੇ ਗਏ। ਦੀਪ ਨੇ ਬਖ਼ਸ਼ ਦੀ ਬਾਂਹ ਫੜੀ ਤੇ ਉਸਨੂੰ ਰਸੋਈ ਵਿੱਚੋ ਆਪਣੇ ਕਮਰੇ ਵਿਚ ਲੇ ਆਇਆ ਤੇ ਬੈਡ ਤੇ ਬਿਠਾ ਉਸਦੇ ਪੱਟਾ ਤੇ ਡੱਬਾ ਰੱਖ ਦਿੱਤਾ।ਬਖ਼ਸ਼ ਚੁੱਪ ਕਰਕੇ ਬੈਠੀ ਰਹੀ ਫੇਰ ਦੀਪ ਖੁਦ ਹੀ ਡੱਬੇ ਦਾ ਢੱਕਣ ਖੋਲ ਦਿੱਤਾ ਜਦੋਂ ਬਖ਼ਸ਼ ਨੇ ਦੇਖਿਆ ਤਾਂ ਉਸ ਵਿੱਚ ਕੋਈ ਵੀ ਚੀਜ਼ ਉਸਦੇ ਪਸੰਦ ਦੀ ਨਹੀਂ ਸੀ। ਇੰਨੇ ਭਾਰੇ ਟੋਪਸ ਵੱਡੀਆਂ ਬਿੰਦੀਆ ਗਜ਼ਰੇ ਉਸਨੇ ਨਾ ਕਦੇ ਪਾਏ ਸਨ ਤੇ ਨਾ ਹੀ ਉਸਨੂੰ ਪਸੰਦ ਸਨ। ਪਰ ਫਿਰ ਉਸ ਸੋਚਿਆ ਕਿ ਬੰਦੇ ਨੂੰ ਅਕਲ ਹੀ ਘੱਟ ਹੈ ਬੱਸ ਥੋੜੀ ਸਮਾਈਲ ਦੇ ਕੇ ਦੱਬ ਬੰਦ ਕਰ ਦਿੱਤਾ। ਤੇ ਬੋਲ ਚਾਲ ਸ਼ੁਰੂ ਹੋ ਗਈ।ਕੁਝ ਦਿਨਾਂ ਬਾਅਦ ਸੱਸ ਵੀ ਆ ਗਈ। ਤੇ ਥੋੜੇ ਦਿਨਾਂ ਬਾਅਦ ਚਾਚਾ ਚਾਚੀ ਵੀ ਸੱਸ ਨੂੰ ਤੇ ਦੀਪ ਨੂ ਸਮਝਾ ਕੇ ਆਪਣੇ ਘਰ ਚਲੇ ਗਏ। ਬੱਸ ਸਭ ਕੁਝ ਫੇਰ ਆਮ ਵਾਂਗ ਹੀ ਗਿਆ। ਬਖ਼ਸ਼ ਸਵੇਰੇ
ਸਵਖਤੇ ਉੱਠਦੀ ਤੇ ਘਰ ਦਾ ਸਾਰਾ ਕੰਮ ਕਾਜ ਖੁਦ ਹੀ ਕਰਦੀ।
ਇੱਕ ਦਿਨ ਬਖ਼ਸ਼ ਸਿਖਰ ਦੁਪਹਿਰੇ ਕਪੜੇ ਧੋ ਰਹੀ ਸੀ ਥਾਪੀ ਨਾਲ ਤਾਂ ਪਤਾ ਹੀ ਨਾ ਲੱਗਾ ਕਦੇ ਜੋਗਿੰਦਰ ਜੀਜਾ ਜੀ ਨਲਕੇ ਕੋਲ ਆ ਖੜ੍ਹੇ ਤੇ ਬੋਲੇ, ਰੁੱਲ ਗਈ ਕੁੜੀਏ ਤੂੰ ਤਾਂ…
