ਫਿਲੌਰ/ਅੱਪਰਾ (ਜੱਸੀ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਸਮਾਜ ਸੇਵਕ ਵਿਨੋਦ ਭਾਰਦਵਾਜ ਮੋਂਰੋਂ, ਗੁਰਮੇਲ ਸਿੰਘ ਗਰੇਵਾਲ ਮੋਂਰੋਂ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਜਿਲਾ ਲੁਧਿਆਣਾ ਤੇ ਨੌਜਵਾਨ ਆਗੂ ਮਨਵੀਰ ਸਿੰਘ ਢਿੱਲੋਂ ਨੇ ਪੰਜਾਬ ਦੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਿਡਰ ਤੇ ਬਿਨਾਂ ਕਿਸੇ ਡਰ ਭੈਅ ਤੋਂ ਵੋਟਿੰਗ ਕਰਨ ਤੇ ਭਾਰਤ ਦੇ ਲੋਕਤੰਤਰ ਨੂੰ ਮਜਬੂਤ ਕਰਨ | ਉਨਾਂ ਅੱਗੇ ਕਿਹਾ ਕਿ ਲੋਕਤੰਤਰ ਦੀ ਮਰਿਆਦਾ ਨੂੰ ਬਣਾਈ ਰੱਖਣ ਲਈ ਨਿਰਸਵਾਰਥ ਤੇ ਨਿਡਰ ਹੋ ਕੇ ਵੋਟ ਪਾਉਣ ਨਾਲ ਜਿੱਥੇ ਤੰਦਰੁਸਤ ਤੇ ਮਜਬੂਤ ਲੋਕਤੰਤਰ ਬਹਾਲ ਹੋਵੇਗਾ | ਉੱਥੇ ਅਜਿਹਾ ਚੁਣੀ ਗਈ ਸਰਕਾਰ ਆਮ ਲੋਕਾਂ ਦੇ ਹਿੱਤਾ ਲਈ ਕੰਮ ਕਰੇਗੀ ਤੇ ਉਨਾਂ ਦੇ ਪ੍ਰਤੀ ਜਿਮੇਵਾਰ ਤੇ ਜਵਾਬਦੇਹ ਵੀ ਹੋਵੇਗੀ | ਉਨਾਂ ਅੱਗੇ ਕਿਹਾ ਕਿ ਭਾਰਤ ‘ਚ ਇਸੇ ਕਰਕੇ ਲੋਕਤੰਤਰ ਅਜ਼ਾਦੀ ਦੇ ਸਮੇਂ ਤੋਂ ਚਲਿਆ ਆ ਰਿਹਾ ਹੈ, ਕਿਉਂਕਿ ਸਰਕਾਰ ਲੋਕਾਂ ਪ੍ਰਤੀ ਜਿੰਮੇਵਾਰ ਹੈ | ਦੁਨੀਆਂ ‘ਚ ਕੁਝ ਅਜਿਹੇ ਵੀ ਦੇਸ਼ ਹਨ, ਜਿੱਥੇ ਲੋਕਤੰਤਰ ਦੀ ਬਹਾਲੀ ਤਾਂ ਹੋਈ ਸੀ ਪਰੰਤੂ ਸਮੇਂ ਦੇ ਨਾਲ ਨਾਲ ਤੇ ਸਰਕਾਰਾਂ ਦੀ ਲਾਪ੍ਰਵਾਹੀ ਦੇ ਕਾਰਣ ਲੋਕਤੰਤਰ ਫੌਜਤੰਤਰ ‘ਚ ਤਬਦੀਲ ਹੋ ਗਿਆ | ਇਸ ਲਈ ਜਰੂਰ ਹੈ ਕਿ ਸਾਰੇ ਸਮਾਜ ਦੇ ਵੋਟਰ ਆਪਣਾ ਮੁੱਢਲਾ ਫ਼ਰਜ ਸੁਚੱਜੇ ਢੰਗ ਨਾਲ ਨਿਭਾਉਣ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly