ਇਹ ਥੱਪੜ ਪੰਜਾਬ ਵਿਰੋਧੀ ਤਾਕਤਾਂ ਦੇ ਮੂੰਹ ਤੇ ਪਿਆ – ਪੀ ਕੇ ਯੂ (ਬਾਗੀ)

ਭੈਣ ਕੁਲਵਿੰਦਰ ਕੌਰ ਤੇ ਪਰਿਵਾਰ ਨਾਲ ਖੜ੍ਹੇ ਹਾਂ -ਭੰਡਾਲ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ)- ਪੰਜਾਬ ਗੁਰੂਆਂ, ਪੀਰਾਂ,ਸੂਰਵੀਰ ਯੋਧਿਆਂ, ਬਹਾਦਰਾਂ ਦੀ ਧਰਤੀ ਹੈ। ਇਥੋਂ ਦੇ ਲੋਕ ਕਿਰਤ ਕਰੋ ਵੰਡ ਛੱਕੋ ਨਾਮ ਜਪੋ ਦੇ ਫ਼ਲਸਫੇ ਤੇ ਪਹਿਰਾ ਦਿੰਦੇ ਹਨ। ਇਤਿਹਾਸ ਗਵਾਹ ਹੈ ਕਿ ਪੰਜਾਬ ਪੰਜਾਬੀ ਹਮੇਸ਼ਾ ਜ਼ੁਲਮ ਦੇ ਖਿਲਾਫ਼ ਲੜਦੇ ਆਏ ਹਨ। ਇਹਨਾਂ ਨਾ ਕਿਸੇ ਦੀ ਈਨ ਮੰਨੀ ਹੈ ਤੇ ਨਾ ਕਦੇ ਕਿਸੇ ਮਜ਼ਲੂਮ ਤੇ ਜ਼ੁਲਮ ਕੀਤਾ ਹੈ ਤੇ ਨਾ ਹੀ ਉਸ ਤੇ ਹੁੰਦੇ ਧੱਕੇ ਨੂੰ ਸਹਿਣ ਕੀਤਾ ਹੈ। ਚੰਡੀਗੜ੍ਹ ਏਅਰਪੋਰਟ ਤੇ ਬੀ ਜੇ ਪੀ ਪਾਰਟੀ ਦੀ ਮੰਡੀ ਤੋਂ ਮੈਂਬਰ ਪਾਰਲੀਮੈਂਟ ਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੇ ਪੰਜਾਬ ਦੀ ਧੀ ਕੁਲਵਿੰਦਰ ਕੌਰ ਵੱਲੋਂ ਜੋ ਥੱਪੜ ਮਾਰਨ ਦੀ ਘਟਨਾ ਸਾਹਮਣੇ ਆਈ ਹੈ ਬਾਰੇ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ, ਸੂਬਾ ਮੀਤ ਪ੍ਰਧਾਨ ਬੋਹੜ ਸਿੰਘ ਹਜਾਰਾ ਨੇ ਕਿਹਾ  ਉਕਤ ਅਭਿਨੇਤਰੀ ਵੱਲੋਂ ਦਿੱਲੀ ਸੰਘਰਸ਼ ਦੋਰਾਨ ਧਰਨੇ ਤੇ ਬੈਠੀਆਂ ਸਾਡੀਆਂ ਮਾਤਾਵਾਂ ਭੈਣਾਂ ਨੂੰ ਸੌ ਸੌ ਰੁਪਏ ਦਿਹਾੜੀ ਤੇ ਵਿਕਾਊ ਕਿਹਾ ਗਿਆ, ਕਦੇ ਖਾਲਿਸਤਾਨੀ, ਕਦੇ ਵੱਖਵਾਦੀ, ਕਦੇ ਅੱਤਵਾਦੀ ਕਹਿ ਪੰਜਾਬ ਪ੍ਰਤੀ ਹਮੇਸ਼ਾ ਸ਼ਬਦੀ ਜ਼ਹਿਰ ਉਗਲਿਆ ਗਿਆ।ਪਰੰਤੂ ਕੰਗਣਾ ਇਤਿਹਾਸ ਤੋਂ ਜਾਣੂ ਨਹੀਂ ਹੈ ਕਿ ਇਸ ਮੁਲਕ ਨੂੰ ਆਜ਼ਾਦ ਕਰਵਾਉਣ ਵਿਚ 95% ਯੋਗਦਾਨ ਪੰਜਾਬੀਆਂ ਦਾ ਹੈ। ਮੁਗਲ ਕਾਲ ਤੋਂ ਲੈ ਅੱਜ ਤੱਕ ਭਾਰਤ ਤੇ ਹੋਏ ਹਮਲਿਆਂ ਮੂਹਰੇ ਹਿੱਕ ਡਾਹ ਪੰਜਾਬ ਹੀ ਖੜਦਾ ਰਿਹਾ ਹੈ। ਮੋਜੂਦਾ ਸਮੇਂ ਵੀ ਪੰਜ ਵਿਚੌ ਚਾਰ ਲਾਸ਼ਾਂ ਜੋ ਤਿਰੰਗੇ ਵਿਚ ਲਪੇਟ ਬਾਡਰਾਂ ਤੋਂ ਆਉਂਦੀਆਂ ਹਨ। ਉਹ ਪੰਜਾਬੀਆਂ ਦੀਆਂ ਹੁੰਦੀਆਂ ਹਨ। ਸਾਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਕਿਸੇ ਆਰ ਐਸ ਐਸ ਦੇ ਨੁਮਾਇੰਦੇ ਕੋਲੋਂ ਲੈਣ ਦੀ ਲੋੜ ਨਹੀਂ ਹੈ ਕਿ ਅਸੀ ਕਿੰਨੇ ਦੇਸ਼ ਭਗਤ ਹਾਂ। ਕੰਗਣਾ ਰਣੌਤ ਦੇ ਮੂੰਹ ਤੇ ਪਿਆ ਇਹ ਥੱਪੜ ਉਹਨਾਂ ਪੰਜਾਬ ਵਿਰੋਧੀ ਤਾਕਤਾਂ ਦੇ ਮੂੰਹ ਤੇ ਵੱਜਿਆ ਜੋ ਪੰਜਾਬ ਪੰਜਾਬੀਅਤ ਨੂੰ ਹਮੇਸ਼ਾ ਬਦਨਾਮ ਕਰਨ ਲਈ ਉਤਾਵਲੀਆਂ ਰਹਿੰਦੀਆਂ ਹਨ। ਉਕਤ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੀ ਧਰਤੀ ਤੇ ਹਰੀ ਸਿੰਘ ਨਲੂਆ ਤੇ ਮਾਤਾ ਭਾਗ ਕੌਰ ਦੀਆਂ ਵਾਰਸਾਂ ਅਜੇ ਜਿਊਂਦੀਆਂ ਹਨ।ਪੰਜਾਬ ਕਿਸਾਨ ਯੂਨੀਅਨ (ਬਾਗੀ) ਭੈਣ ਕੁਲਵਿੰਦਰ ਕੌਰ ਤੇ ਉਸਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਖੜੀ ਹੈ। ਜੇਕਰ ਭੈਣ ਕੁਲਵਿੰਦਰ ਕੌਰ ਨਾਲ ਕੇਂਦਰੀ ਜਾਂ ਪੰਜਾਬ ਸਰਕਾਰ ਵੱਲੋਂ ਬਿਨਾਂ ਜਾਂਚ ਪੜਤਾਲ ਤੋਂ ਕਿਸੇ ਵੀ ਕਿਸਮ ਦੀ ਵਧੀਕੀ ਕੀਤੀ ਜਾਂਦੀ ਹੈ ਜਾਂ ਪਰਿਵਾਰਕ ਮੈਂਬਰਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ ਤਾਂ ਜੱਥੇਬੰਦੀ ਵੱਲੋਂ ਪਰਿਵਾਰ ਦਾ ਹਰ ਸੰਘਰਸ਼ ਵਿੱਚ ਅੱਗੇ ਹੋ ਸਾਥ ਦਿੱਤਾ ਜਾਵੇਗਾ। ਜੱਥੇਬੰਦੀ ਨੇ ਮੰਗ ਕੀਤੀ ਹੈ ਕਿ ਇਸ ਸਾਰੀ ਘਟਨਾ ਦੀ ਬਰੀਕੀ ਨਾਲ ਛਾਣ ਬੀਨ ਕੀਤੀ ਜਾਵੇ।ਕਿ ਕਿੰਨਾ ਹਲਾਤਾਂ ਵਿੱਚ ਭੈਣ ਕੁਲਵਿੰਦਰ ਕੌਰ ਨੂੰ ਇਹ ਕਦਮ ਚੁੱਕਣਾਂ ਪਿਆ। ਇਸ ਸਮੇਂ ਸੂਬਾ ਖਜਾਨਚੀ ਹਰਨੇਕ ਸਿੰਘ ਜੈਨਪੁਰ, ਸੂਬਾ ਸਲਾਹਕਾਰ ਪਰਮਜੀਤ ਸਿੰਘ ਖਾਲਸਾ, ਜ਼ਿਲ੍ਹਾ ਸਕੱਤਰ ਨਿਸ਼ਾਨ ਸਿੰਘ ਪੱਸਣ ਕਦੀਮ , ਜ਼ਿਲ੍ਹਾ ਪ੍ਰੈਸ ਸਕੱਤਰ ਲਖਵਿੰਦਰ ਸਿੰਘ,ਜੋਨ ਆਗੂ ਸੁਖਦੇਵ ਸਿੰਘ ਖੀਰਾਂਵਾਲੀ ਆਦਿ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੀਕੇਯੂ ਤੋਤੇਵਾਲ ਮਹਿਲਾ ਜਵਾਨ ਕੁਲਵਿੰਦਰ ਕੌਰ ਦੇ ਨਾਲ ਚਟਾਨ ਵਾਂਗ ਖੜੇਗੀ-ਸੁੱਖ ਗਿੱਲ ਮੋਗਾ
Next articleਐਨ ਜੀ ਓ ਬੀ ਸੀ ਐਸ ਨੇ ਮਨਾਇਆ ਵਾਤਾਵਰਨ ਦਿਵਸ,ਵਾਤਾਵਰਨ ਦੀ ਸਾਂਭ ਸੰਭਾਲ ਸਾਡਾ ਨੈਤਿਕ ਫਰਜ਼-ਪੂਰਨ ਚੰਦ