ਚੋਣ ਮਸ਼ਕਰੀ

ਰਜਿੰਦਰ ਸਿੰਘ ਰਾਜਨ 
(ਸਮਾਜ ਵੀਕਲੀ) 
ਕਿੱਕਰੇ ਨੀ ਕੰਡਿਆਲੀਏ , ਤਪੇ ਮਹੀਨਾ ਜੇਠ ।
ਗਰਮੀ ਨੇ ਮਤ ਮਾਰ ਲਈ, ਵੋਟ ਮੰਗਣ ਕਿਵੇਂ ਸੇਠ ।
ਕੀੜੀਆਂ ਘਰੇ ਨਰੈਣ ਆ , ਖਾਣਾ ਖਾ ਭਰਮਾਉਣ ।
ਮੌਜੂ ਉੱਡਦਾ ਵੇਖ ਕੇ , ਨੇਤਾ ਜੀ ਸ਼ਰਮਾਉਣ ।
ਤਪਦੀ ਧਰਤੀ ਜੇਠ ‘ਚ , ਲੀਡਰ ਪਾਉਂਦੇ ਰੇਡ ।
ਇਹੀ ਦਿਨ ਨਰੈਣ ਦੇ , ਚੰਦ ਦਿਨਾਂ ਦੀ ਖੇਡ ।
ਵਕਤ ਨਾ ਜੁੱਤੀ ਪਾਉਣ ਦਾ , ਲੱਗਣ ਨ ਧਰਤੀ ਪੈਰ।
ਸੁਪਨੇ ‘ ਚ ਹੱਥ ਜੋੜਦੇ , ਮਿਲੇ ਵੋਟ ਦੀ ਖ਼ੈਰ ।
ਮੱਥੇ ਧੂੜ ਲਗਾਂਵਦੇ , ਚਰਨੀ ਲਾਵਣ ਹੱਥ ।
ਜਗਤੇ ਭਗਤੇ ਇੱਕ ਨੇ , ਕਰਦੀ ਗੱਲਾਂ ਸੱਥ ।
ਕੀੜੀ ਘਰ ਨਰੈਣ ਦੇ , ਆਵੇ ਖਾਣਾ ਖਾਣ ।
ਕੀ ਕੀ ਪਾਪੜ ਵੇਲਦੇ , ਲੋਕ ਵੀ ਜਾਣੀ ਜਾਣ ।
ਗਾਣੇ ਸੁਣ ਕੇ ਹੰਸ ਤੋਂ , ਲੈਂਦੇ ਉਸ ਨੂੰ ਘੇਰ ।
ਉਹ ਵੀ ਆਖੇ ਬਾਬਿਓ , ਦੋ ਹੱਥ ਵੇਖੂੰ ਫੇਰ ।
ਸਿਲੰਡਰ ਸਸਤਾ ਕਦ ਮਿਲੂ , ਪੁੱਛਣ ਲੋਕ ਸਵਾਲ ।
ਨੇਤਾ ਵੀ ਉਸਤਾਦ ਨੇ , ਬਸ ਇਸੇ ਹੀ ਸਾਲ ।
ਭਾਰਤ ਮਾਂ ਦੀ ਕੀੜੀਓ , ਵਧੀਆ ਕਰਨੀ ਚੋਣ ।
ਨਾ ਪੰਜ ਸਾਲੀਂ ” ਰਾਜਨਾ “, ਉੱਲੂ ਠੱਗੇ ਰੋਣ ।
ਰਜਿੰਦਰ ਸਿੰਘ ਰਾਜਨ 
ਡੀ ਸੀ ਕੋਠੀ ਰੋਡ ਸੰਗਰੂਰ 
9876184954
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਚੱਲਦਾ ਰਹੇਗਾ ਦੋਸਤੋ…
Next articleਹਰ ਪਾਸੇ ਤੋਂ ਚੋਟਾਂ