ਬਖ਼ਸ਼ ਬੜੇ ਲਾਡਾਂ ਨਾਲ ਪਲੀ ਕਦੇ ਘਰ ਦਾ ਕੰਮ ਮਾਂ ਨੇ ਨਹੀਂ ਸੀ ਕਰਵਾਇਆ, ਘਰ ਵਿਚ ਨੌਕਰ ਚਾਕਰ  ਭਈਏ ਕਾਮੇ ਸਨ ਤੇ ਇਥੇ ਸਿਖਰ ਦੁਪਹਿਰੇ ਥਾਪੀ ਨਾਲ ਕਪੜੇ ਧੁੱਪੇ ਧੋ ਰਹੀ ਤੇ ਪਸੀਨੋ ਪਸੀਨੀ ਹੋਈ ਭਿੱਜੀ ਪਈ ਸੀ। ਬਖ਼ਸ਼ ਹੱਸ ਕੇ ਉਠੀ ਤੇ ਵੱਡੇ ਜੀਜਾ ਜੀ ਨੂੰ ਜੱਫੀ ਪਾ ਮਿਲੀ। ਜੋਗਿੰਦਰ ਬਹੁਤ ਚੰਗਾ ਬੰਦਾ ਸੀ। ਹਮੇਸ਼ਾ ਪੁੱਤ ਕਹਿ ਗੱਲ ਕਰਦਾ ਸੀ। ਪਿਓ ਦੇ ਸਾਰੇ ਜਵਾਈਆਂ ਵਿੱਚੋ ਚੰਗਾ ਤੇ ਸਾਊ ਬੰਦਾ ਸੀ। ਸ਼ਾਮ ਹੋਈ ਤਾਂ ਜੋਗਿੰਦਰ ਵਾਪਿਸ ਚਲਾ ਗਿਆ।
ਕੁਝ ਦਿਨਾਂ ਬਾਅਦ ਜੇਠਾਣੀ ਦਰਸ਼ਨ
ਪੇਕਿਆਂ ਤੋਂ ਵਾਪਿਸ ਆ ਗਈ। ਸਵੇਰੇ ਚਾਰ ਵਜੇ ਪੂਰਾ ਮੂੰਹ ਸਿਰ ਲਿਪ ਕੇ ਪੈਨਸਿਲ ਹੀਲ ਪਾ ਘਰ ਚ ਘੁੰਮਦੀ ਜਦੋਂ ਦਿਲ ਕਰਦਾ ਦੀਪ ਨੂੰ ਨਾਲ ਲਿਜਾ ਬੁਲਟ ਤੇ ਬਾਜ਼ਾਰ ਚਲੇ ਜਾਂਦੀ। ਕੋਸ਼ਿਸ਼ ਕਰਦੀ ਕੇ ਸੋਹਣੀ ਲੱਗੇ ਦੀ ਬੱਚਿਆਂ ਦੀ ਮਾਂ ਤੇ ਅੱਠ ਸਾਲ ਵਿਆਹ ਨੂੰ ਹੋਗੇ ਸਨ ਤੇ ਬਖ਼ਸ਼ ਹਾਲੇ ਉੱਨੀ ਕੁ ਸਾਲ ਦੀ ਸੀ। ਓਹ ਜੀ ਤੋੜ ਕੋਸ਼ਿਸ਼ ਕਰਦੀ ਕੇ ਦੀਪ ਫੇਰ ਉਸਦੇ ਬੱਸ ਚ ਆ ਜਾਵੇ। ਕੋਈ ਨਾ ਕੋਈ ਕਰਤੂਤ ਕਰਦੀ ਹੀ ਰਹਿੰਦੀ।
ਕਰਵਾ ਚੋਥ ਦਾ ਵਰਤ ਆ ਗਿਆ ਤਾਂ ਬਖ਼ਸ਼ ਨੇ ਸੱਸ ਨੂੰ ਕਿਹਾ ਮੈ ਵਰਤ ਰੱਖਣਾ ਹੈ। ਸੱਸ ਨੇ ਕਿਹਾ ਠੀਕ ਹੈ ਰੱਖ ਲਈ ਭਾਈ। ਬਖ਼ਸ਼ ਕਿਹਾ ਮੈ ਵਰਤ ਦਾ ਸਮਾਨ ਲੈਕੇ ਆਉਣਾ ਹੈ। ਸੱਸ ਨੇ ਕਿਹਾ ਚਲੇ ਜਾਓ। ਬਖ਼ਸ਼ ਤਿਆਰ ਹੋ ਗਈ। ਜੇਠਾਣੀ ਦਰਸ਼ਨ ਕਹਿੰਦੀ ਮੈ ਵੀ ਵਰਤ ਰੱਖਣਾ, ਤਾਂ ਸੱਸ ਮਗਰ ਪੇ ਗਈ ਉਸਦੇ , ਕਹਿੰਦੀ ਤੈਨੂੰ ਅੱਠ ਸਾਲ ਬਾਅਦ ਵਰਤ ਯਾਦ ਆਇਆ ਪਹਿਲਾ ਤਾ ਕਦੇ ਰੱਖਿਆ ਨਹੀਂ। ਲੜਾਈ ਹੋਣੀ ਸ਼ੁਰੂ ਹੋ ਗਈ । ਲੜਾਈ ਕਾਫੀ ਵੱਧ ਗਈ। ਅਖੀਰ ਦੀਪ ਨੇ ਵਿਚ ਪੈ ਕੇ ਲੜਾਈ ਬੰਦ ਕਰਾਈ। ਦਰਸ਼ਨ ਫਿਰ ਜਿੱਦ ਕੀਤੀ ਕਿ ਜੋ ਕੁਝ ਬਖ਼ਸ਼ ਨੂੰ ਲੈਕੇ ਦੇਵੋਗੇ ਉਹ ਮੈ ਵੀ ਲਵਾਂਗੀ। ਦੀਪ ਦੁਕਾਨ ਵਿਚ ਚਲਾ ਗਿਆ ਤੇ ਬਖ਼ਸ਼ ਪਿੱਛੇ ਗਈ ਤਾ ਦੀਪ ਨੇ ਕਿਹਾ ਬਖ਼ਸ਼ ਵਰਤ ਤੋਂ ਪਹਿਲਾ ਤੇਰੇ ਪੇਕੇ ਚੱਲਾਂਗੇ। ਤੂੰ ਓਥੇ ਜੋ ਲੈਣਾ ਹੋਇਆ ਓਹ ਲੈ ਲੀ ਇਥੇ ਮੈਨੂੰ
ਓਹਦੇ ਲਈ ਵੀ ਦੁੱਗਣਾ ਲੈਣਾ ਪੈਣਾ ਵਰਤ ਰਖ ਕੇ ਆ ਜਾਵਾਂਗੇ ਖੋਲ ਤੂੰ ਇੱਥੇ ਆ ਕੇ ਲਵੀ। ਸੋ ਬਖ਼ਸ਼ ਨੂੰ ਠੀਕ ਲੱਗਾ ਕੇ ਜੇਬ ਤਾ ਦੀਪ ਦੀ ਹੀ ਲੱਗਣੀ ਹੈ। ਓਹ ਚੁੱਪ ਕਰਕੇ ਅੰਦਰ ਆ ਕਪੜੇ ਬਦਲ ਕੰਮ ਲੱਗ ਗਈ।
     ਦੋ ਦਿਨ ਬਾਅਦ ਦੀਪ ਤੇ ਬਖ਼ਸ਼ ਪੇਕੇ ਚੱਲ ਪਏ।ਓਥੇ ਜਾ ਸਾਰੀ ਖਰੀਦ ਦਰੀ ਕੀਤੀ ਤੇ ਸ਼ਾਮੀ ਵਾਪਿਸ ਵਰਤ ਖੋਲ ਸੱਸ ਨੂੰ ਸੂਟ ਦਿੱਤਾ ਤੇ ਸੋ ਗਏ। ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਬਖ਼ਸ਼ ਨੂੰ ਦਿਨ ਚੜ ਗਏ ਹਨ। ਬਖ਼ਸ਼ ਖੁਸ਼ ਸੀ ਪਰ ਘਰ ਚ ਕੋਈ ਖੁਸ਼ੀ ਨਜ਼ਰ ਨਹੀਂ ਆਈ। ਦਰਸ਼ਨ ਬਹੁਤ ਉੱਖੜੀ ਉੱਖੜੀ ਸੀ। ਬਖ਼ਸ਼ ਤੋਂ ਹੁਣ ਕੰਮ ਥੋੜਾ ਘੱਟ ਹੁੰਦਾ ਤੇ ਉਸਨੂੰ ਉਲਟੀਆਂ ਬਹੁਤ ਲੱਗ ਦੀਆਂ।