(ਸਮਾਜ ਵੀਕਲੀ) ਸਾਹਿਤ ਸਿਰਜਣਾ ਮੰਚ, ਭਵਾਨੀਗੜ੍ਹ ਦੀ ਮਹੀਨਾਵਾਰ ਮੀਟਿੰਗ- ਭਵਾਨੀਗੜ੍ਹ (ਰਮੇਸ਼ਵਰ ਸਿੰਘ)ਸਾਹਿਤ ਸਿਰਜਣਾ ਮੰਚ, ਭਵਾਨੀਗੜ੍ਹ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ (ਕੁ) ਵਿਖੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਤਰਲੋਚਨ ਮੀਰ ਜੀ ਨਾਲ ਰੂਬਰੂ ਪ੍ਰੋਗਰਾਮ ਰਚਾਇਆ ਗਿਆ। ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਭਾਸ਼ਾ ਵਿਗਿਆਨੀ ਜੰਗ ਸਿੰਘ ਫੱਟੜ ਅਤੇ ਪੰਜਾਬੀ ਦੇ ਸਥਾਪਿਤ ਗੀਤਕਾਰ ਮੀਤ ਸਕਰੌਦੀ ਜੀ ਵੱਲੋਂ ਕੀਤੀ ਗਈ। ਜੁਝਾਰੂ ਅਤੇ ਪ੍ਰਗਤੀਵਾਦੀ ਕਵਿਤਾ ਲਿਖਣ ਵਾਲੇ ਮਹਾਨ ਸ਼ਾਇਰ ਤਰਲੋਚਨ ਮੀਰ ਦੀਆਂ ਲਗਭਗ ਅੱਧੀ ਦਰਜਨ ਤੋਂ ਉੱਪਰ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹਨਾਂ ਨੇ ਆਪਣੀ ਲਿਖਣੀ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਵਧੀਆ ਲਿਖਤਾਂ ਦੀ ਸਿਰਜਣਾ ਲਈ ਵਧੀਆ ਕਿਤਾਬਾਂ ਦਾ ਅਧਿਅਐਨ ਬਹੁਤ ਜ਼ਰੂਰੀ ਹੈ। ਉਹਨਾਂ ਨੇ ਮੁੱਲ ਖਰੀਦ ਕੇ ਕਿਤਾਬਾਂ ਪੜ੍ਹਨ ਅਤੇ ਆਪਣੇ ਘਰ ਵਿੱਚ ਲਾਇਬ੍ਰੇਰੀ ਬਣਾਉਣ ਲਈ ਲੇਖਕਾਂ ਨੂੰ ਪ੍ਰੇਰਿਤ ਕੀਤਾ। ਅੰਤਰ, ਸੰਵਾਦ, ਨਦੀ, ਸ਼ਬਦਾਂ ਦੀ ਆਗੋਸ਼ ਆਦਿ ਕਿਤਾਬਾਂ ਦੇ ਲੇਖਕ ਤਰਲੋਚਨ ਮੀਰ ਪੰਜਾਬੀ ਲੇਖਕ ਸਭਾ ਸਮਾਣਾ ਦੇ ਪ੍ਰਤੀਨਿਧ ਵੀ ਹਨ ਜਿੱਥੇ ਉਹ ਆਪਣੇ ਇਲਾਕੇ ਦੇ ਹੋਰ ਨੌਜਵਾਨ ਲੇਖਕਾਂ ਨੂੰ ਲਿਖਣ ਅਤੇ ਪੜ੍ਹਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਉਹਨਾਂ ਨੇ ਮੌਜੂਦਾ ਲੇਖਕਾਂ ਅਤੇ ਪੰਜਾਬੀ ਕਵਿਤਾ ਦੀ ਦਿਸ਼ਾ ਅਤੇ ਦਸ਼ਾ ਬਾਰੇ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਲੇਖਕਾਂ ਨੂੰ ਸਮਾਜ ਦੇ ਦੱਬੇ ਕੁਚਲੇ ਪੀੜਤ ਲੋਕਾਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਲਿਖਣ ਲਈ ਪ੍ਰੇਰਿਤ ਕੀਤਾ। ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਸ਼ਾਇਰ ਰਾਜਵੀਰ ਸਿੰਘ ਮੱਲੀ ਅਤੇ ਬਲਵੰਤ ਪ੍ਰੀਤ ਵੀ ਉਚੇਚੇ ਤੌਰ ਤੇ ਪਹੁੰਚੇ। ਰੂਬਰੂ ਸਮੇਂ ਪੰਜਾਬੀ ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਦੇ ਪ੍ਰਧਾਨ ਕੁਲਵੰਤ ਖਨੌਰੀ, ਕਰਨੈਲ ਸਿੰਘ ਬੀਂਬੜ, ਬਲਜੀਤ ਸਿੰਘ ਬਾਂਸਲ ਅਤੇ ਹੋਰ ਲੇਖਕਾਂ ਵੱਲੋਂ ਤਰਲੋਚਨ ਮੀਰ ਜੀ ਨੂੰ ਉਹਨਾਂ ਦੀ ਜ਼ਿੰਦਗੀ ਅਤੇ ਲੇਖਣੀ ਬਾਰੇ ਸਵਾਲ ਵੀ ਕੀਤੇ ਜਿਨਾਂ ਦੇ ਉਹਨਾਂ ਨੇ ਬੜੇ ਢੁਕਵੇਂ ਜਵਾਬ ਦਿੱਤੇ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਕੇਦਰੀ ਸਾਹਿਤ ਸਭਾ ਦੇ ਸਕੱਤਰ ਰਜਿੰਦਰ ਸਿੰਘ ਰਾਜਨ ਦੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਗੀਤ ਉਪਰੰਤ ਉਮੇਸ਼ ਘਈ, ਜਗਤਾਰ ਸਿੰਘ ਸਕਰੌਦੀ, ਪਵਨ ਕੁਮਾਰ ਹੋਸੀ, ਕੇਸਰ ਸਿੰਘ ਬਾਲਦ ਖੁਰਦ, ਮੀਤ ਸਕਰੌਦੀ, ਹਰਵੀਰ ਸਿੰਘ ਬਾਗੀ, ਗੁਰਜੰਟ ਬੀਂਬੜ, ਰਾਜਵੀਰ ਸਿੰਘ ਮੱਲ੍ਹੀ, ਬਲਵੰਤ ਪ੍ਰੀਤ, ਚਰਨਜੀਤ ਸਿੰਘ ਮੀਮਸਾ, ਬਲਜੀਤ ਸਿੰਘ ਬਾਂਸਲ ਧੂਰੀ, ਪ੍ਰਗਟ ਘੁਮਾਣ ਰੇਤਗੜ੍ਹ, ਰਜਿੰਦਰ ਚੋਪੜਾ, ਕਰਨੈਲ ਸਿੰਘ ਬੀਂਬੜ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly