ਪ੍ਰਸਿੱਧ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ
ਫਗਵਾੜਾ (ਸਮਾਜ ਵੀਕਲੀ)ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਿਕ ਅਸਥਾਨ
ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਜੀ.ਟੀ. ਰੋਡ ਚੱਕ ਹਕੀਮ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 496ਵਾਂ ਜੋਤੀ ਜੋਤਿ ਦਿਵਸ ਤੇ ਸਲਾਨਾ ਜੋੜ ਮੇਲਾ ਸਮੂਹ ਪ੍ਰੰਬਧਕ ਕਮੇਟੀ ਵਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸਰਧਾਂ ਪੂਰਵਕ ਮਨਾਇਆ ਗਿਆ।ਪ੍ਰਧਾਨ ਦਵਿੰਦਰ ਕੁਲਥਮ ਨੇ ਦੱਸਿਆ ਕਿ ਤਿੰਨ ਦਿਨਾਂ ਚੱਲੇ ਇਸ ਸਲਾਨਾ ਜੋੜ ਮੇਲੇ ਦੋਰਾਨ ਵੱਡੀ ਗਿਣਤੀ ਵਿੱਚ ਗੁਰੂ ਘਰ ਪਹੁੰਚ ਕੇ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਆਪਣੀਆਂ ਹਾਜਰੀਆ ਲਗਵਾਈਆਂ। ਮੇਲੇ ਦੇ ਅਖੀਰਲੇ ਦਿਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵਰਤਾਈਆਂ ਅਤੇ ਚਾਹ ਪਕੋੜੇ ਅਤੇ ਗੁਰੂ ਕੇ ਲੰਗਰ ਸੇਵਾਦਾਰਾਂ ਵਲੋਂ ਬੜੇ ਪਿਆਰ ਸਤਿਕਾਰ ਨਾਲ ਸੰਗਤਾਂ ਨੂੰ ਵਰਤਿਆ ਗਿਆ। ਨਵੇਂ ਬਣੇ ਦੀਵਾਨ ਹਾਲ ਵਿੱਚ ਦੀਵਾਨ ਸਜਾਏ ਗਏ। ਜਿਸ ਵਿੱਚ ਪ੍ਰਸਿੱਧ ਕੀਰਤਨੀਏ ਭਾਈ ਪਵਨ ਕੁਮਾਰ ਜਲੰਧਰ ਵਾਲੇ, ਭਾਈ ਹਰਦੀਪ ਸਿੰਘ ਲੁਧਿਆਣਾ ਵਾਲੇ, ਨਾਗਵੰਸ਼ੀ ਕੀਰਤਨ ਜਥਾ ਅਤੇ ਮਾਸਟਰ ਕੁਲਵਿੰਦਰ ਪਾਲ ਨੰਗਲ ਵਾਲਿਆਂ ਦੇ ਜਥੇ ਨੇ ਸ਼ਬਦ ਕੀਰਤਨ, ਕਥਾ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਕੱਤਰ ਸੀਟੂ ਬਾਈ ਦੇ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ । ਸਲਾਨਾ ਜੋੜ ਮੇਲੇ ਦੋਰਾਨ ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ, ਤੋ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਸਲਾਨਾ ਜੋੜ ਮੇਲੇ ਦੋਰਾਨ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਵਿੰਦਰ ਕੁਲਥਮ, ਉਪ ਪ੍ਰਧਾਨ ਕਿਸ਼ਨ ਦਾਸ ਛਿੰਦੀ, ਯਸ਼ ਬਰਨਾ, ਜਨਰਲ ਸਕੱਤਰ ਅਸ਼ੋਕ ਭਾਟੀਆ, ਜੁਆਇੰਟ ਸਕੱਤਰ ਬਲਦੇਵ ਰਾਜ ਕੋਮਲ, ਪ੍ਰਚਾਰਕ ਸੀਟੂ ਬਾਈ, ਆਰਗੇਨਾਈਜਰ ਸੈਕਟਰੀ ਮਕਬੂਲ, ਮੁੱਖ ਸਲਾਹਕਾਰ ਰਜਿੰਦਰ ਕੁਮਾਰ, ਸੀਨੀਅਰ ਮੈਂਬਰ ਗੁਰਬਚਨ ਰਾਮ, ਅਜੈ ਕੁਮਾਰ ਟੂਰਾ, ਅਸ਼ੋਕ ਕੁਮਾਰ ਸੱਲਣ, ਕਮਲਜੀਤ ਬੰਗਾ ਆਦਿ ਨੇ ਹਾਜਰ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਆਪ ਦੇ ਹਲਕਾ ਇੰਚਾਰਜ ਸ. ਜੋਗਿੰਦਰ ਸਿੰਘ ਮਾਨ, ਕਮਲ ਧਾਲੀਵਾਲ, ਅਸ਼ੋਕ ਸੰਧੂ, ਲਲਿਤ ਸਕਲਾਨੀ, ਕਸ਼ਮੀਰ ਸਿੰਘ ਮੱਲ੍ਹੀ, ਸੰਤੋਸ ਕੁਮਾਰ ਗੋਗੀ, ਹਰਮੇਸ਼ ਕਾਲਾ, ਕੁਲਵੰਤ ਦੜੋਚ, ਅਮਰਦੀਪ ਢੰਡਾ, ਪ੍ਰਿਤਪਾਲ ਤੁਲੀ, ਹਰਮੇਸ਼ ਪਾਲ , ਵਰੁਣ ਬੰਗੜ, ਕਿਸ਼ਨ ਸੰਤੋਖਪੁਰਾ ਅਤੇ ਮਹਿੰਦਰ ਪਾਲ ਜੱਸਲ ਆਦਿ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly