ਪੀਰ ਨੌਗੱਜਾ ਦੀ ਦਰਗਾਹ ਤੇ ਲੱਗਾ ਸਲਾਨਾ ਮੇਲਾ

ਲੁਧਿਆਣਾ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਪਿੰਡ ਇਆਲੀ ਖੁਰਦ ਵਿਖੇ ਪੀਰ ਨੌਗੱਜਾ ਦੇ ਸਲਾਨਾ ਮੇਲਾ ਸਮੂਹ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਾਈ ਚੰਦੂ ਸ਼ਾਹ ਅਤੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਸਾਈ ਧਰਮਿੰਦਰ ਸ਼ਾਹ ਜੀ ਤੇ ਸਾਈ ਪੱਪੂ ਸ਼ਾਹ ਜੀ ਵੱਲੋਂ ਝੰਡੇ ਦੀ ਰਸਮ ਅਤੇ ਚਿਰਾਗ ਰੋਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਗੁਰਦਾਸਪੁਰ ਕੈੜਾ, ਟੋਨੀ ਇਆਲੀ ਦੀਆਂ ਜੋੜੀਆਂ ਸਹਿਤ ਕਵਾਲ ਗਾਇਨ ਕੀਤੇ। ਇਸ ਦੌਰਾਨ ਸ੍ਰੀ ਗੁਰੂ ਰਵਿਦਾਸ ਯੂਥ ਕਲੱਬ ਇਆਲੀ ਖੁਰਦ ਅਤੇ ਭਾਈ ਘਨੱਈਆ ਜਲ ਬਚਾਓ ਜਲ ਪੂਰਤੀ ਇੰਟਰਨੈਸ਼ਨਲ ਸੰਗਠਨ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਬੋਪਾਰਾਏ ਵੱਲੋਂ ਸਾਈ ਚੰਦੂ ਸ਼ਾਹ ਜੀ ਮੁਖ ਸੇਵਾਦਾਰ ਗੱਦੀ ਨਸ਼ੀਨ, ਸਾਈ ਧਰਮਿੰਦਰ ਜੀ, ਸਾਈ ਪੱਪੂ ਸ਼ਾਹ ਜੀ ਨੂੰ ਵਧਾਈ ਜਿੰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਅਤੇ ਮੇਲੇ ਸਾਡੀ ਸੱਭਿਆਚਾਰਕ ਸਾਂਝ ਦਾ ਪ੍ਰਤੀਕ ਹਨ। ਉਹਨਾਂ ਕਿਹਾ ਕਿ ਪਿੰਡ ਵਿੱਚ ਲਗਾਏ ਜਾਂਦੇ ਮੇਲਿਆਂ ਸਦਕਾ ਹੀ ਪੰਜਾਬੀ ਵਿਰਸਾ ਅੱਜ ਵੀ ਦੁਨੀਆਂ ਭਰ ਵਿੱਚ ਆਪਣੀ ਵੱਖਰੀ ਪਹਿਚਾਣ ਛੱਡਦਾ ਹੈ। ਇਸ ਸਮੇਂ ਸਮੂਹ ਸੰਗਤ ਨੇ ਇਕੱਤਰ ਹੋ ਕੇ ਨਿਆਜ ਤਿਆਰ ਕੀਤੀ ਅਤੇ ਗੁਰੂ ਕੇ ਅਤੁੱਟ ਭੰਡਾਰੇ ਚਲਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਘੋਗਰਾਣਾ, ਨਗਿੰਦਰ ਸਿੰਘ ਬੋਪਾ ਰਾਏ, ਸਨੀ ਚੰਡਾਲੀਆ, ਰਵੀ, ਭਿੰਦਾ, ਜੀਵਾ, ਜੱਗਾ, ਹਰਪ੍ਰੀਤ ਸਿੰਘ, ਘਣਸ਼ਰਾਮ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੱਤਰਕਾਰ ਦੇਵ ਸਰਾਭਾ ਦੀ ਛੋਟੀ ਭੈਣ ਸਿਰ ਵਿੱਚ ਤਿੱਖੇ ਹਥਿਆਰ ਨਾਲ ਮਾਰੀ ਸੱਟ ਨੂੰ ਲਿਖਿਆ ਵਲੰਟ,ਹੋਵੇਗੀ ਦੁਬਾਰਾ ਜਾਂਚ, ਦੋਸੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ : ਮੋਰਕਰੀਮਾ, ਰਕਬਾ
Next articleਮਾਮਲਾ ਮੋਦੀ ਸਰਕਾਰ ਵੱਲੋਂ ਟੋਲ ਟੈਕਸ ਵਧਾਉਣ ਦਾ