ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ

 (ਸਮਾਜ ਵੀਕਲੀ) ਬਾਣੀ ਦੇ ਬੋਹਿਥ,ਸਾਂਤੀ ਦੇ ਪੁੰਜ ਪੰਜਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਧਰਮ ਨੂੰ ਵਿਲੱਖਣ ਪਛਾਣ ਦੇਣ ਤੇ ਸਿੱਖ ਧਰਮ ਦੇ ਸੰਗਠਾਨਾਮਕ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਮੱਹਤਵਪੂਰਨ ਯੋਗਦਾਨ ਹੈ।ਆਪ ਜੀ ਦਾ ਜਨਮ 15 ਅਪ੍ਰੈਲ 1563 ਈ ਨੂੰ ਚੌਥੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਬੀਬੀ ਭਾਨੀ ਜੀ ਦੀ ਕੁੱਖੋਂ ਹੋਇਆ।ਆਪ ਆਪਣੇ ਤਿੰਨਾਂ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਗੁਰੂ ਪਿਤਾ ਦੇ ਆਗਿਆਕਾਰੀ ਪੁੱਤਰ ਤੇ ਨਾਨਾ ਗੁਰੂ ਅਮਰਦਾਸ ਜੀ ਦੇ ਲਾਡਲੇ ਦੋਹਤੇ ਨੂੰ ਬਚਪਨ ਵਿੱਚ ਹੀ ਨਾਨਾ ਗੁਰੂ ਅਮਰਦਾਸ ਜੀ ਵੱਲੋਂ ਦੋਹਤਾ ਬਾਣੀ ਦਾ ਬੋਹਿਥਾ ਵਰ ਨਾਲ ਨਿਵਾਜਿਆ ਗਿਆ ਸੀ।
ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਤੇ ਬਿਰਾਜਮਾਨ ਹੋਣ ਤੋ ਬਾਅਦ ਦੇ 25 ਸਾਲ ਸਿੱਖ ਇਤਿਹਾਸ ਦੇ ਮੱਹਤਵਪੂਰਨ ਸਾਲ ਹਨ। ਗੁਰੂ ਗੱਦੀ ਪ੍ਰਾਪਤੀ ਤੋਂ ਬਾਅਦ ਆਪ ਨੂੰ ਘਰੋਂ ਤੇ ਬਾਹਰੋਂ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਵੱਡੇ ਭਰਾ ਪ੍ਰਿਥੀ ਚੰਦ ਦਾ ਵਿਰੋਧ,ਚੰਦੂ ਸ਼ਾਹ ਦਾ ਵਿਰੋਧ, ਬ੍ਰਾਹਮਣਾਂ ਤੇ ਉੱਚ ਜਾਤੀ ਹਿੰਦੂਆਂ ਦਾ ਵਿਰੋਧ, ਜਹਾਂਗੀਰ ਦੀ ਕੱਟਰਤਾ ਆਦਿ ਸਭ ਸਮੱਸਿਆਵਾਂ ਦਾ ਆਪਨੇ ਬੜੇ ਸਬਰ, ਸਿਆਣਪ,ਨਿਮਰਤਾ ਨਾਲ ਸਾਹਮਣਾ ਕੀਤਾ। ਅਮ੍ਰਿਤਸਰ ਵਿੱਚ ਸਤੋਖਸਰ ਤੇ ਅਮ੍ਰਿਤਸਰ ਦੇ ਨਿਰਮਾਣ ਨੂੰ ਪੂਰਾ ਕਰਵਾ ਕੇ ਹਰਿਮੰਦਿਰ ਸਾਹਿਬ ਦੀ ਸਥਾਪਨਾ ਕੀਤੀ। ਸਿੱਖ ਧਰਮ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਦ੍ਰਿੜ ਕਰਵਾਉਂਦੇ ਹੋਏ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਤੋਂ ਰਖਵਾਈ ਤੇ ਹਰਿਮੰਦਿਰ ਦੇ ਚਾਰ ਦਰਵਾਜ਼ੇ ਰਖਵਾ ਕੇ  ਖਤ੍ਰੀ, ਬ੍ਰਾਹਮਣ, ਸੂਦ, ਵੈਸ਼ ਉਪਦੇਸ਼ ਚਹੁ ਵਰਨਾ ਕੋ ਸਾਂਝਾ ਦਾ ਸੰਦੇਸ਼ ਦਿੱਤਾ।
ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਆਪ ਜੀ ਦੁਆਰਾ ਕੀਤਾ ਗਿਆ ਇੱਕ ਹੋਰ ਮਹਾਨ ਕਾਰਜ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ,ਉੱਥੇ ਨਾਲ ਹੀ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਸੰਤਾਂ ਤੇ ਭਗਤਾਂ ਦੀ ਬਾਣੀ ਬਿਨਾਂ ਭਾਸ਼ਾ, ਜਾਤੀ,ਧਰਮ ,ਖਿੱਤੇ ਦੇ ਭੇਦ ਭਾਵ ਤੋਂ ਸਾਮਲ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ    30 ਰਾਗਾਂ ਵਿੱਚ ਦਰਜ਼ ਹਨ। ਗੁਰੂ ਆਂ ਤੋ ਇਲਾਵਾ ਭਗਤ ਕਬੀਰ ਜੀ,ਭਗਤ ਰਵਿਦਾਸ ਜੀ,ਭਗਤ ਧੰਨਾ,ਨਾਮਦੇਵ,,ਬਾਬਾ ਫਰੀਦ,ਜੈਦੇਵ,ਭਗਤ ਪੀਪਾ, ਭਗਤ ਤਰਲੋਚਨ,ਬੇਣੀ ਜੀ, ਸੂਰਦਾਸ ਜੀ ਸਧਨਾ ਜੀ ਤੋਂ  ਇਲਾਵਾ ਭੱਟਾਂ ਦੀ ਬਾਣੀ ਵੀ ਦਰਜ ਸ਼ਾਮਲ ਹੈ।ਇਸ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਵਿੱਚ 15ਵੀ 16ਵੀ ਸਦੀ ਦੀਂ ਪੰਜਾਬੀ ਤੋਂ ਇਲਾਵਾ ਹਿੰਦੀ, ਰਾਜਸਥਾਨੀ ,ਫ਼ਾਰਸੀ,ਗੁਜਰਤੀ,ਮਰਾਠੀ, ਸੰਸਕ੍ਰਿਤ ਤੇ ਹੋਰ ਸਥਾਨਕ ਭਾਸ਼ਾਵਾਂ ਦੇ ਅਨੇਕਾਂ ਸ਼ਬਦ ਮਿਲਦੇ ਹਨ। ਗੁਰੂ ਸਾਹਿਬ ਦੇ ਸਿਧਾਂਤ ਮਨੁੱਖਾਂ ਦੀ ਸੌੜੀ ਵਲੱਗਣ ਨੂੰ ਤੋੜਦੇ ਹੋਏ ਸਮੁੱਚੀ ਮਾਨਵਤਾ ਨੂੰ ਸੰਬੋਧਿਤ ਹੁੰਦੇ ਹਨ। 1604 ਈਸਵੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ। ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਦੁਵਾਰਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ‌ਵੀ ਦਰਜ਼ ਕੀਤੀ ਗਈ।
ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਵੱਖ ਵੱਖ ਥਾਵਾਂ ਤੇ ਯਾਤਰਾਵਾਂ ਵੀ ਕੀਤੀਆਂ ਤੈ ਅਨੇਕਾਂ ਲੋਕ ਭਲਾਈ ਦੇ ਕਾਰਜ ਕੀਤੇ।ਆਪ ਨੇ ਤਰਨਤਾਰਨ  ਸਾਹਿਬ ਦੀ ਸਥਾਪਨਾ ਕੀਤੀ ਇੱਕ ਵੱਡੇ ਸਰੋਵਰ ਦਾ ਨਿਰਮਾਣ ਕਰਵਾਇਆ।ਬਹਤ ਸਾਰੇ ਹਸਪਤਾਲਾਂ ਤੇ ਧਰਮਸ਼ਾਲਾ ਦਾ ਨਿਰਮਾਣ ਕਰਵਾਇਆ।ਆਪ ਨੇ ਮਸੰਦ ਪ੍ਰਥਾ ਨੂੰ ਮਜ਼ਬੂਤ ਕੀਤਾ, ਸਿੱਖਾਂ ਨੂੰ ਘੋੜਿਆਂ ਦੇ ਵਪਾਰ ਲਈ ਉਤਸ਼ਾਹਿਤ ਕੀਤਾ।ਜੋ ਭਵਿੱਖ ਵਿੱਚ ਸਿੱਖਾਂ ਲਈ ਬਹੁਤ ਲਾਹੇਵੰਦ ਸਾਬਤ ਹੋਇਆ। ਆਪ ਨੇ ਸਮਾਜ ਸੁਧਾਰ ਦੇ ਅਨੇਕਾਂ ਕਾਰਜ ਕੀਤੇ ਮੂਰਤੀ ਪੂਜਾ, ਝੂਠੇ ਰੀਤੀ ਰਿਵਾਜਾਂ,ਪਰਦਾ ਪ੍ਰਥਾ, ਸਤੀ ਪ੍ਰਥਾ ਦਾ ਡੱਟ ਕੇ ਵਿਰੋਧ ਕੀਤਾ।