ਘਰ ਚ ਕੰਮ ਕੌਣ ਕਰੇ ਦਰਸ਼ਨ ਹੱਥ ਨਹੀਂ ਸੀ ਲਾਉਂਦੀ ਘਰ ਚ ਕਲੇਸ਼ ਰਹਿਣ ਲੱਗਾ ਬਖ਼ਸ਼ ਨੂੰ ਇੱਕ ਦਿਨ ਦੀਪ ਨੇ ਫੇਰ ਮਾਰਿਆ ਬਿਨਾ ਗੱਲੋਂ ਬਿਨਾ ਕਸੂਰੋਂ  ਬਖ਼ਸ਼ ਇੰਨਾ ਉੱਚੀ ਉੱਚੀ ਰੋਈ ਕੇ ਉਸਦਾ ਬੱਚਾ ਗਿਰ ਗਿਆ। ਹੁਣ ਘਰ ਚ ਸ਼ਾਂਤੀ ਸੀ। ਕੁਝ ਦਿਨਾਂ ਬਾਅਦ ਫਿਰ ਬਖ਼ਸ਼ ਕੰਮ ਤੇ ਲੱਗ ਗਈ। ਦਰਸ਼ਨ ਫਿਰ ਕਦ ਕੇ ਪੇਕੇ ਚਲੀ ਗਈ।
ਸਿਹਤ ਬਖ਼ਸ਼ ਦੀ ਠੀਕ ਨਹੀਂ ਸੀ ਤੇ ਸੱਸ ਵੀ ਬਿਲਕੁਲ ਕੰਮ ਨਹੀਂ ਸੀ ਕਰਦੀ ਦੀਪ ਬਖ਼ਸ਼ ਨੂੰ ਪੇਕੇ ਛੱਡ ਆਇਆ।
  ਕੁਝ ਦਿਨਾਂ ਬਾਅਦ ਦੀਪ ਬਖ਼ਸ਼ ਨੂੰ ਲੈਣ ਆਇਆ,ਤੇ ਬੋਲਿਆ ਬਖ਼ਸ਼ ਭਾਬੀ ਹੁਣ ਬਿਲਕੁਲ ਬਦਲ ਗਈ ਹੈ  ਚੱਲ ਕੇ ਦੇਖ । ਬਖ਼ਸ਼, “ਇਹ ਕਦੇ ਨਹੀ ਹੋ ਸਕਦਾ ਭਾਬੀ ਬਦਲ ਜਾਵੇ”। ਬਖ਼ਸ਼ ਦੀਪ ਨਾਲ ਵਾਪਿਸ ਆ ਗਈ।
ਜਦੋਂ ਕੁੰਡਾ ਖੜਕਾਇਆ ਤਾਂ ਦਰਸ਼ਨ ਨੇ ਕੁੰਡਾ ਖੋਲਿਆ, ਜਦ ਬਖ਼ਸ਼ ਨੇ ਨਜ਼ਰ ਚੁੱਕ ਦੇਖਿਆ ਤਾ ਉਸਦਾ ਹਾਸਾ ਨਿਕਲ ਗਿਆ।
ਦਰਸ਼ਨ ਫਰਾਕ ਸੂਟ ਪਾ ਕੇ ਸਿਰ ਤੇ ਕੇਸਕੀ ਸਜਾ ਕੇ ਆਈ ਬਰੋ ਬਣਵਾ ਕੇ ਅੱਖਾਂ ਤੇ ਰੰਗ ਬਰੰਗੇ ਮਸਕਾਰਾ ਤੇ ਇੰਨਾ ਜਿਆਦਾ ਪੌਡਰ ਕਰੀਮ ਲਾ ਕੇ ਮੂੰਹ ਉਥੇ ਚਮਕਣੇ ਜਿਹੇ ਲਾ ਲਾਲ ਰੰਗ ਦੀ ਲਿਪਸਟਿਕ ਲਾ ਹੱਸ ਕੇ ਕੁੰਡਾ ਖੋਲਿਆ, ਬਖ਼ਸ਼ ਸਤਿ ਸ੍ਰੀ ਆਕਾਲ ਦੀਦੀ ਕਹਿ ਕੇ ਆਪਣੇ ਕਮਰੇ ਵਿਚ ਚਲੇ ਗਈ। ਦੀਪ ਬੁੱਲਟ ਖੜਾ ਕਰਕੇ ਆਇਆ ਤਾਂ ਬਖ਼ਸ਼ ਹੱਸ ਰਹੀ ਸੀ।ਦੀਪ,”ਦੇਖਿਆ ਮੈ ਕਿਹਾ ਸੀ ਨਾ ਕਿ ਭਾਬੀ ਬਦਲ ਗਈ ਹੈ।
