ਫਿਲੌਰ/ ਅੱਪਰਾ (ਜੱਸੀ)(ਸਮਾਜ ਵੀਕਲੀ)-ਅੱਜ ਪਿੰਡ ਪੱਦੀ ਜਗੀਰ ਮੁਹੱਲਾ ਕੱਲਰਾਂ ਵਾਸੀਆਂ ਦੀ ਬੜੇ ਚਿਰਾਂ ਤੋਂ ਮੰਗ ਸੀ ਕਿ ਮੁਹੱਲਾ ਕੱਲਰਾ ਵਿੱਖੇ ਸਮਰਸੀਬਲ ਬੋਰ ਕਰਵਾਇਆ ਜਾਵੇ। ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਸਾਹਿਬ ਮੁਹੱਲਾ ਕੱਲਰਾ ਵਿਖੇ ਗ੍ਰੰਥੀ ਸਿੰਘ ਸੁਖਵਿੰਦਰ ਸਿੰਘ ਵਲੋਂ ਅਰਦਾਸ ਕੀਤੀ ਗਈ ਤੇ ਸਮਰਸੀਬਲ ਬੋਰ ਦਾ ਉਦਘਾਟਨ ਕੀਤਾ ਗਿਆ। ਇਹ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਪੰਜਾਬ ਸਰਕਾਰ ਨੇ ਇਨ੍ਹਾਂ ਲੋਕ ਭਲਾਈ ਕੰਮਾਂ ਲਈ ਪ੍ਰਬੰਧਕ ਲਾਏ ਹੋਏ ਹਨ। ਇਹ ਬੋਰ ਕਰਾਉਣ ਬਾਰੇ ਕਾਫੀ ਦੇਰ ਤੋਂ ਸਰਕਾਰ ਨੂੰ ਲਿਖ ਕੇ ਭੇਜਿਆ ਹੋਇਆ ਸੀ। ਇਸ ਮੌਕੇ ਸਰਪੰਚ ਕੁਲਦੀਪ ਕੌਰ ਹੇਅਰ, ਪੰਚ ਕੁਲਬੀਰ ਕੌਰ, ਪੰਚ ਤੇਜ ਕੌਰ, ਪੰਚ ਤਾਰਾ ਸਿੰਘ, ਮਨਜੀਤ ਕੌਰ, ਭੁਪਿੰਦਰ ਪਾਲ, ਸਤਨਾਮ ਸਿੰਘ, ਤੀਰਥ ਸਿੰਘ ਸੰਘਾ, ਸੋਡੀ ਸਿੰਘ, ਸਰਬਜੀਤ ਸਿੰਘ, ਸ੍ਰੀ ਗੁਰੂ ਰਵਿਦਾਸ ਮਹਾਰਾਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਿੰਦਰਪਾਲ, ਬੀ ਆਰ ਅੰਬੇਡਕਰ ਵੈਲਫੇਅਰ ਕਲੱਬ ਮੁਹੱਲਾ ਕੱਲਰਾ ਦੇ ਮੈਂਬਰ ਸਟੀਫਨ ਪੋਲ ਕਲੇਰ ਸਾਬ, ਰਾਜ ਕਮਲ ਮੈਗੜਾਂ, ਵਿਜੇ ਚੁੰਬਰ, ਚਰਨਜੀਤ ਰਾਏ, ਅਜੇ ਕੁਮਾਰ ਚੋਪੜਾ ਅਤੇ ਹੋਰ ਕੱਲਰਾਂ ਵਾਸੀ ਹਾਜ਼ਰ ਸਨ। ਗ੍ਰੰਥੀ ਸਿੰਘ ਸੁਖਵਿੰਦਰ ਸਿੰਘ, ਭੁਪਿੰਦਰ ਪਾਲ ਚੰਦੜ, ਇਕਬਾਲ ਸਿੰਘ ਹੇਅਰ ਵੱਲੋਂ, ਮੱਥਾ ਟੇਕ ਕੇ ਟੱਕ ਲਾ ਕੇ ਸ਼ੁਰੂਆਤ ਕੀਤੀ ਗਈ ਅਤੇ ਪ੍ਰਸ਼ਾਦ ਵੰਡਿਆ ਗਿਆ। ਲੋੜ ਪੈਣ ਤੇ ਇਸ ਸਮਰਸੀਬਲ ਮੋਟਰ ਦਾ ਪਾਣੀ ਪਿੰਡ ਪੱਦੀ ਜਗੀਰ ਨੂੰ ਵੀ ਦਿੱਤਾ ਜਾਵੇਗਾ। ਇਸ ਮੌਕੇ ਸਰਪੰਚ ਕੁਲਦੀਪ ਕੌਰ ਹੇਅਰ ਨੇ ਪੰਜਾਬ ਸਰਕਾਰ ਦਾ ਅਤੇ ਕੱਲਰਾਂ ਵਾਸੀਆਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