ਆਪ ਜੀ ਦੇ ਇਹਨਾਂ ਉਪਰਾਲਿਆਂ ਕਾਰਨ ਸਮਾਜ ਦਾ ਪੁਜਾਰੀ ਵਰਗ,ਪੰਡਤ ਤੇ ਮੁੱਲਾ ਆਪ ਨਾਲ ਈਰਖਾ ਕਰਨ ਲੱਗੇ। ਹਰਿਮੰਦਰ ਦੇ ਰੂਪ ਵਿੱਚ ਸਿੱਖਾਂ ਨੂੰ ਨਵਾਂ ਤੀਰਥ ਮਿਲ ਗਿਆ ਤੇ ਗੁਰੂ ਗ੍ਰੰਥ ਦੇ ਰੂਪ ਵਿੱਚ ਨਵਾਂ ਗ੍ਰੰਥ।ਇਸ ਪ੍ਰਕਾਰ ਸਿੱਖ ਧਰਮ ਆਪਣੀ ਵੱਖਰੀ ਪਛਾਣ ਸਥਾਪਤ ਕਰਨ ਲੱਗਾ। ਅਕਬਰ ਜਿਹੇ ਸਹਿਨਸ਼ੀਲ ਬਾਦਸ਼ਾਹ ਤੋਂ ਬਾਦ ਬਾਦਸ਼ਾਹ ਜਹਾਂਗੀਰ ਗੱਦੀ ਤੇ ਬੈਠਾ ਜੋ ਕੰਨਾ ਦਾ ਕੱਚਾ ਤੇ ਤੁਅਸਬੀ ਸ਼ਾਸਕ ਸੀ। ਉਸਨੇ ਗੁਰੂ ਜੀ ਤੇ ਸ਼ਹਿਜ਼ਾਦਾ ਖੁਸਰੋ ਦੀ ਮਦਦ ਦਾ ਝੂਠਾ ਇਲਜਾਮ ਲਾ ਕੇ ਦੋ ਲੱਖ ਰੁਪਏ ਜੁਰਮਾਨਾ ਲਾ ਦਿੱਤਾ। ਗੁਰੂ ਜੀ ਨੂੰ ਜਾਂ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ। ਗੁਰੂ ਜੀ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।ਆਪ ਨੇ ਗੁਰੂ ਗੱਦੀ ਆਪਣੇ ਸਪੁੱਤਰ  ਗੁਰੂ ਹਰਿਗੋਬਿੰਦ ਨੂੰ ਸੌਂਪਦੇ ਹੋਏ ਮੀਰੀ ਤੇ ਪੀਰੀ ਨਾ ਦੀਆਂ ਦੋ ਤਲਵਾਰਾਂ ਧਾਰਨ ਕਰਨ ਤੇ ਸ਼ਸ਼ਤਰ ਧਾਰਨ ਕਲਨ ਦਾ ਹੁਕਮ ਦਿੱਤਾ।ਆਪ ਜੀ ਨੂੰ ਈਨ ਨਾ ਮੰਨਣ ਕਾਰਨ ਅਨੇਕਾਂ ਤਸੀਹੇ ਦਿੱਤੇ ਗਏ ।ਆਪ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ,ਸੀਸ ਤੇ ਗਰਮ ਰੇਤ ਪਾਈ ਗਈ। ਪਰ ਆਪ ਸਾਂਤ ਤੇ ਅਡੋਲ ਰਹੇ। ਇਸ ਪ੍ਰਕਾਰ ਆਪ ਨੇ ਸਿੱਖ ਧਰਮ ਵਿੱਚ ਅਡੋਲ ਤੇ ਸ਼ਾਂਤ ਰਹਿ ਕੇ ਜ਼ਬਰ ਦਾ ਮੁਕਾਬਲਾ ਕਰਨ ਦੀ ਅਨੂਠੀ ਪ੍ਰੰਪਰਾ ਦੀ ਅਰੰਭਤਾ ਕੀਤੀ।  ਸਮੁੱਚਾ ਜਗਤ ਆਪ ਜੀ ਦੀ ਲਾਸਾਨੀ ਸ਼ਹਾਦਤ ਅੱਗੇ ਨਤਮਸਤਕ ਹੁੰਦਾ ਹੈ।ਅੱਜ ਵੀ ਆਪ ਜੀ ਦੇ ਜੀਵਨ ਤੇ ਸਿਧਾਂਤਾਂ ਤੇ ਪਹਿਰਾ ਦੇਣ ਦੀ ਲੋੜ ਹੈ।
ਸਤਨਾਮ ਕੌਰ ਤੁਗਲਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖੇਡਾਂ ਵਿਚ ਮੱਲਾ ਮਾਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ,ਜਿਲ੍ਹਾ ਪ੍ਰੀਸ਼ਦ ਮੈਂਬਰ ਰਾਜਵੀਰ ਸਿੰਘ ਨੇ ਵਧਾਇਆ ਖਿਡਾਰੀਆ ਦਾ ਹੌਂਸਲਾ
Next articleਸਿੱਖੀ ਸਿਦਕ ਨਿਭਾਉਣ ਦੀਆ ਮੰਜ਼ਿਲਾ ਨੇ ਦੂਰ