ਬਖ਼ਸ਼,” ਤੁਸੀ ਇਸ ਨੂੰ ਬਦਲਣਾ ਕਹਿੰਦੇ ਹੋ ਉਸਨੇ ਕਿ ਜਲੂਸ ਕਢਿਆ ਹੈ। ਜਦੋਂ ਰੂਹ ਸੁਰਖੀ ਬਿੰਦੀ ਤੋਂ ਪਰੇ ਹਟੀ ਨਹੀਂ ਤਾਂ ਕੇਸਕੀ ਦਾ ਅਪਮਾਨ ਕਿਉ । ਇਹ ਚਾਰ ਦਿਨ ਦੀ ਹੈ ਕੇਸਕੀ ਦੇਖ ਲੈਣਾ ਤੁਸੀ।
ਇੱਕ ਦਿਨ ਕੰਮ ਖਤਮ ਕਰਕੇ ਬਖ਼ਸ਼ ਦਰਸ਼ਨ ਕੋਲ ਬੈਠੀ ਤੇ ਪੁਛਇਆ ਦੀਦੀ ਤੁਸੀ ਕੇਸਕੀ ਮਨੋ ਸਜਾਈ ਹੈ। ਦਰਸ਼ਨ ਬੋਲੀ ਨਹੀਂ ਬੱਸ ਵੈਸੇ ਹੀ ਬੰਨ ਲਈ। ਬਖ਼ਸ਼ ਬੋਲੀ ਦੀਦੀ ਧਰਮ ਦੀ ਨਿਰਾਦਰੀ ਕਰਨਾ ਪਾਪ ਹੈ ਜਦੋਂ ਦਿਲ ਹੀ ਨਹੀਂ ਮੰਨਦਾ ਤਾਂ ਫਿਰ ਪਾਪ ਕਿਉ। ਜਦੋਂ ਦਿਲ ਮਨੂੰ ਉਦੋਂ ਬੰਨ ਲੈਣਾ। ਬੱਸ ਫੇਰ ਕੀ ਸੀ ਦਰਸ਼ਨ ਉਠੀ ਤੇ ਕੇਸਕੀ ਲਾਹ ਕੇ ਸਿਰ ਫੁੱਲਝੜੀਆਂ ਕੱਢ ਕੇ ਵਾਹ ਆਈ। ਜਦੋਂ ਸ਼ਾਮੀ ਦੀਪ ਅੰਦਰ ਆਇਆ ਤਾਂ ਬਖ਼ਸ਼ ਮੁਸਕਣੀਆ ਚ ਹੱਸ ਪਈ ਤੇ ਬੋਲੀ ਜੀ ਭਾਬੀ ਬਦਲ ਗਈ। ਦੀਪ ਨੇ ਜਦੋਂ ਦਰਸ਼ਨ ਦੇਖੀ ਤਾਂ ਚੁੱਪ ਕਰ ਗਿਆ। ਘਰ ਦੇ ਮਾਹੌਲ ਵਿਚ ਹੁਣ ਚੋਰੀ ਸ਼ਾਮਿਲ ਹੋ ਗਈ। ਦਰਸ਼ਨ ਦੇ ਹੱਥ ਜੋ ਲੱਗਦਾ ਉਹ ਚੋਰੀ ਕਰ ਲੈਂਦੀ ਤੇ ਪੁੱਛਣ ਤੇ ਕਲੇਸ਼ ਹੁੰਦਾ ਇੱਕ ਦਿਨ ਨਵੇਂ ਭਾਂਡੇ ਸੱਸ ਨੇ ਬਨੇਰੇ ਤੇ ਰੱਖੇ ਤੇ ਕੁਝ ਸਮੇਂ ਬਾਅਦ ਗਾਇਬ ਸਨ ਜਦੋਂ ਪੁੱਛਿਆ ਤਾ ਦਰਸ਼ਨ ਲੜ ਪਈ ਤੇ ਪਹਿਲਾ ਹੀ ਚੋਰੀ ਕੀਤੀਆਂ ਚੀਜਾ ਨਾਲ ਭਰਿਆ ਅਟੈਚੀ ਚੁੱਕ ਪੇਕੇ ਚਲੀ ਗਈ।
ਚਲਦਾ….
ਬਾਕੀ ਅਗਲੇ ਅੰਕ ਵਿੱਚ
ਡਾਕਟਰ ਲਵਪ੍ਰੀਤ ਕੌਰ ਜਵੰਦਾ
Previous articleਗ਼ਜ਼ਲ
Next articleਕੂੜਾ