(ਸਮਾਜ ਵੀਕਲੀ)
‘ਗੱਲ ਸੁਣੋ ਟਾਈਮ ਤੇ ਘਰ ਆ ਜਾਣਾ ,ਮੈਂ ਵੀ ਵੋਟ ਪਾਉਣ ਜਾਣਾ, ਫਿਰ ਇਹ ਨਾ ਹੋਵੇ ਕਿਤੇ ਵੋਟ ਦਾ ਸਮਾਂ ਹੀ ਖਤਮ ਹੋ ਜਾਵੇ।’
‘ ਕਿਤੇ ਨੀ ਜਾਣਾ ਵੋਟ ਵੂਟ ਪਾਉਣ ਤੇ ਮੇਰੀ ਬੂਥ ਤੇ ਡਿਊਟੀ ਲੱਗੀ ਹੋਈ ਹੈ, ਮੈਂ ਸ਼ਾਮ ਨੂੰ ਲੇਟ ਆਉਂਗਾ ਤੇ ਆਉਂਦਿਆਂ ਤਿੰਨ ਬੰਦਿਆਂ ਦੀ ਹੋਰ ਰੋਟੀ ਪਕਾ ਕੇ ਰੱਖੀ ਵੱਡੀ ਆਈ ਵੋਟ ਪਾਉਣ ਜਾਣਾ।’
ਪਤੀ ਬੁੜਬੁੜ ਕਰਦੇ ਨਿਕਲ ਗਏ ਗੱਡੀ ਵਿੱਚ ਬੈਠ ਕੇ ਤੇ ਫਿਰ ਮੇਰੀ ਕੰਮ ਵਾਲੀ ਆ ਗਈ ਮੈਂ ਉਹਨੂੰ ਪੁੱਛਿਆ ,’ਤੂੰ ਵੋਟ ਪਾ ਆਈ ਹੈਂ।’ ਕਹਿੰਦੀ, ਨਹੀਂ ਬੀਬੀ ਜੀ ,ਸਾਡੀ ਵੋਟ ਤਾਂ ਵੈਸੇ ਹੀ ਪਿੰਡ ਵਿੱਚ ਤੇ ਕੌਣ ਜਾਊਗਾ ਵੋਟ ਪਾਉਣ ਤੇ ਵੋਟ ਪਾਉਣ ਜਾਣਾ ਵੀ ਹੋਵੇ ਤਾਂ ਕਿਰਾਇਆ ਭਾੜਾ ਲਗਣਾ ਵੱਖਰੀ ਗੱਲ, ਕੋਠੀ ਵਾਲੀਆਂ ਨੇ ਪੈਸੇ ਵੀ ਕੱਟ ਲੈਣੇ ਐਂ।’
ਮੈਂ ਮਨ ਵਿੱਚ ਕਿਹਾ ਇਹ ਤਾਂ ਅਜੇ ਔਰਤਾਂ ਨੂੰ ਆਰਕਸ਼ਣ ਮਿਲਿਆ ਹੋਇਆ, ਕਿੰਨਾ ਵੱਡਾ ਮਜ਼ਾਕ ਹੈ, ਕੰਮ ਵਾਲੀ ਦੀ ਗੱਲ ਸੁਣ ਕੇ ਮੈਨੂੰ ਤਾਂ ਲੱਗਾ ਜਿਵੇਂ ਇਹ ਵੋਟ ਪਾਉਣ ਦਾ ਅਧਿਕਾਰ ਸਿਰਫ ਪੁਰਸ਼ਾਂ ਨੂੰ ਹੈ, ਕਿਉਂਕਿ ਮੇਰੀ ਕੰਮ ਵਾਲੀ ਨੇ ਇਹ ਵੀ ਦੱਸਿਆ ਸੀ ਕਿ ‘ਉਹਦਾ ਘਰ ਵਾਲਾ ਤਾਂ ਵੋਟ ਪਾਉਣ ਪਿੰਡ ਚਲਾ ਗਿਆ ਹੈ।’
ਕੰਵਲਜੀਤ ਕੌਰ ਜੁਨੇਜਾ
ਰੋਹਤਕ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