ਉੱਘੇ ਕਾਰੋਬਾਰੀ ਹਰਕੇਸ਼ ਸੋਢੀ ਭਾਰਦਵਾਜ ਦੀ ਅਗਵਾਈ ਹੇਠ ਕਰਵਾਈ ਗਈ ਵਿਸ਼ਾਲ ਰੈਲੀ ‘ਚ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕੀਤੀ ਸ਼ਿਰਕਤ

*ਕਾਂਗਰਸ ਪਾਰਟੀ ਆਮ ਲੋਕਾਂ ਦੀ ਪਾਰਟੀ ਨਾ ਕਿ ਪੂੰਜੀਪਤੀਆਂ ਦੀ ਪਾਰਟੀ-ਹਰਕੇਸ਼ ਸੋਢੀ ਭਾਰਦਵਾਜ*ਸੈਕੜੇ ਪਰਿਵਾਰ ਕਾਂਗਰਸ਼ ‘ਚ ਹੋਏ ਸ਼ਾਮਲ*

 ਫਿਲੌਰ/ਅੱਪਰਾ (ਜੱਸੀ)(ਸਮਾਜ ਵੀਕਲੀ) -ਨਜ਼ਦੀਕੀ ਪਿੰਡ ਸੈਫਾਬਾਦ ਵਿਖੇ ਉੱਘੇ ਕਾਰੋਬਾਰੀ ਤੇ ਕਾਂਗਰਸੀ ਆਗੂ ਹਰਕੇਸ਼ ਸੋਡੀ ਭਾਰਦਵਾਜ ਦੀ ਅਗਵਾਈ ਹੇਠ ਇੱਕ ਵਿਸ਼ਾਲ ਰੈਲੀ ਕੀਤੀ ਗਈ, ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਉਮੀਦਵਾਰ ਲੋਕ ਸਭਾ ਹਲਕਾ ਜਲੰਧਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਇਸ ਮੌਕੇ ਉਨਾਂ ਨਾਲ ਬੀਬੀ ਗੁਰਪ੍ਰੀਤ ਕੌਰ ਸਹੋਤਾ ਮੈਂਬਰ ਜਿਲਾ ਪ੍ਰੀਸ਼ਦ, ਪਹਿਲਵਾਨ ਸੁਰਜੀਤ ਸਿੰਘ ਲੱਲੀਆਂ ਮੈਂਬਰ ਜਿਲਾ ਪ੍ਰੀਸ਼ਦ, ਵਿਨੋਦ ਕਾਲੜਾ ਟੌਨੂੰ ਮੈਂਬਰ ਬਲਾਕ ਸੰਮਤੀ, ਦੇਸ ਰਾਜ ਮੱਲ ਸੀਨੀਅਕ ਕਾਂਗਰਸੀ ਆਗੂ, ਰਜਿੰਦਰ ਸਿੰਘ ਸੰਧੂ, ਮੌਜਦੀਨ ਸੈਫਾਬਾਦ, ਸਾਕਾ, ਸੁਰਜੀਤ ਸਿੰਘ ਦੁਲੇਅ ਸਰਪੰਚ ਪ੍ਰਤਾਬਪੁਰਾ, ਪੰਮਾ ਭਾਰਸਿੰਘਪੁਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ |  ਇਸ ਮੌਕੇ ਬੋਲਦਿਆਂ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਆਮ ਲੋਕਾਂ ਦੀ ਆਪਣੀ ਪਾਰਟੀ ਹੈ ਨਾ ਕਿ ਪੂੰਜੀਪਤੀਆਂ ਦੀ ਪਾਰਟੀ ਹੈ | ਉਨਾਂ ਅੱਗੇ ਕਿਹਾ ਕਿ ਕਾਂਗਰਸ ਸਿਰਫ ਤੇ ਸਿਰਫ ਆਮ ਲੋਕਾਂ ਦੇ ਹੱਕਾਂ ਲਈ ਨੀਤੀਆਂ ਬਣਾਉਂਦੀ ਹੈ, ਜਿਸ ਕਾਰਣ ਹਰ ਕੋਈ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੈ | ਰੈਲੀ ਦੌਰਾਨ ਸੈਕੜੇ ਪਰਿਵਾਰ ਵੱਖ ਵੱਖ ਪਾਰਟੀਆਂ ਛੱਡ ਕੇ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ, ਜਿਨਾਂ ‘ਚ ਵੱਡੀ ਗਿਣਤੀ ‘ਚ ਗੁੱਜਰ ਪਰਿਵਾਰ, ਬਾਜ਼ੀਗਰ ਪਰਿਵਾਰ ਤੇ ਹੋਰ ਪਰਿਵਾਰ ਕਾਂਗਰਸ ਪਾਰਟੀ’ਚ ਸ਼ਾਮਲ ਹੋ ਗਏ | ਇਸ ਮੌਕੇ ਬੋਲਦਿਆਂ ਹਰਕੇਸ਼ ਸੋਡੀ ਭਾਰਦਵਾਜ ਨੇ ਕਿਹਾ ਕਿ ਸ. ਚੰਨੀ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਨਗੇ ਤੇ ਕਾਂਗਰਸ ਪਾਰਟੀ ਪੂਰੇ ਪੰਜਾਬ ‘ਚ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਕੇਂਦਰ ‘ਚ ਸਰਕਾਰ ਬਣਾਵੇਗੀ | ਇਸ ਮੌਕੇ ਮੌਜਦੀਨ, ਮਸਤ ਕਿਮ, ਸਦੀਕ, ਸ਼ਾਮਦੀਨ, ਕਾਲੀਆ ਸ਼ਾਮਾ, ਚੌਧਰੀ ਮੁਹੰਮਦ ਅਲੀ ਪੋਸਵਾਲ, ਬੱਚੀ ਤਾਰੀ, ਸੋਨੂੰ ਆਦਿ ਤੋਂ ਬਿਨਾਂ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰਜ਼ ਹਾਜ਼ਰ ਸਨ | ਇਸ ਮੌਕੇ ਸਟੇਜ ਸਕੱਤਰ ਦੀ ਜਿੰਮੇਵਾਰੀ ਦੇਸ ਰਾਜ ਮੱਲ ਸੀਨੀਅਰ ਕਾਂਗਰਸੀ ਆਗੂ ਨੇ ਨਿਭਾਈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਰੁੱਖਾਂ ਨੂੰ ਨਾ ਸਾੜੋ
Next articleਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਜੁੜੇ ਜਨਤਕ ਪ੍ਰਤੀਨਿਧ, ਚੋਣਾਂ ਦੇ ਸ਼ੋਰ ‘ਚ ਲੋਕ ਸੰਗਰਾਮ ਤੇ ਟੇਕ ਰੱਖਣ ਦਾ ਅਹਿਦ