*ਦਾਜ ਵਿੱਚ ਮਿਲੀ ਛੋਕਰੀ , ਨੌਕਰੀ ਤੇ ਡਿਗਰੀ!*
(ਸਮਾਜ ਵੀਕਲੀ)*ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬਹੁਤ ਸਾਰੇ ਅਜਿਹੇ ਸਿਖਿਆ ਸ਼ਾਸਤਰੀ ਹਨ, ਜਿਹਨਾਂ ਨੂੰ ਵਿਰਾਸਤ ਵਿੱਚ ਨੌਕਰੀਆਂ ਮਿਲੀਆਂ ਹਨ। ਯੂਨੀਵਰਸਿਟੀ ਦੇ ਵਿੱਚ ਕੁੱਝ ਗੋਤਾਂ ਤੇ ਪਰਵਾਰਾਂ ਦਾ ਕਬਜ਼ਾ ਹੈ। ਇਸ ਕਬਜ਼ੇ ਨੂੰ ਬਰਕਰਾਰ ਰੱਖਣ ਲਈ ਇਹਨਾਂ ਦੀ ਆਪਣਾ ਇੱਕ ਝੁੰਡ ਐ। ਇਹਨਾਂ ਦੀ ਹਾਲਤ *ਜੱਟ ਜੱਟਾਂ ਦੇ ਭੋਲੂ ਨਰੈਣ ਦਾ* ਵਰਗੀ ਐ। ਬਹੁਗਿਣਤੀ ਮੁਲਾਜ਼ਮਾਂ ਵੱਲੋਂ ਸਿਰਫ ਤਨਖਾਹਾਂ ਕੁੱਟੀਆਂ ਜਾ ਰਹੀਆਂ ਹਨ। ਉਹਨਾਂ ਨੂੰ ਜੇ ਕੋਈ ਕੰਮ ਨੂੰ ਕਹੇ ਤਾਂ ਉਹ ਧਰਨਾ ਲਾ ਕੇ ਬਹਿ ਜਾਂਦੇ ਹਨ। ਸਾਡੇ ਹੱਕ ਏਥੇ ਰੱਖ। ਉਹ ਫੇਰ ਸਰਕਾਰ ਤੇ ਵੀ ਸੀ ਦਾ ਪਿੱਟ ਸਿਆਪਾ ਕਰਨ ਲੱਗਦੇ ਹਨ।
ਦਾਜ ਮਿਲੀ ਛੋਕਰੀ, ਨੌਕਰੀ ਤੇ ਡਿਗਰੀ ਵਾਲੇ ਦੀ ਤਾਂ ਭਗਵੰਤ ਮਾਨ ਤੱਕ ਪਹੁੰਚ ਹੈ। ਕਿਉਂਕਿ ਉਸਨੂੰ ਇੱਕ ਵਿਭਾਗ ਦਾ ਮੁਖੀ ਲਗਾਉਣ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਫਾਰਸ਼ ਕੀਤੇ ਗਏ ਨਾਵਾਂ ਨੂੰ ਨਜ਼ਰ ਅੰਦਾਜ਼ ਕਰਕੇ ਉਸਨੂੰ ਵਿਭਾਗ ਦਾ ਮੁਖੀ ਲਗਾਇਆ ਗਿਆ ਸੀ। ਉਹ ਜਦੋਂ ਦਾ ਵਿਭਾਗ ਦਾ ਮੁਖੀ ਲਗਾਇਆ ਉਸਨੂੰ ਕੰਮ ਕਾਰ ਤਾਂ ਕੋਈ ਹੈ ਨਹੀਂ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੁਜੇ ਦੇਸੀ ਤੇ ਵਿਦੇਸ਼ੀ ਲੇਖਕਾਂ ਤੇ ਵਿਦਵਾਨਾਂ ਦਾ ਸਨਮਾਨ ਕਰਦਾ ਐ। ਉਸਨੇ ਲੋਈਆਂ ਤੇ ਸਨਮਾਨ ਨਿਸ਼ਾਨੀਆਂ ਥੋਕ ਵਿੱਚ ਲੈ ਕੇ ਆਪਣੇ ਦਫ਼ਤਰ ਵਿੱਚ ਰੱਖੀਆਂ ਹੋਈਆਂ ਹਨ। ਪੰਜਾਬੀ ਭਾਸ਼ਾ ਤੇ ਬੋਲੀ ਪੱਖੋਂ ਉਸਦਾ ਹੱਥ ਤੰਗ ਐ। ਪਿਛਲੇ ਦਿਨੀਂ ਉਸਨੇ ਇਕ ਵਿਦੇਸ਼ੀ ਭਾਸ਼ਾ ਦੀ ਕਿਤਾਬ ਅਨੁਵਾਦ ਕੀਤਾ ਹੈ। ਉਸਨੂੰ ਪੜ੍ਹ ਕੇ ਸ਼ਬਦ ਜੋੜਾਂ ਤੇ ਵਾਕ ਬਣਤਰ ਦੀਆਂ ਗ਼ਲਤੀਆਂ ਦਾ ਪਤਾ ਲੱਗਦਾ ਹੈ। ਉਸਨੇ ਪੰਜਾਬੀ ਭਾਸ਼ਾ ਦੀ ਵਜਾਏ ਹਿੰਦੀ ਤੇ ਸੰਸਕ੍ਰਿਤ ਦੇ ਬਹੁਤੇ ਸ਼ਬਦਾਂ ਨੂੰ ਇਸ ਲਈ ਵਰਤਿਆ ਹੈ ਕਿਉਂਕਿ ਉਸਦਾ ਆਪਣਾ ਤਰਕ ਤੇ ਦਲੀਲ ਐ ਕਿ ਪੰਜਾਬੀ ਭਾਸ਼ਾ ਤੇ ਬੋਲੀ ਦਾ ਪਿਛੋਕੜ ਇਹਨਾਂ ਦੇ ਵਿੱਚ ਐ। ਪੰਜਾਬੀ ਭਾਸ਼ਾ ਤੇ ਬੋਲੀ ਸੰਸਕ੍ਰਿਤ ਦੇ ਵਿਚੋਂ ਪੰਜਾਬੀ ਦੇ ਵਿੱਚ ਆਈ ਐ। ਉਹ ਜਦੋਂ ਦਾ ਇਸ ਵਿਭਾਗ ਦਾ ਮੁਖੀ ਲਗਾਇਆ ਆਪਣੇ ਆਪ ਨੂੰ ਕੁਰਕਸ਼ੇਤਰ ਦਾ ਭੀਮ ਸਮਝਦਾ ਹੈ। ਜਿਵੇਂ ਨਰਿੰਦਰ ਮੋਦੀ ਨੂੰ ਭਰਮ ਐ ਕਿ ਉਸਨੂੰ ਭਾਰਤ ਦਾ ਨਾਸ ਮਾਰਨ ਲਈ ਭੇਜਿਆ ਐ, ਉਹ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਐ। ਇਹੋ ਜਿਹੀ ਇਸ ਮੁਖੀ ਦੀ ਬਣੀ ਹੋਈ ਹੈ। ਉਹ ਵੀ ਹੁਣ ਆਪਣੇ ਆਪ ਨੂੰ ਮਹਾਂ ਵਿਦਵਾਨ ਸਮਝਣ ਲੱਗਾ ਹੈ। ਦਾਜ ਵਿੱਚ ਮਿਲੀ ਨੌਕਰੀ ਵਾਲੇ ਇਸ ਵਿਦਵਾਨ ਦੀ ਚਰਚਾ ਹੁਣ ਦੇਸ਼ ਵਿਦੇਸ਼ ਵਿੱਚ ਹੋ ਰਹੀ ਹੈ। ਪੰਜਾਬੀ ਭਾਸ਼ਾ ਤੇ ਬੋਲੀ ਦੇ ਸੇਵਕ ਇਹਨਾਂ ਵਿਦਵਾਨਾਂ ਨੂੰ ਡੇਢ਼ ਲੱਖ ਰੁਪਏ ਤਨਖਾਹ ਮਿਲਦੀ ਹੈ। ਹੁਣ ਤੁਸੀਂ ਕਹੋਗੇ ਕਿ ਪੰਜਾਬੀ ਭਾਸ਼ਾ ਮਰਨ ਕਿਨਾਰੇ ਪੁੱਜ ਗਈ ਹੈ। ਜਦੋਂ ਪੰਜਾਬੀ ਭਾਸ਼ਾ ਤੇ ਬੋਲੀ ਨੂੰ ਅਰਥੀ ਬਣਾ ਕੇ ਲੈਣ ਕੇ ਜਾਣ ਵਾਲਿਆਂ ਨੂੰ ਸਰਕਾਰ ਆਪ ਚੁਣਦੀ ਫੇਰ ਆਸ ਕਿਸ ਤੋਂ ਰੱਖੀ ਜਾ ਸਕਦੀ ਹੈ।*
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