ਸੁਣ ਦਿਲਾਂ ਦੇ ਹਾਲ ਨੀਂ ਮਾਏ

ਦੀਪ ਸੰਧੂ

(ਸਮਾਜ ਵੀਕਲੀ)

ਸੁਣ ਦਿਲਾਂ ਦੇ ਹਾਲ ਨੀਂ ਮਾਏ

ਰੁੱਸੇ ਫਿਰਨ ਖਿਆਲ ਨੀਂ ਮਾਏ
ਸਾਡੀ ਅੱਖੋਂ ਹੰਝੂ ਸੁੱਕੇ
ਅੰਦਰ ਚੀਕ ਚਿਹਾੜ ਨੀਂ ਮਾਏ
ਤੇਰੀ ਬੁੱਕਲੋਂ ਟੁੱਟ ਕੇ ਅੰਮੀਏ
ਕਿੱਥੇ ਕਰਾਂ ਮਲਾਲ ਨੀਂ ਮਾਏ
ਬੁੱਝਦੀ ਜਾਂਦੀ ਲੋਅ ਦੀਵੇ ਦੀ
ਕੋਈ ਚੌਂਹ-ਮੁੱਖਿਆ ਬਾਲ ਨੀਂ ਮਾਏ
ਤੇਰਾ ਮੋਨ ਤੇ ਸਾਡਾ ਬਿਲਕਣ
ਰੂਹਾਂ ਦੇ ਜੰਜਾਲ਼ ਨੀਂ ਮਾਏ
ਭੁੱਖ ਨੂੰ ਚੋਗ ਨੇ ਪਿੰਜਰੇ ਪਾਇਆ
ਫਾਂਧੀ ਚੱਲਿਆ ਚਾਲ ਨੀਂ ਮਾਏ
ਚਿੜੀਆਂ ਨੂੰ ਆ ਸ਼ੈਅ ਕੋਈ ਚਿੰਬੜੀ
ਕਰ ਟੂਣੇ ਨਜ਼ਰ ਉਤਾਰ ਨੀਂ ਮਾਏ
ਦੁਨੀਆ ਜਾਂਦੀ ਖੂਹ ਵਿਚ ਜਾਵੇ
ਇਹ ਦੋ ਧਾਰੀ ਤਲਵਾਰ ਨੀਂ ਮਾਏ
ਤੇਰੇ ਦਰ ਦੀ ਸਰਦਲ ਉੱਤੇ
ਹੂਕਣ ਤੇਰੇ ਲਾਲ ਨੀਂ ਮਾਏ
ਸੁਣ ਦਿਲਾਂ ਦੇ ਹਾਲ ਨੀਂ ਮਾਏ
ਰੁੱਸੇ ਫਿਰਨ ਖਿਆਲ ਨੀਂ ਮਾਏ
✍️ਦੀਪ ਸੰਧੂ
+61 459 966 392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਹੋਏ ਸ਼ਾਮਲ
Next articleਲੋਕ ਸਭਾ ਚੋਣਾਂ ਉਪਰੰਤ ਸ੍ਰੀ ਰਜਿੰਦਰ ਸੰਧੂ ਫਿਲੌਰ ਕਾਂਗਰਸ ਦੇ ਇੱਕ ਵੱਡੇ ਤੇ ਲੋਕਪਿ੍ਯ ਚਿਹਰੇ ਵਜੋਂ ਉੱਭਰੇ