(ਸਮਾਜ ਵੀਕਲੀ)
ਇੱਕੋ ਈ ਸੱਜਣਾਂ ਦੁਸ਼ਮਣ ਚੰਗਾ,,
ਸੌ ਮਤਲਬ ਦੇ ਯਾਰਾਂ ਨਾਲੋਂ,,,
ਅਸਲੀ ਸੋਕਾ ਪਤਝੜ ਚੰਗੀ
ਸੁਪਨੇ ਦੀਆਂ ਬਹਾਰਾਂ ਨਾਲੋਂ,,
ਪੁੱਛੇ ਈ ਨਾਂ ਕੋਈ, ਹਾਲ ਏ ਚੰਗਾ
ਝੂਠੀਆਂ ਲਈਆਂ ਸਾਰਾਂ ਨਾਲੋਂ,,
ਇਸਕਾਂ ਦੇ ਵਿੱਚ ਹਾਰ ਈ ਚੰਗੀ
ਝੂਠੇ ਮੂਠੇ ਪਿਆਰਾਂ ਨਾਲੋਂ,,
ਇੱਕ ਵਾਰੀ ਦਾ ਪਾਸਾ ਈ ਚੰਗ਼ਾ
ਨਿੱਤ ਨਿੱਤ ਦੀਆਂ ਤਕਰਾਰਾਂ ਨਾਲੋਂ,,
ਮੂੰਹ ਤੇ ਕਹੀ,,ਕੁੜੱਤਣ ਚੰਗੀ
ਦਿਲ ਵਿੱਚ ਰੱਖੀਆਂ ਖਾਰਾਂ ਨਾਲੋਂ,,
ਗੁੰਗੀ ਬੋਲੀ ਨਾਰ ਹੀ ਚੰਗੀ
ਭੌਂਕੜ ਤੇ ਬਦਕਾਰਾਂ ਨਾਲੋਂ,,
ਇੱਕ ਵਾਰੀ ਦਾ ਧੋਖਾ ਚੰਗਾ
ਝੂਠੇ ਕੌਲ ਕਰਾਰਾਂ ਨਾਲੋਂ,,
ਮਾਂ ਦਾ ਇੱਕ ਹੀ ਰਿਸ਼ਤਾ ਸੱਚਾ
ਰਿਸਤੇਦਾਰ ਹਜ਼ਾਰਾਂ ਨਾਲੋਂ
ਮੋਹ ਲਵੇ ਸੱਤ ਬਗਾਨਾਂ ਚੰਗਾ
ਖੂਨ ਦਿਆਂ ਗੱਦਾਰਾਂ ਨਾਲੋ,,
ਸਿਮਰਨ ਧੁੱਗਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly