ਫ਼ਰੀਦਕੋਟ (ਸਮਾਜ ਵੀਕਲੀ) ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਦੀ ਸਾਂਝੀ ਤਾਲਮੇਲ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਸਹਿਬਾਨ, ਆਊਟ ਸੋਰਸਿੰਗ ਤੇ ਕੰਮ ਕਰਦੇ ਮੁਲਾਜਮਾਂ ਵੱਲੋ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਚ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ। ਛਬੀਲ ਤੇ ਪਹੁੰਚ ਕੇ ਮੈਡੀਕਲ ਆਏ ,ਮਰੀਜਾਂ ਤੇ ਓਨਾਂ ਦੇ ਰਿਸ਼ਤੇਦਾਰਾਂ ਨੇ ਗਰਮੀ ਤੋ ਰਾਹਤ ਮਹਿਸੂਸ ਕੀਤੀ ਤੇ ਮੁਲਾਜਮਾਂ ਦਾ ਧੰਨਵਾਦ ਕਰਦੇ ਹੋਏ, ਅਜਿਹੇ ਚੰਗੇ ਕਾਰਜਾਂ ਨੂੰ ਕਰਦੇ ਰਹਿਣ ਲਈ ਪ੍ਰੇਰਿਆ। ਇਸ ਕਾਰਜ ਲਈ ਡਾਕਟਰ ਸਹਿਬਾਨ ਤੇ ਸਟਾਫ ਨਰਸਿੰਗ ਨੇ ਆਪਣਾ ਬਣਦਾ ਯੋਗਦਾਨ ਪਾਇਆ। ਇਸ ਸਮੇ ਸਕਿਓਰਟੀ ਗਾਰਡ ਦੇ ਪ੍ਰਧਾਨ ਲਾਭ ਸਿੰਘ ਬਰਾੜ, ਹੈਲਪਰਾਂ ਦੇ ਪ੍ਰਧਾਨ ਕਸ਼ਮੀਰ ਸਿੰਘ, ਕਿਰਨ ਕੌਰ ਅਤੇ ਜਤਿੰਦਰ ਕੁਮਾਰ ਪੰਜਾਬ ਮੁਲਾਜਮ ਆਗੂ ਉਚੇਚੇ ਤੌਰ ਤੇ ਪਹੁੰਚੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly