ਵਿਰਕ ਪਿੰਡ ਦੇ ਵਿਕਾਸ ਲਈ ਅਰਦਾਸ
(ਸਮਾਜ ਵੀਕਲੀ)- ਸਿੱਖ ਆਪਣੇ ਕਾਰਜ ਅਰੰਭ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਕਰਦੇ ਹਨ। ਇਸੇ ਮੁਤਾਬਕ ਸਨਿਚਰਵਾਰ 25 ਮਈ 2024 ਨੂੰ ਜਿਲ੍ਹਾ ਜਲੰਧਰ ਅਤੇ ਦੁਆਬੇ ਦੇ ਮਸ਼ਹੂਰ ਪਿੰਡ ਵਿਰਕ ਵਾਲਿਆਂ ਨੇ ਬਾਬਾ ਸੰਗ ਗੁਰਦਵਾਰਾ, ਸਮੈਦਿੱਕ, ਬਰਮਿਘੰਮ, ਯੂ.ਕੇ. ਵਿਖੇ ਗਿਆਨੀ ਸੁਖਜਿੰਦਰ ਸਿੰਘ ਜੀ ਵਲੋਂ ਪਿੰਡ ਦੇ ਵਿਕਾਸ ਲਈ ਜੁਗੁੋ ਜੁੱਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜੂੁਰੀ ਵਿੱਚ ਅਰਦਾਸ ਕੀਤੀ ਗਈ।
ਗੁਰਦਵਾਰਾ ਸਾਹਿਬ ਦੇ ਹਜੂਰੀ ਜੱਥਾ ਨਿਰੋਲ ਕੀਰਤਨ ਕਰ ਰਹੇ ਸਨ। ਇਸ ਸਮੇ ਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ “ ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ।“ ਸ਼ਬਦ ਸੁਣ ਰਹੀਆਂ ਸਨ।
ਅਰਦਾਸ ਫਾਰਸੀ ਸ਼ਬਦ ‘ਅਰਜ਼’ ਤੋਂ ਬਣਿਆ ਹੈ। ਅਰਦਾਸ ਦਾ ਮਤਲੱਬ ਹੈ ਆਪਣੇ ਤੋਂ ਜਿਅਦਾ ਤਾਕਤਵਰ ਨੂੰ ਬੇਨਤੀ ਕਰਨੀ, ਉਸ ਕੋਲੋਂ ਮੰਗ ਕਰਨੀ। ਇਹ ਸੱਭ ਧਰਮਾਂ ਵਿਚ ਕੀਤੀ ਜਾਂਦੀ ਹੈ। ਪਰਮਾਤਮਾ ਨਾਲ ਗੱਲਬਾਤ ਕਰਨੀ ਹੋਵੇ ਤਾਂ ਅਰਦਾਸ ਇੱਕ ਵਧੀਆਂ ਤਰੀਕਾ ਹੈ।
ਸਿੱਖ ਅਰਦਾਸ ਜਿਅਦਾ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੀਤੀ ਜਾਂਦੀ ਹੈ ਪਰ ਕੋਈ ਬੰਦਿਸ਼ ਨਹੀਂ। ਅਰਦਾਸ ਨੂੰ ਕਿਤੇ ਵੀ, ਕਿਸੇ ਦਿਸ਼ਾ ਵਲ ਵੀ ਮੂੰਹ ਕਰਕੇ ਕੀਤਾ ਜਾ ਸਕਦਾ ਹੈ। ਅਰਦਾਸ ਨੂੰ ਉੱਚੀ ਬੋਲ ਕੇ ਜਾਂ ਚੁਪ-ਚਾਪ ਕਰਕੇ ਕਰ ਸਕਦੇ ਹਾਂ।
