ਮਹਿਤਪੁਰ (ਸਮਾਜ ਵੀਕਲੀ) – ਮਹਿਤਪੁਰ ਨਜ਼ਦੀਕ ਪੈਂਦੇ ਸਤਲੁਜ ਦਰਿਆ ਵਿਚ ਕੱਲ ਪਿੰਡ ਅੱਕੋਵਾਲ ਦਾ ਮਨਰੇਗਾ ਨੋਜਵਾਨ ਗੱਭਰੂ ਗੁਰਪ੍ਰੀਤ ਸਿੰਘ ਉਮਰ ਤਕਰੀਬਨ 21 ਸਾਲ ਕੰਮ ਡੁੱਬ ਗਿਆ ਹੈ। ਉਸ ਦੀ ਲਾਸ਼ ਅੱਜ ਦੂਜੇ ਦਿਨ ਵੀ ਨਹੀਂ ਲੱਭ ਸਕੀ। ਇਸ ਨਾਲ ਮਹਿਤਪੁਰ ਅਤੇ ਸਿੱਧਵਾਂ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਖ਼ਬਰਾ ਲੱਗਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਅੱਜ ਇਸ ਸਬੰਧੀ ਗੱਲਬਾਤ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਤਨ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਵਿਜੇ ਬਾਠ ਅਤੇ ਕਸ਼ਮੀਰ ਮੰਡਿਆਲਾ ਸਮੇਤ ਵੱਡੀ ਗਿਣਤੀ ਵਿਚ ਗੁਰਪ੍ਰੀਤ ਦੇ ਰਿਸ਼ਤੇਦਾਰ ਵੀ ਮੌਜੂਦ ਸਨ ਉਨ੍ਹਾਂ ਮੁਤਾਬਕ ਅੱਜ ਸਵੇਰ ਤੋਂ ਹੀ ਐਸ ਡੀ ਆਰ ਐਫ ਦੀ ਟੀਮ ਵੱਲੋਂ ਗੁਰਪ੍ਰੀਤ ਸਿੰਘ ਨੂੰ ਲੱਭਣ ਲਈ ਜਦੋਂ ਜਹਿਦ ਕੀਤੀ ਜਾ ਰਹੀ ਸੀ ਇਨ੍ਹਾਂ ਦੇ ਪਹੁੰਚਣ ਤੇ ਲੋਕਾਂ ਨੂੰ ਆਸ ਬਜੀ ਸੀ ਕੀ ਗੁਰਪ੍ਰੀਤ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸ਼ਹਿਦ ਅੱਜ ਮਿਲ ਜਾਵੇਗੀ ਪਰ ਅੱਜ ਦੂਸਰੇ ਦਿਨ ਤੱਕ ਐਸ ਡੀ ਆਰ ਐਫ ਦੀ ਟੀਮ ਨੂੰ ਕੋਈ ਸਫਲਤਾ ਨਹੀ ਮਿਲੀ ਤੇ ਉਹ ਵਾਪਸ ਪਰਤ ਗਈ ਹੈ।ਪਰ ਇਸ ਦੇ ਬਾਵਜੂਦ ਸਥਾਨਕ ਲੋਕ ਅਤੇ ਰਿਸ਼ਤੇਦਾਰ ਇਕ ਆਸ ਦੀ ਕਿਰਨ ਲਈ ਅਜੇ ਵੀ ਸਤਲੁਜ ਦੇ ਦੋਨੋਂ ਕੰਡਿਆਂ ਤੇ ਗੁਰਪ੍ਰੀਤ ਸਿੰਘ ਦੀ ਭਾਲ ਵਿਚ ਲੱਗੇ ਹੋਏ ਸਨ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਆਗੂ ਰਜਿੰਦਰ ਸਿੰਘ ਮੰਡ ਅਤੇ ਮਨਰੇਗਾ ਆਗੂ ਸੋਮਾ ਰਾਣੀ ਨੇ ਸਿਆਸੀ ਲੋਕਾਂ ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਿਹੜੇ ਸਿਆਸੀ ਆਗੂ ਚੋਣਾਂ ਵਿਚ ਕੱਲ ਤੱਕ ਲੋਕਾਂ ਨਾਲ ਖੜੇ ਹੋਣ ਦੀ ਗੱਲ ਕਰਦੇ ਸੀ ਅਤੇ ਡੀਂਗਾਂ ਮਾਰਦੇ ਨਹੀਂ ਥੱਕਦੇ ਸਨ ਉਹ ਇਕ ਨੋਜਵਾਨ ਦੇ ਡੁੱਬਣ ਦੀ ਖ਼ਬਰ ਸੁਣਕੇ ਵੀ ਅਜੇ ਤੱਕ ਪੀੜਿਤ ਪਰਿਵਾਰ ਨਾਲ ਦਰਦ ਵਡਾਉਣ ਨਹੀਂ ਪਹੁੰਚੇ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਰਿਆ ਵਿਚ ਪਾਣੀ ਛੱਡੇਂ ਜਾਣ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਦੂਜੇ ਪਾਸੇ ਦਰਿਆ ਤੇ ਕੰਮ ਦੇ ਕੇ ਮਨਰੇਗਾ ਮਜ਼ਦੂਰਾਂ ਦੀ ਜਾਨ ਨੂੰ ਜੋਖਮ ਵਿਚ ਕਿਓ ਪਾਇਆ ਜਾ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly