ਧੀਆਂ-

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਧੀਆਂ ਦਾ ਸਤਿਕਾਰ ਕਿਓਂ ਨਹੀਂ,
ਕੀਤਾ ਕਦੇ  ਵਿਚਾਰ  ਕਿਓਂ ਨਹੀਂ
ਪੈ ਜਾਂਦੀ ਸੁੰਨ ਸਾਨ ਘਰਾਂ ਵਿੱਚ
ਚਿੜੀਆਂ ਉਡੀਆਂ ਤੋਂ
ਨਰਾਤਿਆਂ ਚ ਕੰਜਕਾਂ ਲੱਭਦੇ
ਫਿਰਦੇ ਝੁੱਗੀਆਂ ਚੋਂ
ਢਿੱਡ ਵਿੱਚ ਕੁੜੀਆਂ ਮਾਰੀ ਜਾਂਦੇ
ਦੇਖੋ ਮੂਰਖ ਲੋਕੀ
ਲੱਭਦੇ ਫਿਰਦੇ ਬਾਹਰੋਂ ਕੁੜੀਆਂ ਟੌਹਰ
ਬਣਾਉਣ ਲਈ ਫੋਕੀ
ਮੱਥੇ ਟਿੱਕੇ ਲੱਗਿਆ ਭਾਵੇ ਕੀ ਆਸ
ਕੱਲਯੁਗੀਆ ਤੋਂ
ਨਰਾਤਿਆਂ ਚ ਕੰਜਕਾਂ
ਲੱਭਦੇ ਫਿਰਦੇ ਝੁੱਗੀਆਂ ਚੋਂ
ਕੋਈ ਧੀ ਟੱਕਰ ਜਾਏ ਇਕੱਲੀ
ਤਾ ਕਰ ਹੀ ਕਾਂਡ ਦਿੰਦੇ
ਦਰ ਤੇ ਆ ਜਾਵੇ ਕੋਈ ਮੰਗਤੀ
ਮੂੰਹ ਬਣਾਕੇ ਭਜਾ ਦਿੰਦੇ
ਕੀ ਫਾਇਦਾ ਹੈ ਪਿੱਛੋਂ ਚੰਗੀਆਂ ਗੱਲਾਂ
ਸੁੱਝੀਆ ਤੋਂ
ਨਰਾਤਿਆਂ ਚ ਕੰਜਕਾਂ ਲੱਭਦੇ
ਫਿਰਦੇ ਝੁੱਗੀਆਂ ਚੋਂ
ਗੁਰਮੀਤ ਡੁਮਾਣੇ ਵਾਲਿਆਂ ਲੋਕ
ਵਿਖਾਵਾਂ ਛੱਡਦੇ ਤੂੰ
ਇੰਝ ਮੰਨਜ਼ੂਰ ਦੁਆਵਾਂ ਹੁੰਦੀਆਂ
ਦਿਲ ਚੋਂ ਕੱਢ ਦੇ ਤੂੰ
ਚੰਗਾ ਨਹੀਂ ਸਿੱਖਣ ਨੂੰ ਮਿਲਦਾ
ਮਾੜੀਆਂ ਬੁੱਧੀਆ ਤੋਂ
ਨਰਾਤਿਆਂ ਚ ਕੰਜਕਾਂ ਲੱਭਦੇ
ਫਿਰਦੇ ਝੁੱਗੀਆਂ ਚੋਂ
ਗੁਰਮੀਤ ਡੁਮਾਣਾ
ਲੋਹੀਆਂ ਖਾਸ (ਜਲੰਧਰ)
ਸੰਪਰਕ- 76528 16076
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਬੁੱਧ ਚਿੰਤਨ / ਮਸਲਾ-ਏ-ਕਲਮ
Next articleਵੋਟ ਦਾ ਅਧਿਕਾਰ