ਫਿਲੌਰ,(ਸਮਾਜ ਵੀਕਲੀ) ਅੱਪਰਾ,(ਜੱਸੀ)-ਮਹਿੰਦਰ ਸੂਦ ਵਿਰਕ ਜੀ ਹੋਰਾਂ ਨਾਲ ਮੇਰਾ ਤਾਅਲਕ ਭਾਵੇਂ ਕੁਝ ਸਮੇਂ ਤੋਂ ਹੀ ਬਣਿਆ ਏ ਪਰ ਮੈਨੂੰ ਇੰਜ ਲਗਦਾ ਏ ਪਈ ਓੁਹਨਾਂ ਨਾਲ ਮੇਰੀ ਜਾਣ ਪਛਾਨ ਕਈ ਵਰਿਆਂ ਤੋਂ ਹੋਵੇ ਗੀ। ਕਿਉਂ ਜੇ ਉਹ ਮੈਨੂੰ ਅਪਣੇ ਜੇਸਾ ਬਿਲਕੁਲ ਅਪਣੇ ਵਰਗਾ ਹੀ ਲਗਾ। ਮਨ ਦਾ ਸੱਚਾ ਤੇ ਇੱਕ ਬਹੁਤ ਈ ਸੁੱਚਾ ਹੀਰਾ ਲੇਖਕ ਤੇ ਸ਼ਾਇਰ।
ਮਹਿੰਦਰ ਸੂਦ ਜੀ ਹੋਰੀ ਲਹਿੰਦੇ ਤੇ ਖ਼ਾਸ ਤੋਰ ਤੇ ਚੜ੍ਹਦੇ ਪੰਜਾਬ ਦੀ ਬੜੀ ਵੱਡੀ ਅਦਬੀ ਸ਼ਖ਼ਸੀਅਤ ਨੇਂ ਜਿਨ੍ਹਾਂ ਦੀਆਂ ਪਿਆਰੀਆਂ ਤੇ ਬਾਕਮਾਲ ਨਜ਼ਮਾਂ ਗੀਤ ਤੇ ਰਚਨਾਵਾਂ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਸਾਰੇ ਈ ਅਦਬੀ ਮੈਗਜ਼ੀਨਾਂ ਵਿੱਚ ਬੜੇ ਈ ਮਾਨ ਸਨਮਾਨ ਨਾਲ ਛਾਪਿਆ ਜਾਂਦਾ ਏ।
ਪਿਆਰੇ ਵੀਰ ਮਹਿੰਦਰ ਸੂਦ ਜੀ ਹੁਣਾਂ ਨੂੰ ਦੇਸ਼ ਵਿਦੇਸ਼ ਦੀਆਂ ਬਹੁਤ ਸਾਰੀਆਂ ਈਲਮੀ ਅਦਬੀ ਤੰਜ਼ੀਮਾਂ ਨੇ ਉਹਨਾਂ ਨੂੰ ਉਹਨਾਂ ਦੀਆਂ ਸੋਹਣੀਆਂ ਰਚਨਾਵਾਂ ਅਤੇ ਗੀਤਾਂ ਲਈ ਬਹੁਤ ਸਾਰੇ ਅਵਾਰਡਜ਼ ਦਿੱਤੇ ਹੋਏ ਨੇ। ਜਿਹੜਾ ਉਹਨਾਂ ਦੇ ਸੱਚੇ ਤੇ ਸੁੱਚੇ ਲੇਖਕ ਤੇ ਬਾਕਮਾਲ ਕਲਮ ਹੋਣ ਦਾ ਪੱਕਾ ਸਬੂਤ ਨੇ। ਉਹ ਇੱਕ ਸੱਚਾ ਤੇ ਸਾਫ਼ ਦਿਲ ਦਾ ਇਨਸਾਨ ਏ ਜਿਹੜਾ ਮਜ਼ਲੂਮ ਲੋਕਾਂ ਦਾ ਦਰਦ ਆਪਣੀਆਂ ਰਚਨਾਵਾਂ ਵਿੱਚ ਲਿਖਦਾ ਏ। ਉਹ ਦੁਨੀਆਂ ਵਿੱਚ ੲਲਿਮ ਤੇ ਕਿਤਾਬਾਂ ਨਾਲ ਰੋਸ਼ਨੀ ਲਿਆਉਣਾ ਚਾਹੰਦਾ ਏ। ਤੇ ਲੋਕਾਈ ਦੇ ਦਰਦ ਵੰਡਾਵਣਾ ਚਾਹੰਦਾ ਏ। ਉਹ ਜੋ ਕੁਝ ਆਲ ਦਵਾਲੇ ਤਕਦਾ ਏ ਉਸ ਨੂੰ ਆਵਦੀਆਂ ਰਚਨਾਵਾਂ ਵਿੱਚ ਬੜੇ ਸੋਹਣੇ ਸ਼ਬਦਾਂ ਨਾਲ ਮੋਤੀਆਂ ਵਾਂਗ ਪਰੋ ਦੇੰਦਾ ਏ ਅਤੇ ਉਸ ਦੀ ੲਹਿ ਖੂਬੀ ਪੜ੍ਹਨ ਵਾਲਿਆਂ ਨੂੰ ਆਨੰਦ ਦੇਂਦੀ ਏ।
ਸੂਦ ਵਿਰਕ ਦੀਆਂ ਬਹੁਤ ਸਾਰੀਆਂ ਨਜ਼ਮਾਂ ਚੜ੍ਹਦੇ ਪੰਜਾਬ ਦੇ ਨਾਲ ਨਾਲ ਲਹਿੰਦੇ ਪੰਜਾਬ ਦੇ ਅਖ਼ਬਾਰਾਂ ਤੇ ਮੈਗਜ਼ੀਨਾਂ ਵਿੱਚ ਵੀ ਸੋਹਣੇ ਢੰਗ ਨਾਲ ਛਪਦੀਆਂ ਰਹਿਣਦੀਆਂ ਨੇਂ। ਮੈਂ ਸਲੀਮ ਆਫ਼ਤਾਬ ਸਲੀਮ ਕਸੂਰੀ ਉਹਨਾਂ ਨੂੰ ਏਸ ਕਾੰਮਯਾਬੀ ਤੇ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਨਾ ਚਾਹੁੰਦਾ ਹਾਂ। ਅਰਦਾਸ ਏ ਪਈ ਰੱਬ ਸੱਚਾ ਆਪ ਜੀ ਦੀ ਕਲਮ ਨੂੰ ਹੋਰ ਚੜ੍ਹਦੀ ਕਲਾ ਚ ਰੱਖਏ।
ਸੋਹਣੇ ਸ਼ਾਇਰ ਸੂਦ ਵਿਰਕ ਵੀਰ ਦੀਆਂ ਰਚਨਾਵਾਂ ਵਿੱਚੋਂ ਕੁਝ ਸ਼ੇਅਰ ਤੁਹਾਡੇ ਸਭ ਪੰਜਾਬੀ ਪਿਆਰਿਆਂ ਦੀ ਸੇਵਾ ਵਿੱਚ ਪੇਸ਼ ਹੈ।
ਰੂਹ ਮੇਰੀ ਦਾ ਤੂੰ ਇੱਕੋ ਇੱਕ ਗਹਿਣਾ
ਵਗੈਰ ਤੇਰੇ ਮੇਰਾ ਵੀ ਨਾ ਰਹਿਣਾ
ਤੂੰ ਤੂੰ ਮੈਂ ਮੈਂ ਵਿੱਚ ਆਪਾਂ ਨਾ ਕਦੇ ਪੈਣਾ
ਇੱਕ ਜਿੰਦ ਇੱਕ ਜਾਨ ਬਣ ਕੇ ਰਹਿਣਾ
ਸਦਕੇ ਜਾਵਾਂ ਮਤਲਬੀ ਯਾਰਾਂ ਦੇ
ਹੁੰਦੇ ਨੇ ਜੋ ਹਲਕੇ ਕਿਰਦਾਰਾਂ ਦੇ
ਕੁਝ ਲੋਕ ਯਾਰੀ ਜਦ ਲਾਉਂਦੇ ਨੇ
ਮਤਲਬ ਕੱਢਣ ਤਾਈਂ ਪਾਉਂਦੇ ਨੇ
ਮੇਰੀ ਦੁਆ ਏ ਕੇ ਰੱਬ ਸੋਹਣਾ ਸੂਦ ਵੀਰ ਜੀ ਨੂੰ ਹੋਰ ਇਜ਼ੱਤਾਂ ਅਤਾ ਕਰੇ ਤੇ ਆਪ ਜੀ ਏਸੇ ਤਰਹਾਂ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਪਿਆਰਿਆ ਦੀ ਸੇਵਾ ਕਰਦੇ ਰਹਿਣ ।
ਸ਼ਾਲਾ ਜੁਗ ਜੁਗ ਜੀਵੇ ਸੋਹਣਾ ਤੇ ਪਿਆਰਾ ਮੇਰਾ ਸੂਦ ਵੀਰ।
ਸਲੀਮ ਆਫ਼ਤਾਬ ਸਲੀਮ ਕਸੂਰੀ
ਸਦਰ ਅੰਜੁਮਨ ਸ਼ੇਅਰ ਓ ਅਦਬ ਕਸੂਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