(ਸਮਾਜ ਵੀਕਲੀ)
ਕੁਦਰਤ ਦੇ ਨਾਲ਼ ਹੱਸਦੇ ਵੇਖੋ,
ਕਿੰਨੇ ਸੋਹਣੇ ਪਿਆਰੇ ਰੁੱਖ।
ਇੱਕ ਰੁੱਖ ਤੋਂ ਮਿਲਦੇ ਸਾਨੂੰ,
ਗਿਣਤੀ ਤੋਂ ਹੈ ਬਾਹਰੇ ਸੁੱਖ।
ਕਿੰਨੇ ਕੰਮ ਸਵਾਰ ਨੇ ਧਰਦੇ,
ਦਿੰਦੇ ਠੰਡੀਆਂ ਛਾਵਾਂ ।
ਰਾਹੀ ਪਾਂਧੀਆਂ ਦੀ ਰੱਖ ਬਣਦੇ,
ਤੁਰਨ ਦੁਪਹਿਰੇ ਰਾਹਵਾਂ ।
ਹੇਠ ਇਹਨਾਂ ਦੇ ਪਸ਼ੂ ਨੇ ਬਹਿੰਦੇ,
ਉੱਪਰ ਵੱਸਣ ਪਰਿੰਦੇ ,
ਆਪਣੇ ਕੋਲ ਨਾ ਕੁਝ ਵੀ ਰੱਖਣ,
ਸਭ ਕੁਝ ਸਾਨੂੰ ਦਿੰਦੇ ।
ਆਪ ਧੁੱਪਾਂ , ਮੀਂਹ, ਝੱਖੜ ਝੱਲ ਕੇ,
ਬਣਦੇ ਰੈਣ ਬਸੇਰੇ ,
ਇਹ ਅਮੋਲਕ ਦਾਤ ਕੁਦਰਤੀਂ,
ਦਿੰਦੇ ਸੁੱਖ ਘਨੇਰੇ ।
ਬਣ ਬੇੜੀ ਦਰਿਆਵੀਂ ਤਰਦੇ,
ਸਭ ਤਾਂਈ ਪਾਰ ਨੇ ਲਾਉਂਦੇ।
ਚਾਹੇ ਵੱਢੇ ਕੋਈ ਨਾਲ ਕੁਹਾੜੇ,
ਇਹ ਨਾ ਵੈਰ ਕਮਾਉਂਦੇ।
ਵਫ਼ਾਦਾਰ ਨੇ ਸਾਡੇ ਇਹ ‘ਪੱਤੋ’,
ਜਨਮ ਮਰਣ ਦੇ ਸਾਂਝੀ,
ਆਪਾਂ ਗੌਰ ਕਰੀਏ ਰੁੱਖਾਂ ਦੀ ,
ਬਿਨ ਇਨ੍ਹਾ ਜ਼ਿੰਦਗੀ ਵਾਂਝੀ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly