ਸਮਾਂਤਰ ਨਜ਼ਰੀਆ’ ਪਰਚੇ ਦਾ ਹੋਇਆ ਲੋਕ ਅਰਪਣ

ਤੇਜਿੰਦਰ ਚੰਡਿਹੋਕ

ਬਰਨਾਲਾ(ਸਮਾਜ ਵੀਕਲੀ)(ਚੰਡਿਹੋਕ) ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਦੇ ਅਹੁਦੇਦਾਰਾਂ ਦੀ ਅਗਵਾਈ ਵਿਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਵਿਹੜੇ ਵਿਚ ‘ਸਮਾਂਤਰ ਨਜ਼ਰੀਆ’ ਦਾ ‘ਅਪ੍ਰੈਲ-ਜੂਨ 2024 ਅੰਕ’ ਲੋਕ ਅਰਪਣ ਕੀਤਾ ਗਿਆ। ਸਭ ਤੋਂ ਪਹਿਲਾਂ ਪਰਚੇ ਵਿਚ ਛਪੀਆਂ ਰਚਨਾਵਾਂ ਬਾਰੇ ਭੋਲਾ ਸਿੰਘ ਸੰਘੇੜਾ ਨੇ ਸੰਖੇਪ ਵਿਚ ਜਾਣਕਾਰੀ ਦਿੱਤੀ। ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਹਰ ਪਰਚੇ ਦੀ ਆਪਣੀ ਆਪਣੀ ਅਹਿਮੀਅਤ ਹੁੰਦੀ ਹੈ। ਇਸ ਅੰਕ ਵਿਚ ਰਘਵੀਰ ਭਗਤ ਨੇ ਵਾਰਿਸ ਸ਼ਾਹ ਦੀਆਂ ਹੀਰ ਤੋਂ ਬਿਨਾਂ ਹੋਰ ਰਚਨਾਵਾਂ ਬਾਰੇ ਮੁੱਲਵਾਨ ਜਾਣਕਾਰੀ ਦਿੱਤੀ ਹੈ। ਓਮ ਪ੍ਰਕਾਸ਼ ਗਾਸੋ, ਤਰਸੇਮ ਅਤੇ ਡਾ.ਅਨਿਲ ਸ਼ੋਰੀ ਦਾ ਸਾਂਝਾ ਮੱਤ ਸੀ ਕਿ ਸੁਲੱਖਣ ਸਰਹੱਦੀ ਪੰਜਾਬੀ ਦੇ ਪ੍ਰਬੁੱਧ ਗ਼ਜ਼ਲਕਾਰ ਹਨ ਪਰ ਉਹਨਾਂ ਵੱਲੋਂ ਪੰਜਾਬੀ ਬਾਸ਼ਾ ਦੇ ਸਬੰਧ ਵਿਚ ਉਠਾਏ ਨੁਕਤਿਆਂ ਬਾਰੇ ਬਹਿਸ ਹੋਣੀ ਚਾਹੀਦੀ ਹੈ। ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਅਤੇ ਸ਼ਾਇਰ ਰਾਮ ਸਰੂਪ ਸ਼ਰਮਾਂ ਨੇ ਪਰਚੇ ਵੱਲੋਂ ਹੋਰ ਕਾਲਮ ਸ਼ੁਰੂ ਕਰਨ ਬਾਰੇ ਸੁਝਾਅ ਦਿੱਤੇ ਗਏ। ਸੰਘ ਦੀ ਇਕਾਈ ਦੇ ਪ੍ਰਧਾਨ ਡਾ.ਹਰਿਭਗਵਾਨ ਨੇ ਸਭ ਦਾ ਧੰਨਵਾਦ ਕਰਨ ਉਪਰੰਤ ਕਿਹਾ ਕਿ ਪਰਚੇ ਵੱਲੋਂ ਨਵੇਂ ਲੇਖਕਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨਾ ਅਤੀ ਸਲਾਹੁਯੋਗ ਕਾਰਜ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਅੱਤ ਦੀ ਗਰਮੀ ਕਾਰਨ 171 ਲੋਕਾਂ ਦੀ ਜਾਨ ਚਲੀ ਗਈ
Next articleਜ਼ਰਾ ਬਚਕੇ… ਜ਼ਿੰਦਗੀ ਅਨਮੋਲ ਹੈ