ਓਲੰਪੀਅਨ ਪ੍ਰਿੰਸੀਪਲ ਸਿੰਘ ਹਾਕੀ ਫੈਸਟੀਵਲ ਦਾ ਸੱਤਵਾਂ ਦਿਨ,ਜੂਨੀਅਰ ਵਰਗ ਵਿੱਚ ਚਚਰਾੜੀ ਅਤੇ ਏਕ ਨੂਰ ਅਕੈਡਮੀ, ਸੀਨੀਅਰ ਵਰਗ ਵਿੱਚ ਮੋਗਾ ਅਤੇ ਤੇਹਿੰਗ ਕਲੱਬ ਸੈਮੀ ਫਾਈਨਲ ਵਿੱਚ ਪੁੱਜੇ

 ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 
  ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਁਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 14ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਸੱਤਵੇਂ ਦਿਨ ਜਿੱਥੇ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਅਤੇ ਏਕ ਨੂਰ ਅਕੈਡਮੀ ਤਹਿੰਗ ਨੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਉੱਥੇ ਸੀਨੀਅਰ ਵਰਗ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਅਤੇ ਏਕ ਨੂਰ ਤੇਹਿੰਗ ਕਲੱਬ ਵੀ ਨੇ ਵੀ ਆਖਰੀ ਚਾਰਾਂ ਵਿੱਚ ਆਪਣਾ ਨਾਮ ਦਰਜ ਕੀਤਾ ।ਅੱਜ ਜੂਨੀਅਰ ਵਰਗ ਦੇ ਖੇਡੇ ਗਏ ਪਹਿਲੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਏਕ ਨੂਰ ਅਕੈਡਮੀ  ਤੇਹਿੰਗ ਨੇ ਸਪੋਰਟ ਸੈਂਟਰ  ਕਿਲਾ ਰਾਏਪਰ ਨੂੰ  ਕਰੜੇ ਸੰਘਰਸ਼ ਮਗਰੋਂ 2-1 ਨਾਲ ਹਰਾਇਆ ।  ਏਕ ਨੂਰ ਅਕੈਡਮੀ ਦਾ ਮਨਜ਼ੂਰ ਹੀਰੋ ਆਫ ਦਾ ਮੈਚ ਬਣਿਆ। ਦੂਸਰੇ  ਜੂਨੀਅਰ  ਵਰਗ ਦੇ ਕੁਆਟਰ ਫਾਈਨਲ ਮੁਕਾਬਲੇ ਵਿੱਚ   ਰਾਊਂਡ ਗਲਾਸ  ਅਕੈਡਮੀ ਚਚਰਾੜੀ ਨੇ  ਐਚਟੀਸੀ ਰਾਮਪੁਰ ਨੂੰ 4-0 ਨਾਲ  ਹਰਾ ਕੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਈ । ਚਚਰਾੜੀ ਅਕੈਡਮੀ ਦਾ ਪਰਗਟ ਦਾਸ ਹੀਰੋ ਆਫ ਦਾ ਮੈਚ ਬਣਿਆ ।  ਇਸ ਤੋਂ ਇਲਾਵਾ ਸੀਨੀਅਰ ਵਰਗ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਸਟਿਕ ਸਟਾਰ  ਬੇਕਰਜ  ਫੀਲਡ ਕੈਲੀਫੋਰਨੀਆ ਕਲੱਬ ਨੂੰ ਕਰੜੇ ਸੰਘਰਸ਼  ਬਾਅਦ 7-6  ਗੋਲਾਂ ਨਾਲ ਹਰਾ ਕੇ  ਆਖਰੀ ਚਾਰਾਂ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ।
 ਮੋਗਾ ਦੇ ਰਮਨਦੀਪ ਸਿੰਘ ਨੂੰ ਹੀਰੋ ਆਫ ਦਾ ਮੈਚ ਵਜੋਂ ਨਿਵਾਜਿਆ ਜਦਕਿ ਆਖਰੀ ਕੁਆਟਰ ਫਾਈਨਲ ਮੁਕਾਬਲੇ ਵਿੱਚ  ਏਕ ਨੂਰ ਅਕੈਡਮੀ ਤੇਹਿੰਗ ਨੇ   ਕਿਲਾ ਰਾਏਪੁਰ ਕਲੱਬ ਨੂੰ 6-5  ਨਾਲ ਹਰਾਇਆ ।  ਏਕ ਨੂਰ ਅਕੈਡਮੀ ਦਾ ਦਲਜੀਤ ਸਿੰਘ ਹੀਰੋ ਆਫ ਦਾ ਮੈਚ ਬਣਿਆ ।ਅੱਜ ਦੇ ਮੈਚਾਂ ਦੌਰਾਨ ਜੀਐਸ ਰੰਧਾਵਾ ਐਮਡੀ ਰੰਧਾਵਾ ਟਾਇਲ ਅਤੇ  ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ ।  ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ।  ਇਸ ਮੌਕੇ ਗੁਰ ਸਤਿੰਦਰ ਸਿੰਘ ਪ੍ਰਗਟ ,  ਹਰਨੇਕ ਸਿੰਘ ਭੱਪ ਬੁਟਹਾਰੀ, ਅਜੀਤ ਪਾਲ ਸਿੰਘ, ਬਲਰਾਜ ਸਿੰਘ ਗਾਬਾ, ਗੁਰਵਿੰਦਰ ਸਿੰਘ ਕਿਲਾ  ਰਾਏਪੁਰ, ਪਰਮਜੀਤ ਸਿੰਘ ਪੰਮਾ ਗਰੇਵਾਲ, ਕੋਚ ਗੁਰਤੇਜ ਸਿੰਘ ,  ਬਾਬਾ ਰੁਲਦਾ ਸਿੰਘ ਸਾਇਆ ਕਲਾਂ,  ਤਜਿੰਦਰ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।  ਭਲਕੇ 15 ਜੂਨ ਨੂੰ ਸੈਮੀ ਫਾਈਨਲ ਮੁਕਾਬਲੇ ਜੂਨੀਅਰ ਵਰਗ ਵਿੱਚ  ਏਕ ਨੂਰ  ਅਕੈਡਮੀ ਬਨਾਮ ਅਮਰਗਰ ਹਾਕੀ ਸੈਂਟਰ ਵਿਚਕਾਰ 5 ਵਜੇ  ,ਚਚਰਾੜੀ ਬਨਾਮ ਜਰਖੜ ਅਕੈਡਮੀ  ਵਿਚਕਾਰ ਸ਼ਾਮ 6 ਵਜੇ ਜਦ ਕਿ ਸੀਨੀਅਰ ਵਰਗ ਵਿੱਚ  ਜਰਖੜ ਅਕੈਡਮੀ ਬਨਾਮ  ਡਾਕਟਰ  ਕੁਲਦੀਪ ਸਿੰਘ ਕਲੱਬ ਮੋਗਾ ਵਿਚਕਾਰ ਸ਼ਾਮ 7 ਵਜੇ  ਅਤੇ ਰਾਮਪੁਰ ਹਾਕੀ ਸੈਂਟਰ  ਬਨਾਮ   ਏਕ ਨੂਰ ਹਾਕੀ ਅਕੈਡਮੀ ਤਹਿੰਗ  ਵਿਚਕਾਰ ਸ਼ਾਮ 8 ਵਜੇ ਮੁਕਾਬਲਾ ਖੇਡਿਆ ਜਾਵੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਫਾਦਰ ਡੇ ਮਨਾਇਆ
Next articleਇਹ ਸੱਚ ਹੈ-