*ਚੰਗੇਰੇ ਜੀਵਨ ਤੇ ਸਮਾਜ ਦੇ ਮਾਣ ਦਾ ਸਿਹਰਾ ਵਿਗਿਆਨ ਸਿਰ* *ਚੇਤਨਾ ਕੈਂਪ ਭਵਿੱਖ ਨੂੰ ਰੁਸ਼ਨਾਉਣ ਦਾ ਉੱਦਮ* : *ਭਦੌੜ*

ਵਿਗਿਆਨਕ ਚੇਤਨਾ ਕੈਂਪ ਵਿੱਚ ਨੈਸ਼ਨਲ ਐਵਾਰਡੀ ਜਸਵਿੰਦਰ ਸਿੰਘ ਪਟਿਆਲਾ ਚਮਤਕਾਰਾਂ ਪਿੱਛੇ ਵਿਗਿਆਨ ਦੌਰਾਨ ਪੇਸ਼ਕਾਰੀ ਕਰਦੇ ਹੋਏ
ਬਰਨਾਲਾ (ਸਮਾਜ ਵੀਕਲੀ) ਸਥਾਨਕ ਤਰਕਸ਼ੀਲ ਭਵਨ ਵਿੱਚ ਲੱਗੇ ਸੂਬਾਈ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਦੇ ਦੂਸਰੇ ਦਿਨ ਅੱਜ ਦਿਨ ਭਰ ਵੱਖ ਵੱਖ ਸ਼ੈਸ਼ਨਾਂ ਵਿੱਚ ਚੇਤਨਾ, ਗਿਆਨ ਦੀ ਚਰਚਾ ਦਾ ਪ੍ਰਵਾਹ ਚਲਦਾ ਰਿਹਾ।ਜਿਸ ਨੂੰ ਕੈਂਪ ਵਿੱਚ ਸ਼ਾਮਲ ਪੰਜਾਬ ਭਰ ਦੇ ਦੂਰ ਦੁਰਾਡੇ ਖੇਤਰਾਂ ਤੋਂ ਆਏ ਵਿਦਿਆਰਥੀਆਂ ਨੇ ਆਪਣੇ ਮਨ ਮਸਤਕ ਵਿੱਚ ਵਸਾਇਆ।ਕੈਂਪ ਦੇ ਪਹਿਲੇ ਸੈਸ਼ਨ ਵਿੱਚ ਜਸਵੰਤ ਮੁਹਾਲੀ ਨੇ ਚੰਗੀ ਜੀਵਨ ਜਾਂਚ ਤੇ ਚਰਚਾ ਕਰਦਿਆਂ ਅਧਿਐਨ ਕਰਨਾ, ਚੰਗਾ ਕਰਨ ਦੀ ਆਦਤ ਪਾਉਣਾ ਤੇ ਜ਼ਿੰਦਗੀ ਦਾ ਕੋਈ ਮਕਸਦ ਮਿਥ ਕੇ ਨਵੇਂ ਰਾਹ ਤਲਾਸ਼ਣ ਨੂੰ ਸਫਲਤਾ ਵੱਲ ਜਾਂਦਾ ਰਾਹ ਦੱਸਿਆ। ਨਾਮਵਰ ਤਰਕਸ਼ੀਲ ਚਿੰਤਕ ਤੇ ਲੇਖਕ ਰਾਜਪਾਲ ਸਿੰਘ ਨੇ   ਜੀਵ ਵਿਕਾਸ ਦੀ ਪ੍ਰਕਿਰਿਆ ਤੇ ਚਰਚਾ ਕਰਦਿਆਂ ਪਹਿਲੇ ਮਨੁੱਖ ਦੇ ਹੋਂਦ ਵਿੱਚ ਆਉਣ ਦੀ ਕਹਾਣੀ ਨੂੰ ਭਾਵਪੂਰਤ ਤੇ ਸੌਖੇਰੇ ਢੰਗ ਨਾਲ ਸਮਝਾਇਆ।ਜਿਸ ਨੇ ਵਿਦਿਆਰਥੀਆਂ ਦੇ ਮਨ ਮਸਤਕ ਤੇ ਚੇਤਨਾ ਦੀ ਇਬਾਰਤ ਲਿਖੀ।
          ਕੈਂਪ ਦੇ ਦੂਸਰੇ ਸ਼ੈਸ਼ਨ ਵਿੱਚ ਚਮਤਕਾਰਾਂ ਪਿੱਛੇ ਵਿਗਿਆਨ ਵਿਸ਼ੇ ਤੇ ਨੈਸ਼ਨਲ ਐਵਾਰਡੀ ਲੈਕਚਰਾਰ ਜਸਵਿੰਦਰ ਸਿੰਘ ਪਟਿਆਲਾ ਨੇ ਰੌਚਿਕ ਢੰਗ ਤਰੀਕੇ ਨਾਲ ਵਿਦਿਆਰਥੀਆਂ ਦੇ ਮਨਾਂ ਵਿਚਲੇ ਸਾਰੇ ਸ਼ੰਕੇ ਨਵਿਰਤ ਕੀਤੇ।ਉਨ੍ਹਾਂ ਆਖਿਆ ਕਿ ਗਿਆਨ ਸਮੁੰਦਰ ਵਿਚਲੇ ਅਨੇਕਾਂ ਹੀਰੇ ਮੋਤੀ ਜੀਵਨ ਤੇ ਸਮਾਜ ਦਾ ਮਾਣ ਬਣਦੇ ਹਨ। ਜਿਸਦਾ ਸਿਹਰਾ ਵਿਗਿਆਨ ਨੂੰ ਜਾਂਦਾ ਹੈ।ਉਨ੍ਹਾਂ ਚੇਤਨਾ ਕੈਂਪ ਵਿੱਚ ਆਪਣੀਆਂ ਦਿਲਚਸਪ ਤੇ ਹੈਰਾਨ ਕਰਨ ਵਾਲੀਆਂ ਪੇਸ਼ਕਾਰੀਆਂ ਨਾਲ ਦਰਸਾਇਆ ਕਿ ਵਿਗਿਆਨ ਵਾਪਰਨ ਵਾਲੀ ਹਰ ਘਟਨਾ ਪਿੱਛੇ ਕੋਈ ਨਾ ਕੋਈ ਕਾਰਣ ਹੁੰਦਾ ਹੈ। ਜਿਸ ਦੀ ਸੱਚਾਈ ਪਰਖ ਪੜਚੋਲ ਨਾਲ ਸਾਹਮਣੇ ਆਉਂਦੀ ਹੈ। ਜਦਕਿ ਚਮਤਕਾਰਾਂ ਦੀ ਆਪਣੇ ਆਪ ਵਿੱਚ ਕੋਈ ਹੋਂਦ ਨਹੀਂ ਹੁੰਦੀ।
    ਆਖ਼ਰੀ ਸ਼ੈਸ਼ਨ ਵਿੱਚ ਹੋਈ ਭਾਵਪੂਰਤ ਚਰਚਾ ਦੀ ਸਰਾਹਨਾ ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਆਖਿਆ ਕਿ ਵਿਦਿਆਰਥੀਆਂ ਲਈ ਲਗਾਇਆ ਜਾ ਰਿਹਾ ਇਹ ਵਿਗਿਆਨਕ ਚੇਤਨਾ ਕੈਂਪ ਭਵਿੱਖ ਨੂੰ ਰੁਸ਼ਨਾਉਣ ਦਾ ਉੱਦਮ ਹੈ।ਜਿਸ ਨਾਲ ਵਿਦਿਆਰਥੀ ਵਰਗ ਨੂੰ ਸੋਚਣ, ਸਮਝਣ ਤੇ ਪਰਖਣ ਦੀ ਸੁਚੱਜੀ ਆਦਤ ਪਾ ਕੇ ਉਨ੍ਹਾਂ ਦੇ ਮਨਾਂ ਵਿੱਚੋਂ ਅਗਿਆਨਤਾ ਤੇ ਅੰਧਵਿਸ਼ਵਾਸਾਂ ਦਾ ਮੁਕੰਮਲ ਸਫ਼ਾਇਆ ਕਰਨਾ ਹੈ। ਕੈਂਪ ਵਿੱਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਾਮ ਸਵਰਨ ਲੱਖੇਵਾਲੀ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਪਰਮਵੇਦ, ਰਾਮ ਕੁਮਾਰ ਪਟਿਆਲਾ,ਸੰਦੀਪ ਧਾਰੀਵਾਲ ਭੋਜਾਂ,ਜੋਗਿੰਦਰ ਕੁੱਲੇਵਾਲ,ਸੁਰਜੀਤ ਟਿੱਬਾ,ਗੁਰਪ੍ਰੀਤ ਸ਼ਹਿਣਾ,ਅਵਤਾਰ ਦੀਪ,ਗਿਆਨ ਸਿੰਘ ਬਠਿੰਡਾ,ਕੁਲਦੀਪ ਨੈਣੇਵਾਲ,ਮਨੋਜ ਮਲਿਕ, ਪ੍ਰਿੰਸੀਪਲ ਹਰਿੰਦਰ ਕੌਰ ਮੁਹਾਲੀ ਆਦਿ  ਤਰਕਸ਼ੀਲ ਆਗੂ ਵੀ ਹਾਜ਼ਰ ਸਨ।
ਮਾਸਟਰ ਪਰਮਵੇਦ 
ਜ਼ੋਨ ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleCWC ਦੀ ਬੈਠਕ ‘ਚ ਮੱਲਿਕਾਰਜੁਨ ਖੜਗੇ ਨੇ ਦਿੱਤੀ ਸਲਾਹ, 24 ਘੰਟੇ, 365 ਦਿਨ ਲੋਕਾਂ ‘ਚ ਰਹਿਣਾ ਹੋਵੇਗਾ
Next articleਰਿਸ਼ਤਿਆਂ ਦੇ ਭਾਰ