ਕਵਿਤਾ

ਪ੍ਰੋਫੈਸਰ ਸਾਮ ਲਾਲ ਕੌਸ਼ਲ

(ਸਮਾਜ ਵੀਕਲੀ) 

ਪਰਮਾਤਮਾ ਦਾ ਧੰਨਵਾਦ

ਮੈਂ ਵਾਰ ਵਾਰ ਉਸਨੂੰ ਭੁੱਲਦਾ ਰਿਹਾ
ਉਹ ਵਾਰ ਵਾਰ ਮੈਨੂੰ ਯਾਦ ਕਰਾਉਂਦਾ ਰਿਹਾ।
ਮੈਂ ਵਾਰ ਵਾਰ ਜ਼ਿੰਦਗੀ ਵਿੱਚ ਠੋਕਰ ਖਾਂਦਾ ਰਿਹਾ
ਉਹ ਵਾਰ ਵਾਰ ਮੈਨੂੰ ਹਮੇਸ਼ਾ ਸੰਭਾਲਦਾ ਰਿਹਾ।
ਮੈਂ ਵਾਰ ਵਾਰ ਪਾਪ ਤੇ ਪਾਪ ਕਰਦਾ ਰਿਹਾ
ਅਤੇ ਉਹ ਮੈਨੂੰ ਵਾਰ ਵਾਰ ਮਾਫ ਕਰਦਾ ਰਿਹਾ।
ਮੈਂ ਵਾਰ ਵਾਰ ਗਲਤੀਆਂ ਕਰਦਾ ਰਿਹਾ
ਅਤੇ ਉਹ ਮੈਨੂੰ ਹਰ ਵਾਰ ਸੁਧਾਰਦਾ ਰਿਹਾ।
ਮੈਂ ਵਾਰ ਵਾਰ ਆਰਥਿਕ ਤੰਗੀ ਵਿੱਚੋਂ ਲੰਘਦਾ ਰਿਹਾ
ਉਹ ਵਾਰ ਵਾਰ ਮੈਨੂੰ ਇਸ ਤੰਗੀ ਤੋਂ ਉਭਾਰਦਾ ਰਿਹਾ।
ਮੈਂ ਵਾਰ ਵਾਰ ਕਿਸੇ ਨਾ ਕਿਸੇ ਬਿਮਾਰੀ ਤੋਂ ਦੁਖੀ ਹੁੰਦਾ ਰਿਹਾ
ਉਹ ਹਰ ਵਾਰ ਮੈਨੂੰ ਬਿਮਾਰੀ ਤੋਂ ਠੀਕ ਕਰਦਾ ਰਿਹਾ।
ਮੈਂ ਹਰ ਵਾਰ ਦੂਜਿਆਂ ਤੋਂ ਕਿਸੇ ਗੱਲੋਂ ਪਿਛੜਦਾ ਰਿਹਾ
ਉਹ ਮੈਨੂੰ ਹਰ ਵਾਰ ਦੂਜਿਆਂ ਤੋਂ ਅੱਗੇ ਲੈ ਜਾਂਦਾ ਰਿਹਾ।
ਮੈਂ ਹਰ ਮੁਸੀਬਤ ਵਿੱਚ ਆਪਣਾ ਹੌਸਲਾ ਹਾਰਦਾ ਰਿਹਾ
ਉਹ ਹਰ ਮੁਸੀਬਤ ਵਿੱਚ ਮੇਰਾ ਹੌਸਲਾ ਵਧਾਉਂਦਾ ਰਿਹਾ।
ਮੈਂ ਵਾਰ ਵਾਰ ਖੁਦ ਨੂੰ ਛੋਟਾ ਸਮਝ ਸ਼ਰਮਿੰਦਾ ਹੁੰਦਾ ਰਿਹਾ
ਉਹ ਹਰ ਵਾਰ ਮੈਨੂੰ ਵੱਡਾ ਬਣਾ ਕੇ ਇੱਜਤ ਵਧਾਉਂਦਾ ਰਿਹਾ।
ਮੈਂ ਵਾਰ ਵਾਰ ਉਸ ਦੇ ਅੱਗੇ ਸੀਸ ਨਿਵਾਉਂਦਾ ਰਿਹਾ
ਉਹ ਹਰ ਵਾਰ ਕਿਰਪਾ ਕਰਕੇ ਮੈਨੂੰ ਗੱਲ ਨਾਲ ਲਾਉਂਦਾ ਰਿਹਾ।

ਪ੍ਰੋਫੈਸਰ ਸਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article” ਸਾਂਝੇ ਪੰਜਾਬ ਦੀ ਕੋਇਲ ਗਾਇਕਾ ਸੁਰਿੰਦਰ ਕੌਰ”
Next articleਪੀਂਘਾਂ ਸੋਚ ਦੀਆਂ ਸਾਹਿਤ ਮੰਚ ਕਰੇਗਾ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹੇ ਦੇ 20 ਲੇਖਕਾਂ ਨੂੰ ਸਨਮਾਨਿਤ ਸਾਡੇ ਮੰਚ ਦਾ ਉਦੇਸ਼ ਪੰਥ, ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ ਲਈ ਸੁਹਿਰਦਤਾ ਨਾਲ ਕਾਰਜ ਕਰਣਾ ਹੈ-ਰਸ਼ਪਿੰਦਰ ਕੌਰ ਗਿੱਲ