ਰੋਟਰੀ ਕਲੱਬ ਹੁਸ਼ਿਆਰਪੁਰ ਵਲੋਂ ਐਡਵੋਕੇਟ ਅਰਵਿੰਦ ਸੂਦ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ)  ਰੋਟਰੀ ਕਲੱਬ ਆਫ ਹੁਸ਼ਿਆਰਪੁਰ ਦੀ ਵਿਸ਼ੇਸ਼ ਬੈਠਕ ਪ੍ਰਧਾਨ ਯੁਗੇਸ਼ ਚੰਦਰ ਸੈਣੀ  ਦੀ ਪ੍ਰਧਾਨਗੀ ਵਿੱਚ ਰੋਟਰੀ ਭਵਨ ਵਿਖੇ ਹੋਈ ਜਿਸ ਵਿੱਚ ਰੋਟਰੀ ਕਲੱਬ ਦੇ ਮੈਂਬਰ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸ਼ਾਮਿਲ ਹੋਏ।
ਕਲੱਬ ਵਲੋਂ ਇੱਕ ਸੈਮੀਨਰ ਰੱਖਿਆ ਸੀ ਜਿਸ ਦਾ ਵਿਸ਼ਾ ਐਵਰੈਸਟ ਚੋਟੀ ਤੇ ਜਾਣ ਦਾ ਤਜਰਬਾ ਅਤੇ ਤਰੀਕਾ ਜਿਸ ਵਿੱਚ ਮੁੱਖ ਵਕਤਾ ਦੇ ਤੌਰ ਤੇ ਰੁਟੇਰੀਅਨ ਐਚ.ਐਸ  ਵਿਰਕ ਸਮਾਜ ਸੇਵਕ ਮਾਹਰ ਦਸੂਹਾ ਤੋਂ ਵਿਸ਼ੇਸ਼ ਰੂਪ ਵਿੱਚ ਆਏ ਅਤੇ ਉਹਨਾਂ ਨੇ ਐਵਰੈਸਟ ਚੋਟੀ ਤੇ ਜੋ ਖੁਦ ਗਏ ਸਨ ਅਤੇ ਉੱਥੇ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਆਕਸੀਜਨ ਦੀ ਕਮੀ, ਖੁਰਾਕ ਦੀ ਕਮੀ, ਮੌਸਮ ਦੀ ਖਰਾਬੀ, ਘੱਟ ਤਾਪਮਾਨ ਸਬੰਧੀ ਪੂਰੀ ਜਾਣਕਾਰੀ ਦਿੱਤੀ। ਆਪਣਾ ਤਜਰਬਾ ਅਤੇ ਹੋਰ ਰੁਟੇਰੀਅਨ ਨੂੰ ਉੱਥੇ ਜਾਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਰੋਟਰੀ ਕਲੱਬ ਦੇ ਮੈਬਰਾਂ ਵਲੋਂ ਉਹਨਾਂ ਦਾ ਵਿਸ਼ੇਸ਼ ਰੂਪ ਵਿੱਚ ਸਨਮਾਨ ਕੀਤਾ ਗਿਆ। ਕਲੱਬ ਵੱਲੋਂ ਐਡਵੋਕੇਟ ਅਰਵਿੰਦ ਸੂਦ ( ਫਿਗਰ ਪ੍ਰਿੰਟ ਮਾਹਰ ਜਿਲ੍ਹਾ ਕੋਰਟ ਕੰਪਲੈਕਸ ਹੁਸ਼ਿਆਰਪੁਰ) ਵਿਖੇ ਕੰਮ ਕਰਦੇ ਹਨ। ਉਹਨਾਂ ਦੀਆ ਆਪਣੇ ਖੇਤਰ ਵਿੱਚ ਵਿਸ਼ੇਸ਼ ਸੇਵਾਵਾਂ ਅਤੇ ਤਕਰੀਬਨ ਸਾਰੇ ਪੰਜਾਬ. ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਵਿੱਚ ਆਪਣੀਆਂ ਵਿਸ਼ੇਸ਼ ਮਾਹਰ ਸੇਵਾਵਾਂ ਦੇਣ ਦੇ ਪ੍ਰਤੀ ਅਤੇ ਦੋਸ਼ੀਆਂ ਦੀ ਪਹਿਚਾਣ ਕਰਾਉਣ ਲਈ ਅਤੇ ਹੁਸ਼ਿਆਰਪੁਰ ਦਾ ਨਾਮ ਰੋਸ਼ਨ ਕਰਨ ਲਈ ਰੋਟਰੀ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਰੋਟਰੀ ਕਲੱਬ ਨੇ ਦੱਸਿਆ ਕਿ ਅਰਵਿੰਦ ਸੂਦ ਦਾ ਹੁਸ਼ਿਆਰਪੁਰ ਵਿੱਚ ਨਾਮ ਬੋਲਦਾ ਹੈ ਅਤੇ ਇਹਨਾਂ ਦੀ ਰਿਪੋਰਟ ਅਤੇ ਸਲਾਹ ਨੂੰ ਕੋਰਟਾਂ, ਪੁਲਿਸ ਵਿਭਾਗਾਂ , ਹਾਈ ਕੋਰਟ ਵਿੱਚ ਮੰਨਿਆ ਜਾਂਦਾ ਹੈ ਅਤੇ ਅਰਵਿੰਦ ਸੂਦ ਬੜੇ ਹੀ ਨਿੱਘੇ ਸੁਭਾਅ ਅਤੇ ਸੇਵਾ ਭਾਵਨਾ ਵਾਲੇ ਹਨ। ਐਡਵੋਕੇਟ ਅਰਵਿੰਦ ਸੂਦ ਨੇ ਰੋਟਰੀ ਕਲੱਬ ਮੈਂਬਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਅਤੇ ਇਸ ਸਨਮਾਨ ਦੇ ਲਈ ਇਹਨਾਂ ਦੇ ਰਿਣੀ ਹਨ। ਇਸ ਮੌਕੇ ਤੇ ਰੋਟੇਰੀਅਨ ਜੀ.ਐਸ. ਬਾਵਾ, ਸੁਰਿੰਦਰ ਵਿੱਜ, ਅਰੁਣ ਜੈਨ, ਸੰਜੀਵ ਅਰੋੜਾ, ਸਨੇਹ ਜੈਨ, ਰਜਿੰਦਰ ਮੋਦਗਿਲ, ਰਵੀ ਜੈਨ, ਅਸ਼ੋਕ ਜੈਨ, ਡਾਕਟਰ ਰਣਜੀਤ, ਸੰਜੀਵ ਕੁਮਾਰ, ਟਮਾਟਨੀ ਆਹਲੂਵਾਲੀਆਂ, ਲੇਂਪੀ ਆਹਲੂਵਾਲੀਆਂ, ਐਚ.ਐਸ. ਵਿਰਕ, ਦੀਪਕ ਬਹਲ, ਅਰਵਿੰਦ ਸੂਦ, ਚੰਦਰ ਸ਼ਰੀਨ, ਡਾ. ਸ਼ੁਭਕਰਮਨਜੀਤ ਸਿੰਘ ਬਾਵਾ ਆਦਿ ਹਾਜ਼ਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article‘ਹਕੀਕਤ ‘(ਕਹਾਣੀ)
Next articleਹੁਸ਼ਿਆਰਪੁਰ ਦੇ ਵਾਰਡਾਂ ਦੇ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ – ਜਾਵੇਦ ਖਾਨ