ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਕਮਾਲ ਕੇ ਟੋਲ ਪਲਾਜ਼ਾ ਅਣਮਿੱਥੇ ਸਮੇਂ ਲਈ ਬੰਦ
ਰੇਟ ਨਾ ਘਟਾਇਆ ਤਾਂ ਪੰਜਾਬ ਦੇ ਟੋਲ ਫ੍ਰੀ ਕੀਤੇ ਜਾਣਗੇ – ਫੁਰਮਾਨ ਸਿੰਘ ਸੰਧੂ
ਕਮਾਲਕੇ ,-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਸੂਬਾ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਹੇਠ ਕਮਾਲ ਕੇ ਜਲੰਧਰ ਰੋਡ ਤੇ ਦਰਿਆ ਵਾਲਾ ਟੋਲ ਪਲਾਜ਼ਾ ਅਣਮਿੱਥੇ ਸਮੇਂ ਲਈ ਬੰਦ ਕਰ ਦਿਤਾ।
ਇਸ ਮੌਕੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਦੱਸਿਆ ਕਿ ਇਲੈਕਸ਼ਨ ਤੋਂ ਤੁਰੰਤ ਬਾਅਦ ਸਰਕਾਰ ਦਾ ਜਨਤਾ ਪ੍ਰਤੀ ਐਕਸ਼ਨ ਨਿੰਦਣਯੋਗ ਹੈ। ਜਨਤਾ ਪਹਿਲਾਂ ਹੀ ਮਹਿਗਾਈ ਦੀ ਮਾਰ ਹੇਠ ਪਿਸ ਰਹੀ ਹੈ ਸਰਕਾਰ ਵੱਲੋਂ ਟੋਲ ਪਲਾਜ਼ਾ ਟੈਸਟ ਵਿਚ ਵਾਧਾ ਕਰਕੇ ਜਨਤਾ ਨਾਲ ਥੋਖਾ ਕੀਤਾ ਹੈ। ਇਸ ਲਈ ਭਾਰਤੀ ਕਿਸਾਨ ਯੂਨੀਅਨ ਦੇ ਜਿੰਨੇ ਵੀ ਵਰਕਰ ਪਿੰਡ ਰੌਲੀ , ਸਿੰਘਪੁਰ , ਕੰਨੀਆਂ , ਬਹਾਦਰਗਿਆਂ ਵਾਲੇ ,ਕੋਰਟ ਹਿੱਸੇ ਖਾਣ ਵਾਲੇ ਸਾਰਿਆਂ ਵੱਲੋਂ ਇਕੱਠੇ ਹੋ ਕੇ ਕਮਾਲਕੇ ਦਰਿਆ ਵਾਲਾ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਹੈ। ਇਸੇ ਤਰ੍ਹਾਂ ਜੇਕਰ ਮੋਦੀ ਸਰਕਾਰ ਵੱਲੋਂ ਆਪਣਾ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਪੰਜਾਬ ਦੇ ਸਾਰੇ ਟੋਲ ਫ੍ਰੀ ਕੀਤੇ ਜਾਣਗੇ। ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਵੱਲੋਂ ਵੱਧ ਤੋਂ ਵੱਧ ਕਿਸਾਨ ਆਗੂਆਂ ਨੂੰ ਕਮਾਲ ਕੇ ਪੁੱਜਣ ਦੀ ਅਪੀਲ ਕੀਤੀ ਇਸ ਮੌਕੇ ਜਿਲਾ ਪ੍ਰਧਾਨ ਸੁੱਖਾ ਸਿੰਘ ਵਿਰਕ ਅਤੇ ਤਹਿਸੀਲ ਪ੍ਰਧਾਨ ਸੁਰਜੀਤ ਸਿੰਘ ਰੰਧਾਵਾ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly