ਚੰਨੀ ਦਾ ਕੋਈ ਭਰੋਸਾ ਨਹੀਂ ਕਦੋਂ ਭਾਜਪਾ ’ਚ ਚਲੇ ਜਾਣ : ਐਡਵੋਕੇਟ ਬਲਵਿੰਦਰ ਕੁਮਾਰ

ਬਸਪਾ ਦੇ ਲੋਕਸਭਾ ਜਲੰਧਰ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ

ਪਹਿਲਾਂ ਹੀ ਕਈ ਪਾਰਟੀਆਂ ਬਦਲ ਚੁੱਕੇ ਹਨ ਚੰਨੀ

ਜਲੰਧਰ(ਸਮਾਜ ਵੀਕਲੀ) ਬਸਪਾ ਦੇ ਲੋਕਸਭਾ ਜਲੰਧਰ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਜਲੰਧਰ ਵੈਸਟ ਹਲਕੇ ’ਚ ਇੱਕ ਵੱਡੇ ਚੋਣ ਜਲਸੇ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਵਿਕਾਊ ਮਾਲ ਹਨ। ਉਹ ਨਿੱਜੀ ਹਿੱਤ ’ਚ ਪਹਿਲਾਂ ਹੀ ਕਈ ਪਾਰਟੀਆਂ ਬਦਲ ਚੁੱਕੇ ਹਨ ਤੇ ਨਿੱਜੀ ਹਿੱਤਾਂ ’ਚ ਦੂਜੀਆਂ ਪਾਰਟੀਆਂ ਹੱਥੋਂ ਵਿਕ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਚੰਨੀ ਦਾ ਭਰਾ ਪਹਿਲਾਂ ਹੀ ਭਾਜਪਾ ’ਚ ਚਲਾ ਗਿਆ ਸੀ ਤੇ ਇਸਦੀ ਕੀ ਗਾਰੰਟੀ ਹੈ ਕਿ ਇਹ ਭਾਜਪਾ ’ਚ ਨਹੀਂ ਜਾਣਗੇ, ਜਿਹੜੇ ਪਹਿਲਾਂ ਹੀ ਨਿੱਜੀ ਹਿੱਤ ’ਚ ਤਿੰਨ ਪਾਰਟੀਆਂ ਬਦਲ ਚੁੱਕੇ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਕਾਂਗਰਸ, ਜੋ ਕਿ ਅਸਲ ’ਚ ਦਲਿਤ-ਪੱਛੜੇ ਵਰਗਾਂ ਤੇ ਆਮ ਲੋਕਾਂ ਦੀ ਵਿਰੋਧੀ ਪਾਰਟੀ ਹੈ ਤੇ ਇਸਨੇ ਉਨ੍ਹਾਂ ਦੀ ਵੋਟ ਲੈ ਕੇ ਲਗਾਤਾਰ ਉਨ੍ਹਾਂ ਖਿਲਾਫ ਕੰਮ ਕੀਤਾ ਹੈ। ਹੁਣ ਜਦੋਂ ਇਹ ਵਰਗ ਕਾਂਗਰਸ ਦੇ ਇਸ ਏਜੰਡੇ ਨੂੰ ਸਮਝਦੇ ਹੋਏ ਬਸਪਾ ਨਾਲ ਜੁੜੇ ਹਨ ਤਾਂ ਕਾਂਗਰਸ ਵੱਲੋਂ ਲਗਾਤਾਰ ਬਸਪਾ ਦੀ ਲੀਡਰਸ਼ਿਪ ਖਿਲਾਫ ਝੂਠੇ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ। ਇਹ ਰਾਸ਼ਟਰੀ ਪੱਧਰ ’ਤੇ ਵੀ ਲੱਗਦੇ ਰਹੇ ਹਨ ਤੇ ਹੁਣ ਆਪਣੀ ਹਾਰ ਦੇਖ ਕੇ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਲਗਾਏ ਜਾ ਰਹੇ ਹਨ, ਜਦਕਿ ਚਰਨਜੀਤ ਸਿੰਘ ਚੰਨੀ ਪਹਿਲਾਂ ਖੁਦ ਹੀ ਕਈ ਪਾਰਟੀਆਂ ਬਦਲ ਚੁੱਕੇ ਹਨ ਤੇ ਨਿੱਜੀ ਹਿੱਤਾਂ ’ਚ ਦੂੂਜੀਆਂ ਪਾਰਟੀਆਂ ਹੱਥੋਂ ਵਿਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਚੰਨੀ ਨੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਲੋਕਾਂ ਦਾ ਸਮਰਥਨ ਲਿਆ ਤੇ ਫਿਰ ਉਨ੍ਹਾਂ ਦਾ ਵਿਸ਼ਵਾਸ ਤੋੜ ਕੇ ਅਕਾਲੀ ਦਲ ਨਾਲ ਰਲ ਗਏ ਤੇ ਫਿਰ ਕਾਂਗਰਸ ’ਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਜਿਹੜੇ ਬੰਦੇ ਨਿੱਜੀ ਹਿੱਤਾਂ ਤਹਿਤ ਪਹਿਲਾਂ ਹੀ ਕਈ ਪਾਰਟੀਆਂ ਬਦਲ ਚੁੱਕੇ ਹਨ ਤੇ ਕਈ ਵਾਰ ਵੋਟਰਾਂ ਨੂੰ ਧੋਖਾ ਦੇ ਚੁੱਕੇ ਹਨ, ਉਨ੍ਹਾਂ ਦਾ ਅੱਗੇ ਵੀ ਕੋਈ ਯਕੀਨ ਨਹੀਂ ਕਿ ਕਦੋਂ ਉਹ ਫਿਰ ਵੋਟਰਾਂ ਨੂੰ ਵੀ ਧੋਖਾ ਦੇ ਦਵੇ। ਇਸ ਲਈ ਚੰਨੀ ’ਤੇ ਕੋਈ ਯਕੀਨ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਸਪਾ ਹੀ ਲੋਕਾਂ ਲਈ ਲੜਨ ਪ੍ਰਤੀ ਪ੍ਰਤੀਬੱਧ ਹੈ, ਜਦਕਿ ਕਾਂਗਰਸ ਤੇ ਭਾਜਪਾ ਦਾ ਏਜੰਡਾ ਇੱਕੋ ਹੀ ਹੈ। ਇਸ ਲਈ ਲੋਕਾਂ ਦੇ ਸੰਵਿਧਾਨਕ ਹੱਕਾਂ ਦੀ ਲੜਾਈ ਲੜਨ ਲਈ ਬਸਪਾ ਦਾ ਹੀ ਸਾਥ ਦੇਣਾ ਚਾਹੀਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੱਤਦਾਨ
Next articleਬੁੱਧ ਬਾਣ