ਵਿਸ਼ਵ ਸਾਈਕਲਿੰਗ ਡੇ ਉੱਪਰ ਫਿੱਟ ਬਾਈਕਰ ਕਲੱਬ ਨੇ ਕੱਢੀ ਜਾਗਰੂਕਤਾ ਰੈਲੀ ਤੰਦਰੁਸਤੀ ਤੋਂ ਵੱਡਾ ਇਨਸਾਨ ਲਈ ਕੋਈ ਗਹਿਣਾ ਨਹੀਂ ਹੈ : ਸੱਚਦੇਵਾ

ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਤੰਦਰੁਸਤੀ ਤੋਂ ਵੱਡਾ ਇਨਸਾਨ ਲਈ ਕੋਈ ਗਹਿਣਾ ਨਹੀਂ ਹੈ ਇਸ ਲਈ ਹਰ ਇੱਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਰੋਜਾਨਾ ਕਸਰਤ ਜਰੂਰ ਕਰੇ ਜਿਸ ਵਿੱਚ ਸਵੇਰ ਦੇ ਸੈਰ ਤੇ ਸਾਈਕਲਿੰਗ ਕੀਤੀ ਜਾ ਸਕਦੀ ਹੈ, ਇਹ ਪ੍ਰਗਟਾਵਾ ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਕੀਤਾ ਗਿਆ, ਉਨ੍ਹਾਂ ਦੱਸਿਆ ਕਿ 3 ਜੂਨ ਨੂੰ ਪੂਰੇ ਵਿਸ਼ਵ ਵਿੱਚ ਸਾਈਕਲਿੰਗ ਡੇ ਮਨਾਇਆ ਜਾਂਦਾ ਹੈ ਤੇ ਇਸੇ ਤਹਿਤ ਫਿੱਟ ਬਾਈਕਰ ਕਲੱਬ ਵੱਲੋਂ ਹਰ ਸਾਲ ਲੋਕਾਂ ਨੂੰ ਸੇਹਤ ਪ੍ਰਤੀ ਜਾਗਰੂਕ ਕਰਨ ਲਈ ਸਾਈਕਲਿੰਗ ਰੈਲੀ ਕੱਢੀ ਜਾਂਦੀ ਹੈ, ਸੋਮਵਾਰ ਸਵੇਰੇ ਇਹ ਰੈਲੀ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਤੋਂ ਸ਼ੁਰੂ ਹੋਈ ਜੋ ਕਿ ਇੱਥੋ ਯੋਧਾ ਮੱਲ੍ਹ ਰੋਡ ਤੋਂ ਹੁੰਦੀ ਹੋਈ ਮਾਹਿਲਪੁਰ ਅੱਡਾ ਚੌਂਕ, ਸੈਸ਼ਨ ਚੌਂਕ, ਘੰਟਾਘਰ ਚੌਂਕ, ਕਮਾਲਪੁਰ ਚੌਂਕ, ਬੱਸ ਅੱਡਾ ਚੌਂਕ ਤੋਂ ਹੁੰਦੀ ਹੋਈ ਧੋਬੀ ਘਾਟ ਚੌਂਕ ਤੇ ਅੱਗੇ ਬਜਵਾੜਾ ਭੱਠੇ ਉੱਪਰ ਪਹੁੰਚ ਕੇ ਸਮਾਪਤ ਹੋਈ ਜਿੱਥੇ ਕਲੱਬ ਮੈਂਬਰਾਂ ਵੱਲੋਂ ਕੇਕ ਕੱਟ ਕੇ ਸਾਈਕਲਿੰਗ ਡੇ ਦੀ ਖੁਸ਼ੀ ਮਨਾਈ ਗਈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਸਾਡਾ ਮਕਸਦ ਲੋਕਾਂ ਨੂੰ ਸਾਈਕਲਿੰਗ ਪ੍ਰਤੀ ਜਾਗਰੂਕ ਕਰਨਾ ਹੈ ਕਿਉਂਕਿ ਸਾਈਕਲਿੰਗ ਕਰਦੇ ਰਹਿਣ ਨਾਲ ਜਿੱਥੇ ਤੰਦਰੁਸਤੀ ਦਾ ਗਹਿਣਾ ਪ੍ਰਾਪਤ ਹੁੰਦਾ ਹੈ ਉੱਥੇ ਹੀ ਬਿਮਾਰੀਆਂ ਤੋਂ ਇਨਸਾਨ ਬਚਿਆ ਰਹਿੰਦਾ ਹੈ, ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਤੰਦਰੁਸਤੀ ਲਈ ਸਵੇਰ-ਸ਼ਾਮ ਸਮੇਂ ਕੁਝ ਟਾਈਮ ਜਰੂਰ ਕੱਢਣਾ ਚਾਹੀਦਾ ਹੈ। ਇਸ ਮੌਕੇ ਉੱਤਮ ਸਿੰਘ ਸਾਬੀ, ਸੰਦੀਪ ਸੂਦ, ਤਰਲੋਚਨ ਸਿੰਘ, ਦਲਵੀਰ ਸਿੰਘ ਰੇਹਸੀ, ਦੌਲਤ ਸਿੰਘ, ਗੁਰਵਿੰਦਰ ਸਿੰਘ, ਅਮਨਦੀਪ ਕੌਰ, ਸ਼ਿਵਾਂਜਲੀ, ਗੋਬਿੰਦਰ ਬੰਟੀ, ਉਕਾਂਰ ਸਿੰਘ, ਬੋਪਾਰਾਏ, ਨੀਰਜ ਚਾਵਲਾ, ਹੈਪੀ ਬੱਗਾ, ਰਾਜ, ਰੋਹਿਤ ਬਸੀ ਸਮੇਤ 50 ਸਾਈਕਲਿਸਟਾਂ ਵੱਲੋਂ ਭਾਗ ਲਿਆ ਗਿਆ।
ਕੈਪਸ਼ਨ-ਫਿੱਟ ਬਾਈਕਰ ਕਲੱਬ ਦੇ ਮੈਂਬਰ ਸਾਈਕਲਿੰਗ ਰੈਲੀ ਦੌਰਾਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੇਕੀ ਫਾਉਂਡੇਸ਼ਨ ਦੇ ਪਰਿਵਾਰ ਵਿੱਚ ਨਵੇਂ 22 ਮੈਂਬਰ ਸ਼ਾਮਿਲ
Next articleਪੱਤਰਕਾਰ ਦੇਵ ਸਰਾਭਾ ਦੀ ਛੋਟੀ ਭੈਣ ਸਿਰ ਵਿੱਚ ਤਿੱਖੇ ਹਥਿਆਰ ਨਾਲ ਮਾਰੀ ਸੱਟ ਨੂੰ ਲਿਖਿਆ ਵਲੰਟ,ਹੋਵੇਗੀ ਦੁਬਾਰਾ ਜਾਂਚ, ਦੋਸੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ : ਮੋਰਕਰੀਮਾ, ਰਕਬਾ