ਅਰਦਾਸ ਨੂੰ ਬੱਚੇ, ਬਿਰਧ, ਇਸਤਰੀ, ਮਰਦ, ਕੋਈ ਵੀ ਕਰ ਸਕਦਾ ਹੈ। ਅੲਦਾਸ ਸਿੱਖ ਦੀ ਰਹਿਣੀ-ਬਹਿਣੀ ਵਾਸਤੇ ਇੱਕ ਚਾਨਣ ਮੁਨਾਰਾ ਹੈ। ਜਿੰਦਗੀ ਦੇ ਹਰ ਉਤਾਰ-ਚੜ੍ਹਾਵ, ਹਰ ਵਾਧੇ-ਘਾਟੇ ਵਿਚ ਅਰਦਾਸ ਸੇਧ ਦਿੰਦੀ ਹੈ।
ਅਰਦਾਸ ਉਸ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਧੰਨਵਾਦ ਕਰਨ ਵਾਸਤੇ ਵੀ ਕੀਤੀ ਜਾਂਦੀ ਹੈ। ਬੱਚੇ ਦੇ ਜਨਮ ਵੇਲੇ, ਨਵਾਂ ਕਾਰੋਵਰ ਸ਼ੁਰੂ ਕਰਨ ਤੋਂ ਪਹਿਲਾਂੂ, ਬੱਚੇ ਦੇ ਜਨਮ ਦਿੰਨ ਤੇ, ਪੜ੍ਹਾਈ ਖਤਮ ਹੋਣ ਤੋਂ ਮਗਰੋਂ, ਨਵੇਂ ਗ੍ਰਹਿ ਪ੍ਰਵੇਸ਼ ਕਰਨ ਤੋਂ ਪਹਿਲਾਂ, ਜਦੋਂ ਉਸ ਵਾਹਿਗੁਰੂ ਨੂੰ ਅਰਦਾਸ ਵਿਚ ਬੇਨਤੀ ਕਰਦੇ ਹਾਂ ਤਾਂ ਦਿਲ ਦਿਮਾਗ ਵਿਚ ਇੱਕ ਸੰਤੋਖ ਦੀ ਭਾਵਨਾਵਾਂ ਨਾਲੇ ਹੌਸਲਾ ਹੁੰਦਾ ਹੈ ਕਿ ਸਾਰੇ ਕੰਮ ਉਸ ਪਰਮਾਤਮਾ ਨੇ ਆਪ ਸਿਰੇ ਚੜ੍ਹਾ ਦੇਣੇ ਹਨ।
ਜੋ ਵੀ ਅਰਦਾਸ ਨੂੰ ਆਪਣੇ ਪੂਰੇ ਨਿਸਚੇ ਨਾਲ ਕਰਦਾ ਹੈ ਉਸਦੇ ਕਾਰਜ ਸਤਿਗੁਰੂ ਜੀ ਪੂੂੂਰਨ ਕਰਦੇ ਹਨ “ ਬਿਰਧੀ ਕਦੇ ਨਾ ਹੋਵਈ ਜਨ ਕੀ ਅਰਦਾਸਿ।“ ਅਰਦਾਸ ਕਰਨ ਲਈ ਇੱਕ ਸੂਮਰਪਿਤ ਅਵਸਥਾ ਵਿੱਚ ਆਉਣ ਦੀ ਲੋੜ ਹੁੰਦੀ ਹੈ । ਜਦੋਂ ਮਨ ਆਪਣੇ ਆਪ ਨੂੰ ਸਰਬ-ਸ਼ਕਤੀਮਾਨ , ਅਕਾਲ-ਪੁਰਖ ਦੇ ਸਾਮਣੇ ਟੇਕ ਕੇ ਉਸਦੀ ਬਖਸ਼ਿਸ਼ ਤੇ ਨਿਰਭਰ ਹੋ ਜਾਂਦਾ ਹੈ ਤਾਂ ਹੀ ਕੀਤੀ ਹੋਈ ਅਰਦਾਸ ਸਫਲ ਹੁੰਦੀ ਹੈ
“ ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭ ਤੇਰਾ।
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾੳੇ ਨ ਜਾਣੈ ਮੇਰਾ”