ਮਿਉਂਸੀਪਲ ਕੌਂਸਲਰਾ ਨੇ ਕੀਤਾ ਰਾਜਿੰਦਰ ਨੰਬਰਦਾਰ ਨੁੰ ਸਨਮਾਨਿਤ

ਖਰੜ(ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਰਾਜਿੰਦਰ ਸਿੰਘ ਨੰਬਰਦਾਰ ਜੋ ਕਿ ਵਾਰਡ ਨੰਬਰ 6 ਦੇ ਮਿਊਸਪਲ ਕੌਂਸਲਰ ਹਨ ਦੇ ਘਰ ਖਰੜ ਮਿਊਸਪਲ ਕਮੇਟੀ ਦੇ ਸਾਰੇ ਕੌਂਸਲਰ ਪਹੁੰਚੇ। ਕਿ ਪਿਛਲੇ ਮਈ ਮਹੀਨੇ ਵਿੱਚ ਵਾਲਮੀਕ ਸਮਾਜ ਦੇ ਵਾਲਮੀਕ ਤੀਰਥ ਅੰਮ੍ਰਿਤਸਰ ਦੇ ਸਰਪ੍ਰਸਤ ਸੰਤ ਬਾਬਾ ਨਛੱਤਰ ਦਾਸ ਸ਼ੇਰਗਿੱਲ ਵੱਲੋਂ ਸਮੂਹ ਸੰਤ ਸਮਾਜ ਦੇ ਨਾਲ ਰਾਜਿੰਦਰ ਸਿੰਘ ਨੰਬਰਦਾਰ ਦੇ ਘਰ ਪਹੁੰਚੇ ਸਨ ਸੰਤਾਂ ਵੱਲੋਂ ਰਾਜਿੰਦਰ ਸਿੰਘ  ਨੂੰ ਜਿੰਮੇਵਾਰੀ ਸੋਂਪੀ ਗਈ ਕਿ ਲੋਕ ਸੇਵਾ ਦੇ ਨਾਲ ਨਾਲ ਆਪਣੇ ਵਾਲਮੀਕ ਸਮਾਜ ਦੀ ਸੇਵਾ ਕਰਨ ਲਈ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਦੇ (ਪੋਲੀਟੀਕਲ ਵਿੰਗ) ਪੰਜਾਬ ਦਾ ਪ੍ਰਧਾਨ ਲਗਾਇਆ ਜਾਂਦਾ ਹੈ। ਰਾਜਿੰਦਰ ਸਿੰਘ ਨੂੰ ਪੰਜਾਬ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਉਹਨਾ ਦੇ ਗ੍ਰਹਿ ਵਿਖੇ ਪਹੁੰਚੇ ਸਨ ਸਾਰਿਆਂ ਮਿਊਸਪਲ ਕੌਂਸਲਰਾਂ ਵੱਲੋਂ ਰਾਜਿੰਦਰ ਸਿੰਘ ਨੂੰ ਸਿਰੋਪਾਓ ਪਾ ਕੇ ਮਾਨ ਸਤਿਕਾਰ ਕੀਤਾ ਗਿਆ ਅਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਬਹੁਤ ਮਾਨ ਵਾਲੀ ਗੱਲ ਹੈ ਕਿ ਵਾਲਮੀਕ ਸਮਾਜ ਦੇ ਸਭ ਤੋਂ ਉੱਚੇ ਤੀਰਥ ਵੱਲੋਂ ਸਾਡੇ ਖਰੜ ਸ਼ਹਿਰ ਦੇ ਐਮ.ਸੀ. ਸਾਥੀ ਨੂੰ ਪੰਜਾਬ ਪ੍ਰਧਾਨ ਲਗਾਇਆ ਗਿਆ ਹੈ ਸਾਰੇ ਮਿਊਸਪਲ ਕੌਂਸਲਰਾਂ ਵੱਲੋਂ ਰਾਜਿੰਦਰ ਸਿੰਘ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਸਾਰੇ ਰਾਜਿੰਦਰ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਇਸ ਧਰਮ ਦੇ ਕੰਮ ਵਿੱਚ ਸਾਥ ਦੇਣਗੇ ਅਤੇ ਜਦੋਂ ਵੀ  ਓਹਨਾਂ ਦੀ ਲੋੜ ਹੋਵੇ ਉਹ ਹਮੇਸ਼ਾ ਰਾਜਿੰਦਰ ਸਿੰਘ ਦੀ ਪਿੱਠ ਦੇ ਪਿੱਛੇ ਖੜੇ ਰਹਿਣਗੇ ਨਵ ਨਿਯੁਕਤ ਪੰਜਾਬ ਪ੍ਰਧਾਨ ਵੱਲੋਂ ਆਪਣੇ ਸਾਥੀ ਕੌਂਸਲਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਰੇ ਕੌਂਸਲਰਾਂ ਵੱਲੋਂ ਐਨਾ ਪਿਆਰ ਤੇ ਸਤਿਕਾਰ ਦੇਣਾ ਰਾਜਿੰਦਰ ਸਿੰਘ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਨਵ ਨਿਯੁਕਤ ਪ੍ਰਧਾਨ ਵੱਲੋਂ ਸਭ ਕੌਂਸਲਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਆਪਣੇ ਕੌਂਸਲਰ ਸਾਥੀਆਂ ਦੇ ਨਾਲ ਮਿਲਕੇ ਖਰੜ ਦੇ ਵਿਕਾਸ ਅਤੇ ਵਾਲਮੀਕ ਸਮਾਜ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਕੰਮ ਕਰਦੇ ਰਹਿਣਗੇ।  ਖਰੜ ਦੇ ਮਿਊਸਪਲ ਕਮੇਟੀ ਦੇ 26 ਕੌਂਸਲਰਾਂ ਵਿੱਚੋਂ ਕੁਝ ਕੌਂਸਲਰਾਂ ਨੂੰ ਜਰੂਰੀ ਕੰਮ ਪੈਣ ਕਾਰਣ ਨਹੀਂ ਪਹੁੰਚ ਸਕੇ ਇਹਨਾਂ ਤੋਂ ਇਲਾਵਾ ਕੁਝ 20 ਕੌਂਸਲਰਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article54 ਸਾਲ ਦੇ ਹੋਏ ਰਾਹੁਲ ਗਾਂਧੀ
Next articleਦਲਿਤਾਂ ‘ਤੇ ਅੱਤਿਆਚਾਰ ਬੰਦ ਨਾ ਕੀਤੇ ਤਾਂ ਸੂਬਾ ਵਿਆਪੀ ਅੰਦੋਲਨ ਕੀਤਾ ਜਾਵੇਗਾ